05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੁਲਿਸ ਵਲੋਂ ਲੈਦਰ ਕੰਪਲੈਕਸ ਰੋਡ ’ਤੇ ਰਿਹਾਇਸ਼ੀ ਮਕਾਨ ’ਚੋਂ ਨਾਜਾਇਜ਼ ਪਟਾਕਿਆਂ ਦਾ ਜ਼ਖੀਰਾ ਬਰਾਮਦ

ਜਲੰਧਰ, 5 ਨਵੰਬਰ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਵਲੋਂ ਪਟਾਕਿਆਂ ਦੇ ਨਾਜਾਇਜ਼ ਭੰਡਾਰ ਤੇ ਵਿਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਲੈਦਰ ਕੰਪਲੈਕਸ ਰੋਡ ਨੇੜੇ ਗੰਦੇ ਨਾਲੇ ਕੋਲ ਇਕ ਰਿਹਾਇਸ਼ੀ ਮਕਾਨ ’ਚ ਛਾਪੇਮਾਰੀ ਕਰਕੇ ਨਾਜਾਇਜ਼ ਤੌਰ ’ਤੇ ਭੰਡਾਰ ਕੀਤੇ ਪਟਾਕੇ ਬਰਾਮਦ ਕੀਤੇ ਗਏ। ਮਕਾਨ ਦੇ ਮਾਲਕ ਦਾ ਨਾਂਅ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 06-11-2026

ਜਲੰਧਰ, 5 ਨਵੰਬਰ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਵਲੋਂ ਪਟਾਕਿਆਂ ਦੇ ਨਾਜਾਇਜ਼ ਭੰਡਾਰ ਤੇ ਵਿਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਲੈਦਰ ਕੰਪਲੈਕਸ ਰੋਡ ਨੇੜੇ ਗੰਦੇ ਨਾਲੇ ਕੋਲ ਇਕ ਰਿਹਾਇਸ਼ੀ ਮਕਾਨ ’ਚ ਛਾਪੇਮਾਰੀ ਕਰਕੇ ਨਾਜਾਇਜ਼ ਤੌਰ ’ਤੇ ਭੰਡਾਰ ਕੀਤੇ ਪਟਾਕੇ ਬਰਾਮਦ ਕੀਤੇ ਗਏ। ਮਕਾਨ ਦੇ ਮਾਲਕ ਦਾ ਨਾਂਅ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਇਹ ਕਾਰਵਾਈ ਏ.ਸੀ.ਪੀ. ਪੱਛਮੀ ਅਤਿਸ਼ ਭਾਟੀਆ ਵਲੋਂ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਤੇ ਪੁਲਿਸ ਚੌਕੀ ਲੈਦਰ ਕੰਪਲੈਕਸ ਦੇ ਇੰਚਾਰਜ ਸਮੇਤ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਭਾਟੀਆ ਨੇ ਦੱਸਿਆ ਕਿ ਪੁਲਿਸ ਵਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਪੰਜ ਕਮਰਿਆਂ ਵਾਲੇ ਇਕ ਰਿਹਾਇਸ਼ੀ ਮਕਾਨ ਦੇ ਇਕ ਕਮਰੇ ਨੂੰ ਸੁਖਵਿੰਦਰ ਸਿੰਘ ਵਲੋਂ ਪਟਾਕਿਆਂ ਦੇ ਨਾਜਾਇਜ਼ ਭੰਡਾਰ ਲਈ ਵਰਤਿਆ ਜਾ ਰਿਹਾ ਸੀ। ਪੁਲਿਸ ਨੇ ਨਾਜਾਇਜ਼ ਤੌਰ ’ਤੇ ਭੰਡਾਰ ਕੀਤੇ ਪਟਾਕਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਬੰਧਿਤ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਰਿਹਾਇਸ਼ੀ ਇਲਾਕਿਆਂ ਵਿਚ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਰੋਕਣ ਲਈ ਪਟਾਕਿਆਂ ਦੇ ਨਾਜਾਇਜ਼ ਭੰਡਾਰ ਤੇ ਵਿਕਰੀ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖੇਗੀ।

Ad Position 22
No active advertisement
ਪਿਛਲੀ ਖ਼ਬਰ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਵਿਅਕਤੀ ਦੀ ਮੌਤ ਅਗਲੀ ਖ਼ਬਰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਗੁੰਮ ਹੋਇਆ ਬੱਚਾ ਲੱਭ ਕੇ ਮਾਪਿਆਂ ਦੇ ਹਵਾਲੇ ਕੀਤਾ
Ad Position 24