ਮੈਰਿਜ ਪੈਲੇਸ ਤੇ ਬਾਰ ਮਾਲਕ ਆਬਕਾਰੀ ਨੀਤੀ ਤੇ ਆਬਕਾਰੀ ਐਕਟ ਦੇ ਨਿਯਮਾਂ ਦੀ ਪਾਲਣਾ ਕਰਨ-ਨਵਜੀਤ ਸਿੰਘ
ਕਪੂਰਥਲਾ, 26 ਅਕਤੂਬਰ (ਵਿ. ਪ੍ਰ.)
ਕਪੂਰਥਲਾ, 26 ਅਕਤੂਬਰ (ਵਿ. ਪ੍ਰ.)-ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ ਰੇਂਜ ਦੀ ਦੇਖ ਰੇਖ ਹੇਠ ਕਪੂਰਥਲਾ ਰੇਂਜ ’ਚ ਪੈਂਦੇ ਮੈਰਿਜ ਪੈਲੇਸ ਤੇ ਬਾਰ ਮਾਲਿਕਾਂ ਦੀ ਇਕ ਮੀਟਿੰਗ ਹੋਈ। ਮੀਟਿੰਗ ਵਿਚ ਉਨ੍ਹਾਂ ਸਮੂਹ ਲਾਇਸੰਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੂੰ ਆਬਕਾਰੀ ਪਾਲਿਸੀ 2026-27 ਅਤੇ ਆਬਕਾਰੀ ਐਕਟ ਅਧੀਨ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਆਬਕਾਰੀ ਅਫ਼ਸਰ ਕਪੂਰਥਲਾ ਸੁਖਜੀਤ ਸਿੰਘ ਚਾਹਲ ਨੇ ਮੈਰਿਜ ਪੈਲੇਸ ਤੇ ਬਾਰ ਮਾਲਕਾਂ ਦਾ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਆਬਕਾਰੀ ਨਿਰੀਖਕ ਸਿਮਰਨਪ੍ਰੀਤ ਸਿੰਘ, ਜਤਿੰਦਰਪਾਲ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।