ਅਰਬਨ ਅਸਟੇਟ ਫੇਜ਼-2 ਦੇ ਪਾਰਕ ’ਚ ਬਾਂਦਰ ਆਉਣ ਕਾਰਨ ਲੋਕਾਂ ’ਚ ਪਾਈ ਜਾ ਰਹੀ ਦਹਿਸ਼ਤ
ਜਲੰਧਰ, 1 ਨਵੰਬਰ (ਜਤਿੰਦਰ ਪੰਮੀ)–ਅਰਬਨ ਅਸਟੇਟ ਫੇਜ਼-2 ਦੀ ਡੀ-ਬਲਾਕ ਵਿੱਚ ਅੱਜ ਸਵੇਰੇ ਇਕ ਬਾਂਦਰ ਦੇ ਪਾਰਕ ’ਚ ਆਉਣ ਨਾਲ ਉਥੇ ਸੈਰ ਕਰਨ ਆਏ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਲਾਕਾ ਵਾਸੀਆਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਉਕਤ ਬਾਂਦਰ ਨੂੰ ਕਾਬੂ ਕਰਕੇ ਜੰਗਲ ਵਿੱਚ ਛੱਡਣ ਦੀ ਮੰਗ ਕੀਤੀ ਹੈ।
ਅਰਬਨ ਅਸਟੇਟ ਫੇਜ਼-2 ਦੇ ਡੀ ਬਲਾਕ ਵਿਚ ਪੈਂਦੇ ਪਾਰਕ ’ਚ ਘੁੰਮ ਰਹੇ ਬਾਂਦਰ ਬਾਰੇ ਦੱਸਦੇ ਹੋਏ ਸਮਾਜ ਸੇਵਕ ਸੰਜੀਵ ਦੇਵ ਸ਼ਰਮਾ। ਤਸਵੀਰ–ਅਜੀਤ
02-11-2026