04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਅੱਗ ਲੱਗਣ ਕਾਰਨ ਟਰਾਲਾ ਸੜ ਕੇ ਸੁਆਹ 11 ਹਜ਼ਾਰ ਵੋਲਟ ਦੀਆਂ ਤਾਰਾਂ ਨਾਲ ਟਕਰਾਈ ਪਰਾਲੀ

ਲੋਹੀਆਂ ਖਾਸ, 3 ਨਵੰਬਰ (ਬਲਵਿੰਦਰ ਸਿੰਘ ਵਿੱਕੀ)-ਲੋਹੀਆਂ ਦੇ ਨੇੜਲੇ ਪਿੰਡ ਫ਼ਰੀਦ ਸਰਾਏ (ਸੁਲਤਾਨਪੁਰ ਲੋਧੀ) ਵਿਖੇ ਪਰਾਲੀ ਦੀਆਂ ਗੰਢਾਂ ਨਾਲ ਭਰੇ ਇੱਕ ਟਰਾਲੇ (ਨੰਬਰ ਆਰ ਜੇ 50 ਜੀ ਏ-1325) ਨੂੰ ਭਿਆਨਕ ਅੱਗ ਲੱਗਣ ਕਾਰਨ ਉਹ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਟਰਾਲੇ ‘ਤੇ ਪਰਾਲੀ ਦੀਆਂ ਗੰਢਾਂ ਕਾਫ਼ੀ ਉੱਚੀਆਂ ਲੱਦੀਆਂ ਹੋਈਆਂ ਸਨ, ਜੋ ਪਿੰਡ ਦੀ ਫਿਰਨੀ ਤੋਂ ਲੰਘਦੇ ਸਮੇਂ ਗਿਆਰਾਂ ਹਜ਼ਾਰ ਵੋਲਟ ਵਾਲੀਆਂ ਤਾਰਾਂ ਨਾਲ ਟਕਰਾਅ ਗਈਆਂ।

Ad Position 21
No active advertisement
ਅਜੀਤ ਡੈਸਕ 04-11-2026
ਲੋਹੀਆਂ ਖਾਸ, 3 ਨਵੰਬਰ (ਬਲਵਿੰਦਰ ਸਿੰਘ ਵਿੱਕੀ)-ਲੋਹੀਆਂ ਦੇ ਨੇੜਲੇ ਪਿੰਡ ਫ਼ਰੀਦ ਸਰਾਏ (ਸੁਲਤਾਨਪੁਰ ਲੋਧੀ) ਵਿਖੇ ਪਰਾਲੀ ਦੀਆਂ ਗੰਢਾਂ ਨਾਲ ਭਰੇ ਇੱਕ ਟਰਾਲੇ (ਨੰਬਰ ਆਰ ਜੇ 50 ਜੀ ਏ-1325) ਨੂੰ ਭਿਆਨਕ ਅੱਗ ਲੱਗਣ ਕਾਰਨ ਉਹ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਟਰਾਲੇ ‘ਤੇ ਪਰਾਲੀ ਦੀਆਂ ਗੰਢਾਂ ਕਾਫ਼ੀ ਉੱਚੀਆਂ ਲੱਦੀਆਂ ਹੋਈਆਂ ਸਨ, ਜੋ ਪਿੰਡ ਦੀ ਫਿਰਨੀ ਤੋਂ ਲੰਘਦੇ ਸਮੇਂ ਗਿਆਰਾਂ ਹਜ਼ਾਰ ਵੋਲਟ ਵਾਲੀਆਂ ਤਾਰਾਂ ਨਾਲ ਟਕਰਾਅ ਗਈਆਂ। ਇਸ ਕਾਰਨ ਪਰਾਲੀ ਨੂੰ ਅੱਗ ਲੱਗ ਗਈ ਤੇ ਪਿੰਡ ਤੋਂ ਬਾਹਰ ਨਿਕਲਦੇ ਹੀ ਪੂਰਾ ਟ ਰਾਲਾ ਅੱਗ ਦੀ ਲਪੇਟ ਵਿੱਚ ਆ ਗਿਆ। ਅੱਗ ਨਾਲ ਸੜ ਰਹੀਆਂ ਕਈ ਗੰਢਾਂ ਟਰਾਲੇ ਤੋਂ ਹੇਠਾਂ ਡਿੱਗ ਕੇ ਖਿਲਰਦੀਆਂ ਰਹੀਆਂ, ਜਿਸ ਨਾਲ ਨੇੜਲੇ ਖੇਤਾਂ ਵਿੱਚ ਖੜ੍ਹੀ ਪਰਾਲੀ ਨੂੰ ਵੀ ਅੱਗ ਪੈ ਗਈ। ਰਾਜਸਥਾਨ ਦੇ ਬੀਕਾਨੇਰ ਜਾ ਰਹੇ ਟਰਾਲੇ ਦੇ ਡਰਾਈਵਰ ਰਾਮ ਸਰੂਪ ਨੇ ਦੱਸਿਆ ਕਿ ਉਸ ਨੂੰ ਚਲਦੀ ਗੱਡੀ ਵਿੱਚ ਅੱਗ ਲੱਗਣ ਦਾ ਪਤਾ ਹੀ ਨਹੀਂ ਲੱਗਾ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੁਲਤਾਨਪੁਰ ਲੋਧੀ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਫੋਮ ਵਾਲੇ ਪਾਣੀ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ।
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਲੋਹੀਆਂ ਦੇ ਨਵ - ਨਿਯੁਕਤ ਚੇਅਰਮੈਨ ਪਰਬਤਪਾਲ ਸਿੰਘ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਨੂਰਮਹਿਲ ’ ਚ ਨਿਯਮਾਂ ਨੂੰ ਛਿੱਕੇ ਟੰਗ ਕੇ ਪ੍ਰਸ਼ਾਸਨ ਦੇ ਨੱਕ ਹੇਠ ਵਿਕ ਰਹੇ ਹਨ ਪਟਾਕੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚ...
Ad Position 24