05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੀਵਾਲੀ ਤੋਂ ਪਹਿਲਾਂ ਕੂੜੇ ਦੇ ਡੰਪਾਂ ’ਤੇ ਵਧਿਆ ਕੂੜੇ ਦਾ ਬੋਝ ਕੁਝ ਦਿਨਾਂ ਤੋਂ 600 ਟਨ ਤੋਂ ਜ਼ਿਆਦਾ ਆ ਰਿਹਾ ਕੂੜਾ

ਜਲੰਧਰ, 5 ਨਵੰਬਰ (ਸ਼ਿਵ)- ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਸ਼ਹਿਰ ਦੇ ਬਾਜ਼ਾਰਾਂ ’ਚ ਰੌਣਕ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਇਸ ਤਿਉਹਾਰ ਦਾ ਅਸਰ ਸ਼ਹਿਰ ਦੀ ਸਫ਼ਾਈ ਵਿਵਸਥਾ ‘ਤੇ ਵੀ ਸਾਫ਼ ਦਿਖਾਈ ਦੇਣ ਲੱਗਾ ਹੈ। ਦੀਵਾਲੀ ਤੋਂ ਪਹਿਲਾਂ ਲੋਕਾਂ ਵਲੋਂ ਆਪਣੇ ਘਰਾਂ, ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ਦੀ ਸਫ਼ਾਈ ਕੀਤੀ ਜਾਂਦੀ ਹੈ।

Ad Position 21
No active advertisement
ਅਜੀਤ ਡੈਸਕ 06-11-2026
ਜਲੰਧਰ, 5 ਨਵੰਬਰ (ਸ਼ਿਵ)- ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਸ਼ਹਿਰ ਦੇ ਬਾਜ਼ਾਰਾਂ ’ਚ ਰੌਣਕ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਇਸ ਤਿਉਹਾਰ ਦਾ ਅਸਰ ਸ਼ਹਿਰ ਦੀ ਸਫ਼ਾਈ ਵਿਵਸਥਾ ‘ਤੇ ਵੀ ਸਾਫ਼ ਦਿਖਾਈ ਦੇਣ ਲੱਗਾ ਹੈ। ਦੀਵਾਲੀ ਤੋਂ ਪਹਿਲਾਂ ਲੋਕਾਂ ਵਲੋਂ ਆਪਣੇ ਘਰਾਂ, ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ਦੀ ਸਫ਼ਾਈ ਕੀਤੀ ਜਾਂਦੀ ਹੈ। ਇਸ ਦੌਰਾਨ ਵੱਡੀ ਮਾਤਰਾ ’ਚ ਪੁਰਾਣਾ ਸਾਮਾਨ, ਗੱਤੇ, ਪਲਾਸਟਿਕ ਅਤੇ ਹੋਰ ਕੂੜਾ ਨਿਕਲਦਾ ਹੈ, ਜੋ ਸ਼ਹਿਰ ਦੇ ਵੱਖ-ਵੱਖ ਕੂੜੇ ਦੇ ਡੰਪਾਂ ‘ਤੇ ਪਹੁੰਚ ਜਾਂਦਾ ਹੈ। ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਕੂੜੇ ਦੇ ਡੰਪਾਂ ‘ਤੇ ਕੂੜੇ ਦੀ ਮਾਤਰਾ ’ਚ ਕਾਫ਼ੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਗਰ ਨਿਗਮ ਦੀ ਸਿਹਤ ਸ਼ਾਖਾ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ’ਚ ਰੋਜ਼ਾਨਾ ਲਗਭਗ 600 ਟਨ ਕੂੜਾ ਪੈਦਾ ਹੁੰਦਾ ਹੈ, ਪਰ ਦੀਵਾਲੀ ਦੇ ਤਿਉਹਾਰ ਕਾਰਨ ਪਿਛਲੇ ਕੁਝ ਦਿਨਾਂ ਤੋਂ ਇਸ ਮਾਤਰਾ ਵਿਚ ਕਈ ਟਨ ਦਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀਆਂ ਗੱਡੀਆਂ ਵਲੋਂ ਲਗਾਤਾਰ ਕੂੜਾ ਚੁੱਕ ਕੇ ਵਰਿਆਣਾ ਡੰਪ ਵਿੱਚ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਠੇਕੇਦਾਰਾਂ ਦੀਆਂ ਗੱਡੀਆਂ ਨੂੰ ਵੀ ਵੱਖ-ਵੱਖ ਡੰਪਾਂ ਦੀ ਸਫ਼ਾਈ ਲਈ ਲਗਾਇਆ ਗਿਆ ਹੈ, ਤਾਂ ਜੋ ਕੂੜੇ ਦੇ ਵਧਦੇ ਬੋਝ ਨੂੰ ਘੱਟ ਕੀਤਾ ਜਾ ਸਕੇ। ਨਗਰ ਨਿਗਮ ਵਲੋਂ ਲਗਾਤਾਰ ਸਫ਼ਾਈ ਕਰਵਾਉਣ ਦੇ ਬਾਵਜੂਦ ਸ਼ਹਿਰ ਦੇ ਕਈ ਡੰਪਾਂ ‘ਤੇ ਅਜੇ ਵੀ ਕੂੜੇ ਦੇ ਢੇਰ ਦੇਖਣ ਨੂੰ ਮਿਲ ਰਹੇ ਹਨ। ਕੂੜੇ ਦੀ ਮਾਤਰਾ ਅਚਾਨਕ ਵਧਣ ਕਾਰਨ ਸਫ਼ਾਈ ਕਰਮਚਾਰੀਆਂ ਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ‘ਤੇ ਵਾਧੂ ਕੰਮ ਦਾ ਬੋਝ ਪੈ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਕੂੜਾ ਚੁੱਕ ਕੇ ਵਰਿਆਣਾ ਡੰਪ ਤੱਕ ਪਹੁੰਚਾਉਣ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੀਵਾਲੀ ਵਾਲੇ ਦਿਨ ਸ਼ਹਿਰ ਵਿਚ ਵੱਡੀ ਮਾਤਰਾ ਵਿਚ ਪਟਾਕੇ ਚਲਾਏ ਜਾਂਦੇ ਹਨ। ਪਟਾਕਿਆਂ ਕਾਰਨ ਦੀਵਾਲੀ ਦੇ ਅਗਲੇ ਦਿਨ ਸਵੇਰੇ ਸ਼ਹਿਰ ਦੀਆਂ ਸੜਕਾਂ, ਗਲੀਆਂ ਤੇ ਚੌਕਾਂ ਵਿਚ ਕਾਫ਼ੀ ਮਾਤਰਾ ਵਿਚ ਕੂੜਾ ਫੈਲਿਆ ਨਜ਼ਰ ਆਉਂਦਾ ਹੈ। ਪਟਾਕਿਆਂ ਦੇ ਖਾਲੀ ਡੱਬੇ, ਕਾਗਜ਼, ਗੱਤੇ ਤੇ ਹੋਰ ਰਹਿੰਦ-ਖੂੰਹਦ ਸੜਕਾਂ ‘ਤੇ ਪਈ ਹੁੰਦੀ ਹੈ। ਇਸ ਕੂੜੇ ਨੂੰ ਸਾਫ਼ ਕਰਨ ਲਈ ਸਫ਼ਾਈ ਕਰਮਚਾਰੀਆਂ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਆਮ ਦਿਨਾਂ ਦੇ ਮੁਕਾਬਲੇ ਦੀਵਾਲੀ ਤੋਂ ਅਗਲੇ ਦਿਨ ਸਫ਼ਾਈ ਦਾ ਕੰਮ ਕਾਫ਼ੀ ਵਧ ਜਾਂਦਾ ਹੈ ਤੇ ਕਰਮਚਾਰੀਆਂ ਨੂੰ ਸਵੇਰੇ ਤੋਂ ਹੀ ਸੜਕਾਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਵਿਚ ਜੁਟਣਾ ਪੈਂਦਾ ਹੈ। ਇਸ ਵਾਰ ਰਾਉਂਵਾਲੀ ਪਿੰਡ ਵਿਚ ਪਟਾਕਾ ਮਾਰਕੀਟ ਲਗਾਈ ਗਈ ਸੀ। ਪਟਾਕਿਆਂ ਦੀ ਵਿਕਰੀ ਖ਼ਤਮ ਹੋਣ ਤੋਂ ਬਾਅਦ ਕਾਫ਼ੀ ਮਾਤਰਾ ਵਿਚ ਕੂੜਾ, ਡੱਬੇ ਤੇ ਹੋਰ ਸਾਮਾਨ ਨਿਕਲਦਾ ਹੈ। ਜ਼ਿਕਰਯੋਗ ਹੈ ਕਿ ਰਾਉਂਵਾਲੀ ’ਚ ਪਟਾਕਿਆਂ ਦੀਆਂ ਦੁਕਾਨਾਂ ਟੀਨਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਪਟਾਕਿਆਂ ਦੀ ਵਿਕਰੀ ਖ਼ਤਮ ਹੋਣ ਤੋਂ ਬਾਅਦ ਦੁਕਾਨਦਾਰਾਂ ਵਲੋਂ ਇਨ੍ਹਾਂ ਅਸਥਾਈ ਦੁਕਾਨਾਂ ਨੂੰ ਖੋਲ੍ਹ ਕੇ ਟੀਨਾਂ ਨੂੰ ਦੁਬਾਰਾ ਵਰਤੋਂ ਲਈ ਸੰਭਾਲ ਲਿਆ ਜਾਂਦਾ ਹੈ ਜਾਂ ਵੇਚ ਦਿੱਤਾ ਜਾਂਦਾ ਹੈ। ਕੁੱਲ ਮਿਲਾ ਕੇ ਦੀਵਾਲੀ ਦੇ ਤਿਉਹਾਰ ਦੌਰਾਨ ਘਰਾਂ ਤੇ ਦੁਕਾਨਾਂ ਦੀ ਸਫ਼ਾਈ, ਪਟਾਕਾ ਮਾਰਕੀਟ ’ਚੋਂ ਨਿਕਲਣ ਵਾਲਾ ਕੂੜਾ ਅਤੇ ਦੀਵਾਲੀ ਵਾਲੀ ਰਾਤ ਪਟਾਕੇ ਚਲਾਉਣ ਕਾਰਨ ਅਗਲੇ ਦਿਨ ਸੜਕਾਂ ‘ਤੇ ਇਕੱਠੀ ਹੋਣ ਵਾਲੀ ਰਹਿੰਦ-ਖੂੰਹਦ ਨਗਰ ਨਿਗਮ ਦੀ ਸਫ਼ਾਈ ਵਿਵਸਥਾ ਲਈ ਵਾਧੂ ਚੁਣੌਤੀ ਬਣ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਤਿੰਨ ਵਿਧਾਨ ਸਭਾ ਹਲਕਿਆਂ, 17 ਮੰਡਲਾਂ ਤੇ ਪੰਜ ਮੋਰਚਿਆਂ ਲਈ ਇੰਚਾਰਜ ਨਿਯੁਕਤ ਅਗਲੀ ਖ਼ਬਰ ਆਦਮਪੁਰ ਮੇਨ ਰੋਡ ਦਾ 4 ਕਰੋੜ 92 ਲੱਖ ਦੀ ਲਾਗਤ ਨਾਲ ਨਿਰਮਾਣ ਕਾਰਜ ਸ਼ੁਰੂ
Ad Position 24