ਸ੍ਰੀ ਚੈਤਨਯ ਮਹਾਂਪ੍ਰਭੂ ਰਾਧਾ ਮਾਧਵ ਮੰਦਰ ਵਲੋਂ 12ਵੀਂ ਪ੍ਰਭਾਤ ਫੇਰੀ ਦਾ ਆਯੋਜਨ
ਜਲੰਧਰ, 2 ਨਵੰਬਰ (ਸ਼ਿਵ)- ਜਲੰਧਰ ਦੇ ਪ੍ਰਤਾਪ ਬਾਗ ਸਥਿਤ ਸ਼੍ਰੀ ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ ਵਲੋਂ ਕਾਰਤਿਕ (ਦਾਮੋਦਰ) ਮਹੀਨੇ ਦੇ ਮੌਕੇ ਰੋਜ਼ਾਨਾ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ 12ਵੀਂ ਪ੍ਰਭਾਤ ਫੇਰੀ ਸ਼੍ਰੀ ਵਿਜੇ ਕੁਮਾਰ ਗੁਪਤਾ ਤੇ ਮਾਨਵ ਗੁਪਤਾ ਦੇ ਨਿਵਾਸ ਸਥਾਨ 14 ਪੀ ਐਂਡ ਟੀ ਕਾਲੋਨੀ ਤੋਂ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ। ਸੰਕੀਰਤਨ ਦੀ ਸ਼ੁਰੂਆਤ ਗੁਰੂ ਵੰਦਨਾ, ਵੈਸ਼ਨਵ ਵੰਦਨਾ ਤੇ ਪੰਚਤੱਤਵ ਦੀ ਅਰਾਧਨਾ ਨਾਲ ਕੀਤੀ ਗਈ।
ਜਲੰਧਰ, 2 ਨਵੰਬਰ (ਸ਼ਿਵ)- ਜਲੰਧਰ ਦੇ ਪ੍ਰਤਾਪ ਬਾਗ ਸਥਿਤ ਸ਼੍ਰੀ ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ ਵਲੋਂ ਕਾਰਤਿਕ (ਦਾਮੋਦਰ) ਮਹੀਨੇ ਦੇ ਮੌਕੇ ਰੋਜ਼ਾਨਾ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ 12ਵੀਂ ਪ੍ਰਭਾਤ ਫੇਰੀ ਸ਼੍ਰੀ ਵਿਜੇ ਕੁਮਾਰ ਗੁਪਤਾ ਤੇ ਮਾਨਵ ਗੁਪਤਾ ਦੇ ਨਿਵਾਸ ਸਥਾਨ 14 ਪੀ ਐਂਡ ਟੀ ਕਾਲੋਨੀ ਤੋਂ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ। ਸੰਕੀਰਤਨ ਦੀ ਸ਼ੁਰੂਆਤ ਗੁਰੂ ਵੰਦਨਾ, ਵੈਸ਼ਨਵ ਵੰਦਨਾ ਤੇ ਪੰਚਤੱਤਵ ਦੀ ਅਰਾਧਨਾ ਨਾਲ ਕੀਤੀ ਗਈ। ਇਸ ਮੌਕੇ ਕੇਵਲ ਕ੍ਰਿਸ਼ਨ ਜੀ ਨੇ ਬਹੁਲਾਸ਼ਟਮੀ ਤੇ ਸ਼੍ਰੀ ਰਾਧਾ ਕੁੰਡ ਦੇ ਪ੍ਰਗਟ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸ਼੍ਰੀ ਰਾਧਾ ਰਾਣੀ ਦੀ ਕਿਰਪਾ ਨਾਲ ਮਨੁੱਖ ਦਾ ਹਿਰਦਾ ਸ਼ੁੱਧ ਹੁੰਦਾ ਹੈ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਸਰਵਉੱਚ ਪ੍ਰੇਮ ਪ੍ਰਾਪਤ ਹੁੰਦਾ ਹੈ। ਇਸ ਮੌਕੇ ਹਰ ਦਾਸ ਪ੍ਰਭੂੁ, ਕੇਵਲ ਕਿ੍ਸ਼ਨ, ਰਾਜੇਸ਼ ਸ਼ਰਮਾ, ਹੇਮੰਤ ਥਾਪਰ, ਰੇਵਤੀ ਰਮਨ ਗੁਪਤਾ, ਇੰਦਰਜੀਤ ਕਸ਼ਯਪ, ਅੰਬਰੀਸ਼ ਕਸ਼ਯਪ, ਮਨੋਜ ਕੌਸ਼ਲ ਤੇ ਹੋਰ ਹਾਜ਼ਰ ਸਨ।