43 ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ 22 ਤੋਂ
ਜਲੰਧਰ, 5 ਨਵੰਬਰ (ਡਾ. ਜਤਿੰਦਰ ਸਾਬੀ)- ਦੇਸ਼ ਦਾ ਨਾਮੀ 43ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ 22 ਨਵੰਬਰ ਤੋਂ ਖੇਡਿਆ ਜਾਵੇਗਾ।
ਜਲੰਧਰ, 5 ਨਵੰਬਰ (ਡਾ. ਜਤਿੰਦਰ ਸਾਬੀ)- ਦੇਸ਼ ਦਾ ਨਾਮੀ 43ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ 22 ਨਵੰਬਰ ਤੋਂ ਖੇਡਿਆ ਜਾਵੇਗਾ। ਇਹ ਫੈਸਲਾ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ ਆਈ . ਏ.ਐਸ. ਦੀ ਪ੍ਰਧਾਨਗੀ ਵਿਚ ਹੋਈ ਕਾਰਜਕਰੀ ਬਾਡੀ ਦੀ ਮੀਟਿੰਗ ਵਿੱਚ ਲਿਆ ਗਿਆ । ਸ਼੍ਰੀ ਵਾਲੀਆ ਨੇ ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਟੂਰਨਾਮੈਂਟ 22 ਤੋਂ 28 ਨਵੰਬਰ ਤਕ ਫਲੱਡ ਲਾਈਟਾਂ ਅਧੀਨ ਖੇਡਿਆ ਜਾਵੇਗਾ ਜਿਸ ’ਚ ਦੇਸ਼ ਦੀਆਂ 13 ਉੱਚ ਕੋਟੀ ਦੀਆਂ ਟੀਮਾਂ ਭਾਗ ਲੈਣਗੀਆਂ । ਪਿਛਲੇ ਸਾਲ ਦੀ ਜੇਤੂ ਇੰਡੀਅਨ ਆਇਲ ਮੁੰਬਈ , ਉਪ ਜੇਤੂ ਭਾਰਤ ਪੈਟਰੋਲੀਅਮ, ਮੁੰਬਈ ਤੋਂ ਇਲਾਵਾ ਇੰਡੀਅਨ ਨੇਵੀ, ਮੁੰਬਈ, ਬੀ.ਐੱਸ.ਐੱਫ., ਜਲੰਧਰ, ਪੀ.ਐੱਨ.ਬੀ., ਦਿੱਲੀ, ਸੀ.ਏ.ਜੀ., ਦਿੱਲੀ, ਆਰ.ਸੀ.ਐੱਫ. ਕਪੂਰਥਲਾ, ਸੀ.ਆਰ.ਪੀ.ਐੱਫ. ਦਿੱਲੀ, ਆਰਮੀ-ਇਲੈਵਨ ਦਿੱਲੀ, ਪੰਜਾਬ ਪੁਲਿਸ, ਪੰਜਾਬ ਐਂਡ ਸਿੰਧ ਬੈਂਕ, ਦਿੱਲੀ, ਇੰਡੀਅਨ ਏਅਰ ਫੋਰਸ ਅਤੇ ਇੰਡੀਅਨ ਰੇਲਵੇ, ਦਿੱਲੀ ਟੀਮਾਂ ਭਾਗ ਲੈਣਗੀਆਂ । ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਵਿਚ 11 ਟੀਮਾਂ ਨੂੰ ਚਾਰ ਪੂਲਾਂ ਵਿਚ ਵੰਡਦੇ ਹੋਏ ਸਿੱਧੇ ਲੀਗ ਦੌਰ ਵਿਚ ਪ੍ਰਵੇਸ਼ ਦਿੱਤਾ ਗਿਆ ਹੈ ਜਦਕਿ 1 ਟੀਮ ਨਾਕ ਆਊਟ ਦੌਰ ਵਿਚੋਂ ਪ੍ਰਵੇਸ਼ ਕਰੇਗੀ । ਸੁਸਾਇਟੀ ਦੇ ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਰੂਤੀ ਆਲਟੋ ਏ.ਸੀ. ਕਾਰ ਡਰਾਅ ਰਾਹੀਂ ਦਿੱਤੀ ਜਾਵੇਗੀ। ਸੁਰਜੀਤ ਹਾਕੀ ਸੁਸਾਇਟੀ ਦੇ ਸੀ ਈ ਓ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ ਇੱਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ, ਜਿੱਥੇ ਮਸ਼ਹੂਰ ਪੰਜਾਬੀ ਲੋਕ ਗਾਇਕ ਦਰਸ਼ਕਾਂ ਦੇ ਮਨੋਰੰਜਨ ਲਈ 28 ਨਵੰਬਰ ਨੂੰ ਸ਼ਾਮ 5.00 ਵਜੇ ਤੋਂ ਫਾ ਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਲਾਈਵ ਪੇਸ਼ਕਾਰੀ ਦੇਣਗੇ।