19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਜਲੰਧਰ ਮਾਡਲ ਟਾਊਨ ਸ਼ੋਅਰੂਮ ਵਿਖੇ ਹੋਇਆ ‘ਅਧਯੰਤਰ’ ਕੁਲੈਕਸ਼ਨ ਦਾ ਸ਼ਾਨਦਾਰ ਸਥਾਨਕ ਲਾਂਚ

ਜਲੰਧਰ, 18 ਅਕਤੂਬਰ (ਅਬ.) -ਟਾਟਾ ਗਰੁੱਪ ਦੇ ਭਾਰਤ ਦੇ ਸਭ ਤੋਂ ਪਸੰਦੀਦਾ ਅਤੇ ਮੋਹਰੀ ਜਵੈਲਰੀ ਬ੍ਰਾਂਡ ਤਨਿਸ਼ਕ ਨੇ ਇਸ ਧਨਤੇਰਸ ਅਤੇ ਤਿਉਹਾਰਾਂ ਦੇ ਸ਼ੁਭ ਮੌਕੇ ‘ਤੇ ਆਪਣਾ ਨਵਾਂ ਜਵੈਲਰੀ ਕੁਲੈਕਸ਼ਨ ‘ਅਧਯੰਤਰ’ ਪੇਸ਼ ਕੀਤਾ ਹੈ।

Ad Position 21
No active advertisement
ਸਰਬ ਮਲਟੀਪਲੈਕਸ ਸਿਨੇਮਾ 19-10-2026
ਜਲੰਧਰ, 18 ਅਕਤੂਬਰ (ਅਬ.)-ਟਾਟਾ ਗਰੁੱਪ ਦੇ ਭਾਰਤ ਦੇ ਸਭ ਤੋਂ ਪਸੰਦੀਦਾ ਅਤੇ ਮੋਹਰੀ ਜਵੈਲਰੀ ਬ੍ਰਾਂਡ ਤਨਿਸ਼ਕ ਨੇ ਇਸ ਧਨਤੇਰਸ ਅਤੇ ਤਿਉਹਾਰਾਂ ਦੇ ਸ਼ੁਭ ਮੌਕੇ ‘ਤੇ ਆਪਣਾ ਨਵਾਂ ਜਵੈਲਰੀ ਕੁਲੈਕਸ਼ਨ ‘ਅਧਯੰਤਰ’ ਪੇਸ਼ ਕੀਤਾ ਹੈ। ਅਨੰਤ ਬ੍ਰਹਿਮੰਡ ਦੀ ਖੂਬਸੂਰਤੀ, ਖਗੋਲੀ ਰਹੱਸਾਂ ਅਤੇ ਤਾਰਿਆਂ ਦੀ ਚਮਕ ਤੋਂ ਪ੍ਰੇਰਿਤ ਇਹ ਕਲੈਕਸ਼ਨ ਅੱਜ ਦੀ ਆਧੁਨਿਕ ਭਾਰਤੀ ਔਰਤ ਦੇ ਆਤਮ-ਵਿਸ਼ਵਾਸ, ਅੰਦਰੂਨੀ ਤਾਕਤ ਅਤੇ ਉਸਦੀਆਂ ਪਰੰਪਰਾਵਾਂ ਨਾਲ ਜੁੜੇ ਵੱਖ-ਵੱਖ ਰੂਪਾਂ ਦਾ ਜਸ਼ਨ ਮਨਾਉਂਦਾ ਹੈ। ਗਹਿਣਿਆਂ ਵਿੱਚ ਉਤਰੀ ਬ੍ਰਹਿਮੰਡੀ ਕਲਾ ਅਤੇ ਕਾਰੀਗਰੀ ‘ਅਧਯੰਤਰ’ ਕੁਲੈਕਸ਼ਨ ਵਿੱਚ ਸੂਰਜ, ਚੰਦ ਅਤੇ ਟੁੱਟਦੇ ਤਾਰਿਆਂ ਦੀ ਖੂਬਸੂਰਤੀ ਨੂੰ ਆਧੁਨਿਕ ਡਿਜ਼ਾਈਨਾਂ ਵਿੱਚ ਬਾਖੂਬੀ ਢਾਲਿਆ ਗਿਆ ਹੈ। ਇਸ ਵਿੱਚ 18 ਕੈਰੇਟ ਅਤੇ 22 ਕੈਰੇਟ ਸੋਨੇ ਵਿੱਚ 100 ਤੋਂ ਵੱਧ ਸ਼ਾਨਦਾਰ ਡਿਜ਼ਾਈਨ ਸ਼ਾਮਿਲ ਹਨ, ਜਿਨ੍ਹਾਂ ਦਾ ਭਾਰ 30 ਗ੍ਰਾਮ ਤੋਂ 120 ਗ੍ਰਾਮ ਦੇ ਵਿਚਕਾਰ ਹੈ। ਚਾਰ ਮੁੱਖ ਸ਼੍ਰੇਣੀਆਂ: ਗਲਾਸ ਕੁੰਦਨ, ਸਟੋਨ ਜੜੇ ਹੋਏ ਸਾਦੇ ਗਹਿਣੇ, ਪਲੇਨ ਗੋਲਡ ਅਤੇ ਅਨਕਟ ਡਾਇਮੰਡਸ। ਵਿਸਤ੍ਰਿਤ ਰੇਂਜ: ਨੇਕਲੈੱਸ ਸੈੱਟ, ਚੂੜੀਆਂ, ਅੰਗੂਠੀਆਂ ਅਤੇ ਮੰਗਲਸੂਤਰ। ਉੱਨਤ ਤਕਨੀਕ: 3ਡੀ ਆਕ੍ਰਿਤੀਆਂ, ਪੇਟੈਂਟ ਕੀਤੇ ਗਏ 3ਡੀ ਗਲਾਸ ਕੁੰਦਨ, ‘ਬਾਦ੍ਰੂਮ’ ਕਾਰੀਗਰੀ, ਹੱਥ ਨਾਲ ਤਰਾਸ਼ੇ ਗਏ ਸਟੋਨ ਅਤੇ ਇਨੇਮਲ ਤਕਨੀਕਾਂ ਦਾ ਸ਼ਾਨਦਾਰ ਸੁਮੇਲ। ਤਨਿਸ਼ਕ ਜਲੰਧਰ ਮਾਡਲ ਟਾਊਨ ਸ਼ੋਅਰੂਮ ਵਿੱਚ ਵੀ ‘ਅਧਯੰਤਰ’ ਕਲੈਕਸ਼ਨ ਨੂੰ ਰਵਾਇਤੀ ਅਤੇ ਸ਼ਾਨਦਾਰ ਤਰੀਕੇ ਨਾਲ ਲਾਂਚ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਖਾਸ ਮਹਿਮਾਨਾਂ ਨੇ ਹਿੱਸਾ ਲਿਆ ਅਤੇ ਗਹਿਣਿਆਂ ਦੇ ਨਵੇਂ ਡਿਜ਼ਾਈਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਜਲੰਧਰ ਵਾਸੀਆਂ ਵਿੱਚ ਇਸ ਤਿਉਹਾਰੀ ਸੀਜ਼ਨ ਦੌਰਾਨ ਇਹ ਕਲੈਕਸ਼ਨ ਮੁੱਖ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਲਾਂਚ ਦੇ ਮੌਕੇ ‘ਤੇ ਜਾਣਕਾਰੀ ਦਿੰਦਿਆਂ ਤਨਿਸ਼ਕ ਜਲੰਧਰ ਮਾਡਲ ਟਾਊਨ ਦੇ ਸ਼ੋਅਰੂਮ ਮੈਨੇਜਰ ਨੇ ਕਿਹਾ: “ਤਨਿਸ਼ਕ ਹਮੇਸ਼ਾ ਆਪਣੇ ਗਾਹਕਾਂ ਲਈ ਹਰ ਤਿਉਹਾਰ ‘ਤੇ ਕੁਝ ਨਵਾਂ ਅਤੇ ਖਾਸ ਲੈ ਕੇ ਆਉਂਦਾ ਹੈ, ਜੋ ਲੋਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਧਰਤੀ ’ਤੇ ਗੂੰਜੇਗੀ ਹਾਕੀ ਦੀ ਗੂੰਜ,... ਅਗਲੀ ਖ਼ਬਰ ਪਰਗਟ ਸਿੰਘ ਨੂੰ ਸਿਟੀ ਵਾਲਮੀਕਿ ਸਭਾ ਨੇ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
Ad Position 24