27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਾਧੂ ਦੇ ਰੂਪ ’ਚ ਆਏ ਵਿਅਕਤੀ ਨੇ ਰੋਟੀ ਖਾਣ ਦੀ ਕੀਤੀ ਸੀ ਮੰਗ

ਜਲੰਧਰ, 26 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 27-10-2026
ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ)-120 ਫੁੱਟੀ ਰੋਡ ’ਤੇ ਦਿਲਬਾਗ ਨਗਰ ਵੱਲ ਜਾਂਦੀ ਗਲੀ ਦੇ ਮੋੜ ’ਤੇ ਪੈਦਲ ਜਾ ਰਹੀ ਇਕ 70 ਸਾਲਾ ਬਜ਼ੁਰਗ ਔਰਤ ਦੇ ਹੱਥਾਂ ’ਚ ਪਾਏ ਕਰੀਬ ਸਾਢੇ ਚਾਰ ਤੋਲੇ ਸੋਨੇ ਦੇ ਕੰਗਨ ਲਾਹ ਕੇ 2 ਨੌਸਰਬਾਜ਼ ਲੈ ਗਏ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਗੁਰਦੀਪ ਚੰਦ ਨੇ ਜਾਣਕਾਰੀ ਦਿੱਤੀ ਕਿ ਅੰਜਨਾ ਸ਼ਰਮਾ ਵਾਸੀ ਦਿਲਬਾਗ ਨਗਰ ਐਕਸਟੈਂਸ਼ਨ ਅੱਜ ਦਿਨ ਦੇ ਸਮੇਂ ਗਊਸ਼ਾਲਾ ਵਿਖੇ ਰੋਟੀ ਪਾਉਣ ਲਈ ਪੈਦਲ ਜਾ ਰਹੀ ਸੀ। ਇਸ ਦੌਰਾਨ ਸਾਧੂ ਦੇ ਭੇਖ ’ਚ ਆਏ ਇਕ ਵਿਅਕਤੀ ਨੇ ਉਸ ਕੋਲੋਂ ਰੋਟੀ ਖਾਣ ਦੀ ਮੰਗ ਕੀਤੀ, ਤਾਂ ਮਾਤਾ ਉਸ ਨੂੰ 50 ਰੁਪਏ ਦੇਣ ਲੱਗੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਇਕ ਹੋਰ ਵਿਅਕਤੀ ਆਇਆ, ਦੋਵਾਂ ਨੇ ਅੰਜਨਾ ਸ਼ਰਮਾ ਨੂੰ ਭਰਮਾਉਂਦੇ ਹੋਏ ਕਿਹਾ ਕਿ ਪੈਸੇ ਉਨ੍ਹਾਂ ਦੇ ਰੁਮਾਲ ’ਚ ਰੱਖ ਦੇਵੇ, ਰੁਮਾਲ ’ਚ ਪਹਿਲਾਂ ਤੋਂ ਹੀ ਕੁਝ ਪੱਤੇ ਸਨ। ਉਨ੍ਹਾਂ ਦੋਵਾਂ ਨੇ ਅੰਜਨਾ ਸ਼ਰਮਾ ਨੂੰ ਗੱਲਾਂ ’ਚ ਲਗਾਇਆ ਅਤੇ ਉਸ ਦੇ ਦੇਖਦੇ ਹੀ ਦੇਖਦੇ ਦੋਵਾਂ ਹੱਥਾਂ ’ਚ ਪਾਏ ਸੋਨੇ ਦੇ ਕੰਗਨ ਉਤਾਰ ਲਏ ਅਤੇ ਮੌਕੇ ’ਤੋਂ ਫ਼ਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਮਿਲੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬੁੱਤਾਂ ਰਾਹੀਂ ਜਿਉਂਦਾ ਰਹੇਗਾ ਉਲੰਪੀਅਨ ਸੁਰਜੀਤ ਸਿੰਘ ਦਾ ਨਾਂਅ-ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਸੁਰਜੀਤ ਸ... ਅਗਲੀ ਖ਼ਬਰ ਦੀਵਾਲੀ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੀ ਤਿਆਰੀ ਤੇਜ਼
Ad Position 24