ਹਲਕਾ ਨਕੋਦਰ ਦੇ ਨੂਰਮਹਿਲ ਵਿਖੇ ਯੂਥ ਅਕਾਲੀ ਦਲ ਦੀ ਯੂਥ ਮਿਲਣੀ
ਨੂਰਮਹਿਲ, 5 ਨਵੰਬਰ (ਤਜਿੰਦਰ ਕੁਮਾਰ )- ਹਲਕਾ ਨਕੋਦਰ ਨੂਰਮਹਿਲ ਦੇ ਐੱਸ. ਐੱਸ.
ਨੂਰਮਹਿਲ, 5 ਨਵੰਬਰ (ਤਜਿੰਦਰ ਕੁਮਾਰ )- ਹਲਕਾ ਨਕੋਦਰ ਨੂਰਮਹਿਲ ਦੇ ਐੱਸ.ਐੱਸ. ਰਿਜ਼ੋਰਟ ਵਿਖੇ ਯੂਥ ਅਕਾਲੀ ਦਲ ਵਲੋਂ ਇੱਕ ਵਿਸ਼ਾਲ ਯੂਥ ਮਿਲਣੀ ਦਾ ਆਯੋਜਨ ਕੀਤਾ ਗਿਆ। ਨੌਜਵਾਨਾਂ ਦੇ ਭਾਰੀ ਉਤਸ਼ਾਹ ਤੇ ਵੱਡੀ ਗਿਣਤੀ ‘ਚ ਹੋਈ ਸ਼ਮੂਲੀਅਤ ਕਾਰਨ ਇਸ ਮਿਲਣੀ ਨੇ ਇੱਕ ਰੈਲੀ ਦਾ ਰੂਪ ਧਾਰ ਲਿਆ। ਸਮਾਗਮ ਦੀ ਅਗਵਾਈ ਹਲਕਾ ਨਕੋਦਰ ਦੇ ਮੁੱਖ ਸੇਵਾਦਾਰ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਵਲੋਂ ਕੀਤੀ ਗਈ, ਜਦਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਹਰ ਵਰਗ ਦਾ ਸਨਮਾਨ ਕਰਨ ਵਾਲੀ ਅਤੇ ਹਰ ਵਰਗ ਦੀ ਭਲਾਈ ਲਈ ਤਤਪਰ ਰਹਿਣ ਵਾਲੀ ਪਾਰਟੀ ਹੈ। ਪਾਰਟੀ ਨੇ ਸਦਾ ਹੀ ਆਪਸੀ ਭਾਈਚਾਰਕ ਸਾਂਝ, ਸਮਾਜਿਕ ਬਰਾਬਰੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਹੈ। ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਨੇ ਨੌਜਵਾਨ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਅਪੀਲ ਕੀਤੀ ਕਿ ਉਹ ਪੂਰੀ ਤਨਦੇਹੀ ਅਤੇ ਇਕਜੁੱਟਤਾ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਅਤੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ। ਇਸ ਮੌਕੇ ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਸ਼ਾਮਪੁਰ, ਮੇਜਰ ਸਿੰਘ ਔਜਲਾ, ਹਰਵੇਲ ਸਿੰਘ ਹੁੰਦਲ (ਸਰਕਲ ਪ੍ਰਧਾਨ ਉੱਗੀ), ਜਸਵਿੰਦਰ ਸਿੰਘ ਲਾਂਬਾ, ਸੁੱਚਾ ਸਿੰਘ ਗਾਂਧਰਾ, ਮੋਨੂ ਤਲਵਣ, ਪ੍ਰੀਤਮ ਸਿੰਘ ਬੁਰਜ ਹਸਨ, ਸਰਪੰਚ ਜਸਵੰਤ ਸਿੰਘ (ਸਿੰਘਪੁਰ ਦੋਨਾਂ), ਬਾਲੀ ਐਮ.ਸੀ., ਗੁਰਪ੍ਰੀਤ ਸਿੰਘ ਭੰਡਾਲ ਬੂਟਾ, ਗੁਰਵਿੰਦਰ ਸਿੰਘ ਮਿਠੜਾ, ਇਕਬਾਲ ਸਿੰਘ ਸਹਿਮ, ਸੁਖਜੀਵਨ ਸਿੰਘ ਸਹਿਮ, ਡਾ. ਜਸਵਿੰਦਰ ਸਿੰਘ ਭੰਡਾਲ ਹਿੰਮਤ, ਅਸ਼ੋਕ ਸਿੰਘ ਤਲਵਣ, ਹਰਬੰਸ ਸਿੰਘ ਦਰਦੀ, ਸੁਖਵਿੰਦਰ ਸਿੰਘ ਸੋਖਾ ਮੱਲੀਆਂ, ਗੁਰਮੀਤ ਸਿੰਘ ਸ਼ਾਦੀਪੁਰ, ਤਰਲੋਚਨ ਸਿੰਘ ਲੱਧੜ, ਸੁਖਦੇਵ ਸਿੰਘ ਗੋਹੀਰ, ਕੁੰਦਨ ਸਿੰਘ ਜਨਤਾ ਨਗਰ, ਜਸਪਿੰਦਰ ਸਿੰਘ ਚੀਮਾ, ਸਾਹਿਲ ਪ੍ਰੀਤ ਸਿੰਘ ਹਰਦੋ ਸੰਘਾ, ਕਮਲਜੀਤ ਸਿੰਘ ਗੋਖਾ ਪਵਾਦੜਾ, ਗੁਰਦੇਵ ਸਿੰਘ ਦੇਬੀ ਰਾਮੇਵਾਲ, ਹੀਰਾ ਸਿੰਘ ਧਾਲੀਵਾਲ, ਸਰਜੀਤ ਸਿੰਘ ਧਾਲੀਵਾਲ, ਮਨਿੰਦਰ ਕੌਰ ਬੋਪਾਰਾਏ, ਗੁਰਮੇਲ ਸਿੰਘ ਬੋਪਾਰਾਏ, ਸੰਦੀਪ ਵਰਮਾ, ਜੱਸੀ ਖੋਖੇਵਾਲ, ਕਮਲ ਟਾਲੀ, ਅਵਤਾਰ ਸਿੰਘ ਔਜਲਾ, ਪਿਆਰਾ ਸਿੰਘ ਬਿਲਗਾ, ਪਿਆਰਾ ਸਿੰਘ ਕੈਂਥ, ਬਾਬਾ ਜਗਵੀਰ ਸਿੰਘ ਬਿਲਗਾ, ਹਰਵੀਲ ਸਿੰਘ ਖੀਵਾ, ਅਗਿਆਕਾਰ ਸਿੰਘ ਜਹਾਂਗੀਰ ਆਦਿ ਹਾਜ਼ਰ ਸਨ।