19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਜਲੰਧਰ ਕੈਂਟ ਦੇ ਵਰਕਰਾਂ ਨੇ ਐਡਵੋਕੇਟ ਅਰਜੁਨ ਤ੍ਰੇਹਨ ਦਾ ਕੀਤਾ ਸਵਾਗਤ

ਜਲੰਧਰ, 18 ਅਕਤੂਬਰ (ਸ਼ਿਵ)–ਭਾਰਤੀ ਜਨਤਾ ਪਾਰਟੀ ਵਿੱਚ ਸਨਮਾਨਪੂਰਵਕ ਘਰ ਵਾਪਸੀ ਤੋਂ ਬਾਅਦ ਨੌਜਵਾਨ ਭਾਜਪਾ ਆਗੂ ਅਤੇ ਐਡਵੋਕੇਟ ਅਰਜੁਨ ਤ੍ਰੇਹਨ ਦਾ ਜਲੰਧਰ ਕੈਂਟ ਦੇ ਭਾਜਪਾ ਵਰਕਰਾਂ ਵੱਲੋਂ ਗੜ੍ਹਾ ਰੋਡ ਸਥਿਤ ਕਨਕ ਜਵੈਲਰਜ਼ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਰਕਰਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੰਗਠਨ ਨਾਲ ਉਨ੍ਹਾਂ ਦੇ ਜੁੜਾਅ ਅਤੇ ਲੋਕ ਸੇਵਾ ਦੇ ਸੰਕਲਪ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ।

Ad Position 21
No active advertisement
ਅਜੀਤ ਡੈਸਕ 19-10-2026
ਜਲੰਧਰ, 18 ਅਕਤੂਬਰ (ਸ਼ਿਵ)–ਭਾਰਤੀ ਜਨਤਾ ਪਾਰਟੀ ਵਿੱਚ ਸਨਮਾਨਪੂਰਵਕ ਘਰ ਵਾਪਸੀ ਤੋਂ ਬਾਅਦ ਨੌਜਵਾਨ ਭਾਜਪਾ ਆਗੂ ਅਤੇ ਐਡਵੋਕੇਟ ਅਰਜੁਨ ਤ੍ਰੇਹਨ ਦਾ ਜਲੰਧਰ ਕੈਂਟ ਦੇ ਭਾਜਪਾ ਵਰਕਰਾਂ ਵੱਲੋਂ ਗੜ੍ਹਾ ਰੋਡ ਸਥਿਤ ਕਨਕ ਜਵੈਲਰਜ਼ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਰਕਰਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੰਗਠਨ ਨਾਲ ਉਨ੍ਹਾਂ ਦੇ ਜੁੜਾਅ ਅਤੇ ਲੋਕ ਸੇਵਾ ਦੇ ਸੰਕਲਪ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ। ਸਮਾਗਮ ਵਿੱਚ ਭਾਜਪਾ ਦੇ ਸੂਬਾ ਸਕੱਤਰ ਅਮਰਜੀਤ ਸਿੰਘ ਅਮਰੀ ਜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਬਲਰਾਜ ਬਧਣ ਨੂੰ ਸਰਕਲ ਪ੍ਰਧਾਨ ਨਿਯੁਕਤ ਹੋਣ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸੁਨੀਲ ਭਾਰਦਵਾਜ, ਰਤਨ ਤਾਗ, ਅਨਿਲ ਠਾਕੁਰ, ਸ਼ਸ਼ੀ ਭਗਤ, ਹਮੇਸ਼ ਭਗਤ, ਪਵਨ ਕੁਮਾਰ, ਸੁਰਿੰਦਰ ਭਗਤ, ਅਨਿਲ ਸ਼ਰਮਾ, ਗੋਵਰਧਨ ਰਜਕ ਸਮੇਤ ਹੋਰ ਵਰਕਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਐਡਵੋਕੇਟ ਅਰਜੁਨ ਤ੍ਰੇਹਨ ਨੇ ਕਨਕ ਜਵੈਲਰਜ਼ ਦੇ ਮਾਲਕ ਸੁਨੀਲ ਭਾਰਦਵਾਜ , ਅਮਰਜੀਤ ਸਿੰਘ ਅਮਰੀ ਜੀ, ਬਲਰਾਜ ਬਦਨ ਜੀ ਅਤੇ ਸਮੂਹ ਭਾਜਪਾ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਰਕਰਾਂ ਵੱਲੋਂ ਦਿੱਤਾ ਗਿਆ ਪਿਆਰ, ਸਨਮਾਨ ਅਤੇ ਆਪਣਾਪਣ ਉਨ੍ਹਾਂ ਲਈ ਪ੍ਰੇਰਣਾ ਦਾ ਸਰੋਤ ਹੈ। ਪਾਰਟੀ ਨਾਲ ਉਨ੍ਹਾਂ ਦਾ ਜੁੜਾਅ ਸਿਰਫ਼ ਰਾਜਨੀਤੀ ਤੱਕ ਸੀਮਿਤ ਨਹੀਂ, ਸਗੋਂ ਵਿਚਾਰਧਾਰਾ, ਸੰਗਠਨਾਤਮਕ ਅਨੁਸ਼ਾਸਨ ਅਤੇ ਰਾਸ਼ਟਰ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਪ੍ਰਤੀਕ ਹੈ।
Ad Position 22
No active advertisement
ਪਿਛਲੀ ਖ਼ਬਰ ‘ ਪੰਜਾਬ ਰੀ-ਰੂਟ’ ਮੁਹਿੰਮ ਨਾਲ 10 ਹਜ਼ਾਰ ਤੋਂ ਵੱਧ ਨੌਜਵਾਨ ਜੁੜੇ, 50 ਹਜ਼ਾਰ ਦਾ ਟੀਚਾ-ਪਵਨ ਖੇੜਾ ਅਗਲੀ ਖ਼ਬਰ ਅਮਿਤ ਡੋਗਰਾ ਨੂੰ ਭਾਜਪਾ ਹਿਮਾਚਲੀ ਸੈੱਲ ਦਾ ਸੂਬਾ ਕਨਵੀਨਰ ਬਣਨ ’ਤੇ ਰਾਕੇਸ਼ ਰਾਠੌਰ ਨੇ ਦਿੱਤੀ ਵਧਾਈ
Ad Position 24