ਰੈੱਡ ਰਿਬਨ ਕਲੱਬ ਸ਼ਾਹਕੋਟ ਵਲੋਂ ਲੋਕਾਂ ਨੂੰ ‘ਹਰੀ ਦੀਵਾਲੀ’ ਮਨਾਉਣ ਦੀ ਅਪੀਲ
ਸ਼ਾਹਕੋਟ, 5 ਨਵੰਬਰ (ਸੁਖਦੀਪ ਸਿੰਘ)- ਰੈੱਡ ਰਿਬਨ ਵੈੱਲਫੇਅਰ ਕਲੱਬ, ਸ਼ਾਹਕੋਟ ਦੇ ਪ੍ਰਧਾਨ ਰਮਨ ਗੁਪਤਾ ਨੇ ਦੀਵਾਲੀ ਮੌਕੇ ਲੋਕਾਂ ਨੂੰ ਪਟਾਕੇ ਚਲਾਉਣ ਦੀ ਬਜਾਏ ਵੱਧ ਤੋਂ ਵੱਧ ਬੂਟੇ ਲਗਾ ਕੇ ਹਰੀ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿਵਾਲੀ ਮੌਕੇ ਪਟਾਕਿਆਂ ’ਤੇ ਫਿਜ਼ੂਲ ਖਰਚ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸ਼ਾਹਕੋਟ, 5 ਨਵੰਬਰ (ਸੁਖਦੀਪ ਸਿੰਘ)- ਰੈੱਡ ਰਿਬਨ ਵੈੱਲਫੇਅਰ ਕਲੱਬ, ਸ਼ਾਹਕੋਟ ਦੇ ਪ੍ਰਧਾਨ ਰਮਨ ਗੁਪਤਾ ਨੇ ਦੀਵਾਲੀ ਮੌਕੇ ਲੋਕਾਂ ਨੂੰ ਪਟਾਕੇ ਚਲਾਉਣ ਦੀ ਬਜਾਏ ਵੱਧ ਤੋਂ ਵੱਧ ਬੂਟੇ ਲਗਾ ਕੇ ਹਰੀ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿਵਾਲੀ ਮੌਕੇ ਪਟਾਕਿਆਂ ’ਤੇ ਫਿਜ਼ੂਲ ਖਰਚ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਟਾਕੇ ਚਲਾਉਣ ਨਾਲ ਜਿੱਥੇ ਵਾਤਾਵਰਨ ’ਚ ਪ੍ਰਦੂਸ਼ਣ ਵੱਧਦਾ ਹੈ, ਉੱਥੇ ਹੀ ਹਵਾ ਵੀ ਦੂਸ਼ਿਤ ਹੁੰਦੀ ਹੈ ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਚੇਅਰਮੈਨ ਧਰਮਵੀਰ ਅਰੋੜਾ, ਮਾਸਟਰ ਰਕੇਸ਼ ਖਹਿਰਾ, ਮੇਜਰ ਸਿੰਘ ਮੰਡ, ਡਾ . ਗੁਰਮੇਜ ਸਿੰਘ ਨੇ ਕਿਹਾ ਕਿ ਦਿਵਾਲੀ ਖੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਹੈ, ਇਸ ਲਈ ਸਾਨੂੰ ਇਸ ਸ਼ੁੱਭ ਦਿਹਾੜੇ ’ਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਨਰੇਸ਼ ਸੱਗੂ, ਮਾਸਟਰ ਕੁਲਜੀਤ ਸਿੰਘ ਪਨੇਸਰ, ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਦੀਪਕ ਸੋਬਤੀ ਆਰ.ਏ., ਮਨਦੀਪ ਗੋਇਲ, ਸਾਹਿਲ ਵਡੈਹਰਾ, ਜਤਿੰਦਰਪਾਲ ਅਰੋੜਾ, ਸ਼ੈਂਟੀ ਚਾਵਲਾ, ਰਾਜਾ ਅਰੋੜਾ, ਦਰਸ਼ਨ ਅਰੋੜਾ, ਰਾਜੇਸ਼ ਪਰਾਸ਼ਰ, ਨਰਿੰਦਰ ਮੋਨੂੰ, ਸੁਰਿੰਦਰ ਕੁਮਾਰ ਤੇਜੀ, ਪ੍ਰਿਤਪਾਲ ਸਿੰਘ, ਡਾ. ਰਵੀ ਗੁਪਤਾ, ਐਡਵੋਕੇਟ ਪਿਊਸ਼ ਗੁਪਤਾ, ਇੰਜੀਨੀਅਰ ਗੋਪੀ ਸ਼ਾਹਕੋਟ, ਸੋਨੀ ਮਹਿਰਾ ਆਦਿ ਹਾਜ਼ਰ ਸਨ।