05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਵਲੋਂ ਦੀਵਾਲੀ ਪ੍ਰਦਰਸ਼ਨੀ

ਜਲੰਧਰ, 5 ਨਵੰਬਰ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਲੋਂ ਦੋ-ਰੋਜ਼ਾ ਦੀਵਾਲੀ ਪ੍ਰਦਰਸ਼ਨੀ-ਕਮ-ਵਿਕਰੀ ਦਾ ਆਯੋਜਨ ਕੀਤਾ ਗਿਆ । ਇਹ ਸਮਾਗਮ ਫਾਈਨ ਆਰਟਸ, ਫੈਸ਼ਨ ਡਿਜ਼ਾਈਨਿੰਗ, ਹੋਮ ਸਾਇੰਸ ਤੇ ਕਾਸਮੈਟੋਲੋਜੀ ਵਿਭਾਗਾਂ ਦੁਆਰਾ ਸਾਂਝੇ ਤੌਰ ‘ਤੇ ਕਰਵਾਇਆ ਗਿਆ ਸੀ ।

Ad Position 21
No active advertisement
ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਵਲੋਂ ਦੀਵਾਲੀ ਸੰਬੰਧੀ ਲਗਾਈ ਪ੍ਰਦਰਸ਼ਨੀ ਨੂੰ ਦੇਖਦੇ ਹੋਏ ਪ੍ਰਿੰ. ਡਾ. ਸਰਬਜੀਤ ਕੌਰ ਰਾਏ ਤੇ ਹੋਰ। ਅਜੀਤ ਤਸਵੀਰ 06-11-2026
ਜਲੰਧਰ, 5 ਨਵੰਬਰ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਲੋਂ ਦੋ-ਰੋਜ਼ਾ ਦੀਵਾਲੀ ਪ੍ਰਦਰਸ਼ਨੀ-ਕਮ-ਵਿਕਰੀ ਦਾ ਆਯੋਜਨ ਕੀਤਾ ਗਿਆ । ਇਹ ਸਮਾਗਮ ਫਾਈਨ ਆਰਟਸ, ਫੈਸ਼ਨ ਡਿਜ਼ਾਈਨਿੰਗ, ਹੋਮ ਸਾਇੰਸ ਤੇ ਕਾਸਮੈਟੋਲੋਜੀ ਵਿਭਾਗਾਂ ਦੁਆਰਾ ਸਾਂਝੇ ਤੌਰ ‘ਤੇ ਕਰਵਾਇਆ ਗਿਆ ਸੀ । ਇਸ ਪ੍ਰਦਰਸ਼ਨੀ-ਸਹਿ-ਵਿਕਰੀ ’ ਚ ਦੀਵਾਲੀ ਨਾਲ ਸੰਬੰਧਿਤ ਉਤਪਾਦ ਤੇ ਸਜਾਵਟੀ ਸਮੱਗਰੀ ਸ਼ਾਮਿਲ ਸੀ, ਜਿਵੇਂ ਕਿ ਰੰਗ-ਬਿਰੰਗੇ ਦੀਵੇ ਤੇ ਮਟਕੀਆਂ, ਤੋਰਨ, ਕੰਧ-ਸਜਾਵਟ ਦਾ ਸਮਾਨ, ਕੁਸ਼ਨ ਕਵਰ, ਕੋਸਟਰ, ਹੱਥ ਸਾਫ਼ ਕਰਨ ਵਾਲੇ ਤੌਲੀਏ, ਟੇਬਲ ਮੈਟ ਅਤੇ ਰਨਰ, ਐਪਰਨ, ਕੀ-ਚੇਨ, ਵਾਲਾਂ ਦੇ ਸਜਾਵਟੀ ਸਮਾਨ, ਸੂਟ ਕਵਰ, ਹੂਪ ਆਰਟ, ਹੱਥ ਨਾਲ ਬਣੇ ਗਹਿਣੇ, ਰੋਟੀ ਲਪੇਟਣ ਵਾਲੇ ਕੱਪੜੇ (ਰੋਟੀ ਰੈਪਸ) ਤੇ ਨੈਪਕਿਨ, ਥੈਲੇ (ਕੈਰੀ ਬੈਗ), ਫਾਈਲ ਫੋਲਡਰ, ਮੇਕਅੱਪ ਪਾਊਚ, ਪੈੱਗ ਬੈਗ, ਸਜਾਏ ਹੋਏ ਫੁੱਲਦਾਨ, ਕੱਚ ‘ਤੇ ਕੀਤੀ ਗਈ ਚਿੱਤਰਕਾਰੀ, ਸਜਾਵਟੀ ਕੱਚ ਦੀਆਂ ਬੋਤਲਾਂ, ਧਾਰਮਿਕ ਮੂਰਤੀਆਂ, ਕਾਗਜ਼ੀ ਲੈਂਟਰਨ, ਮੋਮਬੱਤੀਆਂ, ਤੇਲ-ਰੰਗਾਂ ਨਾਲ ਬਣੀਆਂ ਪੇਂਟਿੰਗਾਂ ਅਤੇ ਕੁਦਰਤੀ ਤੱਤਾਂ ਤੋਂ ਬਣੇ ਸਾਬਣ। ਪ੍ਰਿੰਸੀਪਲ, ਡਾ. ਸਰਬਜੀਤ ਕੌਰ ਰਾਏ ਨੇ ਇਸ ਸਮਾਗਮ ਦੇ ਸਫਲ ਆਯੋਜਨ ਲਈ ਮਨਜੀਤ ਕੌਰ (ਮੁਖੀ, ਫੈਸ਼ਨ ਡਿਜ਼ਾਈਨਿੰਗ ਵਿਭਾਗ), ਸ਼੍ਰੀਮਤੀ ਆਤਮਾ ਸਿੰਘ (ਮੁਖੀ, ਹੋਮ ਸਾਇੰਸ ਵਿਭਾਗ), ਸ਼੍ਰੀਮਤੀ ਜੋਤੀ ਸ਼ਾਰਦਾ (ਸਹਾਇਕ ਪ੍ਰੋਫੈਸਰ, ਕਾਸਮੈਟੋਲੋਜੀ ਵਿਭਾਗ), ਅਤੇ ਨਾਲ ਹੀ ਸ਼੍ਰੀਮਤੀ ਨੇਹਾ, ਸ਼੍ਰੀਮਤੀ ਪ੍ਰਭਜੋਤ ਕੌਰ, ਸ਼੍ਰੀਮਤੀ ਅਰੁਸ਼ੀ ਅਤੇ ਸ਼੍ਰੀਮਤੀ ਮਨਦੀਪ ਕੌਰ (ਸਹਾਇਕ ਪ੍ਰੋਫੈਸਰ, ਫੈਸ਼ਨ ਡਿਜ਼ਾਈਨਿੰਗ ਵਿਭਾਗ) ਦੀ ਸ਼ਲਾਘਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਕਿਸਾਨ-ਐਸ.ਡੀ.ਐਮ ਅਗਲੀ ਖ਼ਬਰ ਸਿਹਤ ਵਿਭਾਗ ਨੇ ਡਰੱਗ ਹਾਟਸਪਾਟ ਖੇਤਰਾਂ ’ਚ 47 ਸਿਹਤ ਜਾਂਚ ਕੈਂਪ ਲਗਾਏ, 1087 ਵਿਅਕਤੀਆਂ ਦੀ ਕੀਤੀ ਜਾਂਚ
Ad Position 24