ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਿਆਸ ਪਿੰਡ ਵਿਖੇ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ
ਕਿਸ਼ਨਗੜ੍ਹ,18 ਅਕਤੂਬਰ (ਹੁਸਨ ਲਾਲ)–ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਿਆਸ ਪਿੰਡ ਵਿਖੇ ਕਰਵਾਈਆਂ ਗਈਆਂ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਦੇਰ ਸ਼ਾਮ ਨੂੰ ਸਮਾਪਤ ਹੋ ਗਈਆਂ। ਇਹਨਾਂ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ‘ਚ ਜ਼ਿਲ੍ਹਾ ਜਲੰਧਰ ਦੇ ਚਾਰ ਪ੍ਰਾਇਮਰੀ ਸਿੱਖਿਆ ਬਲਾਕਾਂ ਵਿੱਚੋ ਅਲਾਵਲਪੁਰ, ਕਰਤਾਰਪੁਰ, ਭੋਗਪੁਰ ਤੇ ਆਦਮਪੁਰ ਦੇ ਬਹੁਤ ਸਾਰੇ ਬੱਚਿਆਂ ਵੱਲੋਂ ਵੱਖ-ਵੱਖ ਖੇਡਾਂ ਵਿੱਚ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਜਿੱਤਾਂ ਦਰਜ ਕੀਤੀਆਂ।
ਕਿਸ਼ਨਗੜ੍ਹ,18 ਅਕਤੂਬਰ (ਹੁਸਨ ਲਾਲ)–ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਿਆਸ ਪਿੰਡ ਵਿਖੇ ਕਰਵਾਈਆਂ ਗਈਆਂ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਦੇਰ ਸ਼ਾਮ ਨੂੰ ਸਮਾਪਤ ਹੋ ਗਈਆਂ। ਇਹਨਾਂ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ‘ਚ ਜ਼ਿਲ੍ਹਾ ਜਲੰਧਰ ਦੇ ਚਾਰ ਪ੍ਰਾਇਮਰੀ ਸਿੱਖਿਆ ਬਲਾਕਾਂ ਵਿੱਚੋ ਅਲਾਵਲਪੁਰ, ਕਰਤਾਰਪੁਰ, ਭੋਗਪੁਰ ਤੇ ਆਦਮਪੁਰ ਦੇ ਬਹੁਤ ਸਾਰੇ ਬੱਚਿਆਂ ਵੱਲੋਂ ਵੱਖ-ਵੱਖ ਖੇਡਾਂ ਵਿੱਚ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਜਿੱਤਾਂ ਦਰਜ ਕੀਤੀਆਂ। ਫੁੱਟਬਾਲ ਤੇ ਰੱਸਾਕਸ਼ੀ ਵਿੱਚੋਂ ਅਲਾਵਲਪੁਰ ਬਲਾਕ ਪਹਿਲਾ ਸਥਾਨ, ਖੋ- ਖੋ ਲੜਕੇ ਅਤੇ ਲੜਕੀਆਂ ਵਿੱਚੋਂ ਕਰਤਾਰਪੁਰ ਬਲਾਕ ਪਹਿਲਾ ਸਥਾਨ, ਕਬੱਡੀ ਨੈਸ਼ਨਲ ਸਟਾਈਲ ਤੇ ਪੰਜਾਬ ਸਟਾਈਲ ਆਦਮਪੁਰ ਬਲਾਕ ਪਹਿਲਾ ਸਥਾਨ, ਹਾਕੀ ਲੜਕੇ ਅਤੇ ਲੜਕੀਆਂ ਦੀ ਟੀਮ ਸਟੇਟ ਐਵਾਰਡੀ ਅਧਿਆਪਕਾ ਮੈਡਮ ਗੁਰਪ੍ਰੀਤ ਕੌਰ ਦੀ ਯੋਗ ਅਗਵਾਈ ਵਿੱਚ ਬਲਾਕ ਭੋਗਪੁਰ ਪਹਿਲੇ ਸਥਾਨ ’ਤੇ ਰਹੀ। ਇਸ ਮੌਕੇ ‘ਤੇ ਇਹਨਾਂ ਪ੍ਰਾਇਮਰੀ ਸਕੂਲ ਖੇਡਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਬਲਾਕ ਸਿੱਖਿਆ ਅਫਸਰ ਅਲਾਵਲਪੁਰ ਰਾਜਕੁਮਾਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਰਤਾਰਪੁਰ ਬੀ. ਕੇ. ਮਹਿਮੀ, ਸੈਂਟਰ ਹੈਡ ਟੀਚਰ ਬਿਆਸ ਪਿੰਡ ਅਮਨਦੀਪ ਸਿੰਘ ਭੰਗੂ ਆਦਿ ਸਭ ਵੱਲੋਂ ਸਾਂਝੇ ਤੌਰ ਤੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਸੈਂਟਰ ਹੈਡ ਟੀਚਰ ਨਰੇਸ਼ ਕੁਮਾਰ, ਨਛੱਤਰ ਰਾਮ, ਪ੍ਰਭਜੀਤ ਬਾਂਸਲ, ਜਗਰੂਪ ਸਿੰਘ ਸੈਂਟਰ ਹੈੱਡ ਟੀਚਰ ਨੂਰਪੁਰ, ਜਸਵੀਰ ਸਿੰਘ, ਅਮਨਪ੍ਰੀਤ ਆਹੀਰ, ਸ਼ਿਵਰਾਜ ਸਿੰਘ, ਬਲਵਿੰਦਰ ਸਿੰਘ ਕਾਲਰਾ, ਜਗਦੀਸ਼ ਲਾਲ, ਗੁਰਦੀਪ ਕੁਮਾਰ, ਬਲਜੀਤ ਕੁਮਾਰ, ਮੈਡਮ ਊਸ਼ਾ ਕਾਲੀਆ, ਡਿੰਪਲ, ਰਣਜੀਤ ਕੌਰ, ਮੈਡਮ ਡੇਜੀ, ਗੁਰਵਿੰਦਰ ਕੌਰ,ਮਨਜੀਤ ਕੌਰ, ਰੀਨਾ ਰਾਣੀ, ਰਮਨਦੀਪ ਸਿੰਘ, ਮਲਕੀਤ ਸਿੰਘ, ਓਮ ਪ੍ਰਕਾਸ਼, ਵਿਜੇ ਕੁਮਾਰ ਸਾਰੇ ਅਧਿਆਪਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿੱਚ ਅਮਨਦੀਪ ਸਿੰਘ ਭੰਗੂ ਵੱਲੋਂ ਆਏ ਹੋਏ ਸਾਰੇ ਖਿਡਾਰੀਆਂ, ਅਧਿਆਪਕ ਸਾਥੀਆਂ ਅਤੇ ਇਹਨਾਂ ਖੇਡਾਂ ਵਿਚ ਵਿਸ਼ੇਸ਼ ਸਹਿਯੋਗ ਕਰਨ ਵਾਲੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਸਮੁੱਚੇ ਸਮਾਗਮ ਦੌਰਾਨ ਸਟੇਜ ਸਕੱਤਰ ਦੀਆਂ ਸੇਵਾਵਾਂ ਮਾ. ਕੁਲਵੀਰ ਭਤੀਜਾ ਵੱਲੋਂ ਬਾਖੂਬੀ ਨਿਭਾਈਆਂ ਗਈਆਂ। ਇਸ ਮੌਕੇ ਹੋਰਾਂ ਤੋਂ ਇਲਾਵਾ ਲੰਬੜਦਾਰ ਰਣਜੀਤ ਸਿੰਘ ਬਿਆਸ ਪਿੰਡ, ਸਾਬਕਾ ਸਰਪੰਚ ਚੰਚਲ ਸਿੰਘ, ਸੇਵਾ ਮੁਕਤ ਇੰਸਪੈਕਟਰ ਸੰਤ ਸਿੰਘ, ਪ੍ਰਧਾਨ ਵਿਨੋਦ ਕੁਮਾਰ ਅਤੇ ਜੈ ਪ੍ਰਕਾਸ਼ ਨਰਾਇਣ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।