ਸਮਾਜ ਸੇਵੀ ਮੱਖਣ ਸਿੰਘ ਨਾਮਧਾਰੀ ਨਮਿਤ ਅੰਤਿਮ ਅਰਦਾਸ 29 ਨੂੰ
ਫਿਲੌਰ, 26 ਅਕਤੂਬਰ (ਸਤਿੰਦਰ ਸ਼ਰਮਾ)-ਪਿੰਡ ਰਾਮਗੜ੍ਹ ਦੇ ਸਾਬਕਾ ਸਰਪੰਚ, ਧੰਨ ਧੰਨ ਬਾਬਾ ਵਿਸ਼ਵਕਰਮਾ ਮੰਦਰ ਕਮੇਟੀ ਫਿਲੌਰ ਦੇ ਚੇਅਰਮੈਨ ਅਤੇ ਸਮਾਜ ਸੇਵੀ ਮੱਖਣ ਸਿੰਘ ਨਾਮਧਾਰੀ 20 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਮੌਤ ’ਤੇ ਇਲਾਕੇ ਦੀਆਂ ਵੱਖ ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸ
ਸਮਾਜ ਸੇਵੀ ਮੱਖਣ ਸਿੰਘ ਨਾਮਧਾਰੀ ਦੀ ਪੁਰਾਣੀ ਤਸਵੀਰ।
27-10-2026
ਫਿਲੌਰ, 26 ਅਕਤੂਬਰ (ਸਤਿੰਦਰ ਸ਼ਰਮਾ)-ਪਿੰਡ ਰਾਮਗੜ੍ਹ ਦੇ ਸਾਬਕਾ ਸਰਪੰਚ, ਧੰਨ ਧੰਨ ਬਾਬਾ ਵਿਸ਼ਵਕਰਮਾ ਮੰਦਰ ਕਮੇਟੀ ਫਿਲੌਰ ਦੇ ਚੇਅਰਮੈਨ ਅਤੇ ਸਮਾਜ ਸੇਵੀ ਮੱਖਣ ਸਿੰਘ ਨਾਮਧਾਰੀ 20 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਮੌਤ ’ਤੇ ਇਲਾਕੇ ਦੀਆਂ ਵੱਖ ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਪੁੱਤਰ ਸਿਮਰਜੀਤ ਸਿੰਘ ਫਲੋਰਾ (ਸੋਨੂੰ) ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮੱਖਣ ਸਿੰਘ ਨਾਮਧਾਰੀ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 29 ਅਕਤੂਬਰ ਨੂੰ ਗੁਰੂਦੁਆਰਾ ਸਾਹਿਬ ਪਾਤਸਾਹੀ ਪਹਿਲੀ ਪਿੰਡ ਰਾਮਗੜ੍ਹ ਵਿਖੇ 12 ਤੋਂ 2 ਵਜੇ ਤੱਕ ਹੋਵੇਗੀ।