06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪਟਾਕਾ ਮਾਰਕੀਟ ’ਚ ਸੁਰੱਖਿਆ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

ਮਕਸੂਦਾਂ, 5 ਨਵੰਬਰ (ਸੌਰਵ ਮਹਿਤਾ)- ਪਟਾਕਾ ਮਾਰਕੀਟ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਦਾਅਵੇ ਕਰਨ ਵਾਲੀ ਪਟਾਕਾ ਮਾਰਕੀਟ ਐਸੋਸੀਏਸ਼ਨ ਦੀ ਕਾਰਗੁਜ਼ਾਰੀ ਦੀ ਅਸਲੀਅਤ ਉਸ ਸਮੇਂ ਸਾਹਮਣੇ ਆ ਗਈ, ਜਦੋਂ ‘ਅਜੀਤ’ ਦੀ ਟੀਮ ਵਲੋਂ ਮਾਰਕੀਟ ਦਾ ਦੌਰਾ ਕੀਤਾ ਗਿਆ। ਨੈਸ਼ਨਲ ਹਾਈਵੇ ‘ਤੇ ਲੱਗੀ ਇਸ ਮਾਰਕੀਟ ’ਚ ਸੁਰੱਖਿਆ ਦੇ ਨਾਂਅ ‘ਤੇ ਕੋਈ ਖ਼ਾਸ ਪ੍ਰਬੰਧ ਨਜ਼ਰ ਨਹੀਂ ਆਏ।

Ad Position 21
No active advertisement
ਮਾਰਕੀਟ ਅੰਦਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਥਾਣਾ ਮੁਖੀ ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ। 06-11-2026
ਮਕਸੂਦਾਂ, 5 ਨਵੰਬਰ (ਸੌਰਵ ਮਹਿਤਾ)- ਪਟਾਕਾ ਮਾਰਕੀਟ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਦਾਅਵੇ ਕਰਨ ਵਾਲੀ ਪਟਾਕਾ ਮਾਰਕੀਟ ਐਸੋਸੀਏਸ਼ਨ ਦੀ ਕਾਰਗੁਜ਼ਾਰੀ ਦੀ ਅਸਲੀਅਤ ਉਸ ਸਮੇਂ ਸਾਹਮਣੇ ਆ ਗਈ, ਜਦੋਂ ‘ਅਜੀਤ’ ਦੀ ਟੀਮ ਵਲੋਂ ਮਾਰਕੀਟ ਦਾ ਦੌਰਾ ਕੀਤਾ ਗਿਆ। ਨੈਸ਼ਨਲ ਹਾਈਵੇ ‘ਤੇ ਲੱਗੀ ਇਸ ਮਾਰਕੀਟ ’ਚ ਸੁਰੱਖਿਆ ਦੇ ਨਾਂਅ ‘ਤੇ ਕੋਈ ਖ਼ਾਸ ਪ੍ਰਬੰਧ ਨਜ਼ਰ ਨਹੀਂ ਆਏ। ਨਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਸਨ, ਨਾ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਸਨ ਤੇ ਨਾ ਹੀ ਵਾਹਨਾਂ ਦੀ ਪਾਰਕਿੰਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੋਈ ਢੁੱਕਵਾਂ ਪ੍ਰਬੰਧ ਕੀਤਾ ਗਿਆ ਸੀ। ਅਜਿਹੇ ਹਲਾਤ ’ਚ ਸਵਾਲ ਉੱਠਣਾ ਲਾਜ਼ਮੀ ਹੈ ਕਿ ਕੀ ਐਸੋਸੀਏਸ਼ਨ ਲਈ ਲੋਕਾਂ ਦੀ ਸੁਰੱਖਿਆ ਨਾਲੋਂ ਆਪਣਾ ਕਾਰੋਬਾਰ ਵਧੇਰੇ ਅਹਿਮ ਹੈ? ‘ਅਜੀਤ’ ਦੀ ਟੀਮ ਦੇ ਦੌਰੇ ਤੋਂ ਬਾਅਦ ਥਾਣਾ ਮਕਸੂਦਾਂ ਦੇ ਮੁਖੀ ਬਲਵੀਰ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮਾਰਕੀਟ ’ਚ ਅੱਗ ਬੁਝਾਊ ਗੱਡੀਆਂ ਤੋਂ ਲੈ ਕੇ ਸੀ.ਸੀ.ਟੀ.ਵੀ. ਕੈਮਰਿਆਂ ਤੱਕ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਤੋਂ ਇਲਾਵਾ ਲੋਕ ਬਿਨ੍ਹਾਂ ਕਿਸੇ ਨਿਗਰਾਨੀ ਦੇ ਆਪਣੀਆਂ ਕਾਰਾਂ ਨੈਸ਼ਨਲ ਹਾਈਵੇ ‘ਤੇ ਖੜ੍ਹੀਆਂ ਕਰ ਰਹੇ ਹਨ। ਜੇਕਰ ਕੋਈ ਐਮਰਜੈਂਸੀ ਜਾਂ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਵਾਹਨਾਂ ਨੂੰ ਤੁਰੰਤ ਬਾਹਰ ਕੱਢਣਾ ਵੀ ਵੱਡੀ ਮੁਸ਼ਕਲ ਬਣ ਸਕਦਾ ਹੈ। ਥਾਣਾ ਮੁਖੀ ਬਲਵੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਲਾਪਰਵਾਹੀ ਵਰਤਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ 112 ਈ.ਆਰ.ਐੱਸ. ਦੇ ਮੁਲਾਜ਼ਮ 24 ਘੰਟੇ ਤਾਇਨਾਤ ਰਹਿਣਗੇ ਤੇ ਐਸੋਸੀਏਸ਼ਨ ਨੂੰ ਘੱਟੋ-ਘੱਟ 7 ਤੋਂ 8 ਪ੍ਰਾਈਵੇਟ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਲਈ ਵੀ ਕਿਹਾ ਗਿਆ ਹੈ। ਇਹ ਕਰਮਚਾਰੀ ਪਾਰਕਿੰਗ ਨੂੰ ਵਿਵਸਥਿਤ ਕਰਨਗੇ, ਤਾਂ ਜੋ ਐਮਰਜੈਂਸੀ ਸਮੇਂ ਕਿਸੇ ਨੂੰ ਮੁਸ਼ਕਲ ਨਾ ਆਵੇ। ਉਨ੍ਹਾਂ ਇਹ ਵੀ ਕਿਹਾ ਕਿ ਰਾਓਵਾਲੀ ਪਿੰਡ ਵਾਲੇ ਐਂਟਰੀ ਪੁਆਇੰਟ ‘ਤੇ ਕੋਈ ਦੁਕਾਨ ਨਹੀਂ ਲੱਗਣ ਦਿੱਤੀ ਜਾਵੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਥਾਣਾ ਮੁਖੀ ਵ ਲੋਂ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦੀ ਹਦਾਇਤ ਦੇ ਬਾਵਜੂਦ ਅੱਜ ਦੁਪਹਿਰ ਤੱਕ ਮੌਕੇ ‘ਤੇ ਨਾ ਤਾਂ ਕੋਈ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਦਿਖਾਈ ਦਿੱਤਾ ਤੇ ਨਾ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ। ਸਵਾਲ ਇਹ ਹੈ ਕਿ ਜਦੋਂ ਪਟਾਕਾ ਮਾਰਕੀਟ ਵਰਗੇ ਸੰਵੇਦਨਸ਼ੀਲ ਸਥਾਨ ‘ਤੇ ਸੁਰੱਖਿਆ ਦੇ ਮੁੱਢਲੇ ਪ੍ਰਬੰਧ ਹੀ ਨਜ਼ਰ ਨਹੀਂ ਆ ਰਹੇ ਤਾਂ ਐਸੋਸੀਏਸ਼ਨ ਵਲੋਂ ਕੀਤੇ ਗਏ ਸੁਰੱਖਿਆ ਦੇ ਦਾਅਵਿਆਂ ਦੀ ਜ਼ਿੰਮੇਵਾਰੀ ਕੌਣ ਲਵੇਗਾ? ਨੈਸ਼ਨਲ ਹਾਈਵੇ ‘ਤੇ ਲੱਗੀ ਇਸ ਮਾਰਕੀਟ ਵਿੱਚ ਕਿਸੇ ਵੀ ਸੰਭਾਵੀ ਹਾਦਸੇ ਨੂੰ ਰੋਕਣ ਲਈ ਸਮੇਂ ਸਿਰ ਠੋਸ ਕਦਮ ਚੁੱਕਣੇ ਲਾਜ਼ਮੀ ਹਨ।
Ad Position 22
No active advertisement
ਪਿਛਲੀ ਖ਼ਬਰ ਝੋਨਾ ਵੇਚਣ ਦੇ 15 ਦਿਨ ਬਾਅਦ ਵੀ ਕਿਸਾਨ ਅਦਾਇਗੀ ਨੂੰ ਤਰਸੇ- ਐਡਵੋਕੇਟ ਕੋਹਾੜ ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਨੇ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਮੇਲੇ ’ਚ ਜਿੱਤੀ ਰੱਨਰਅਪ ਟਰਾਫੀ
Ad Position 24