ਸਾਰੀ ਰਾਤ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਬਝਾਉਣ ’ਚ ਲੱਗੇ ਰਹੇ
ਜਲੰਧਰ, 9 ਨਵੰਬਰ (ਜਤਿੰਦਰ ਪੰਮੀ)–ਦੀਵਾਲੀ ਦੀ ਰਾਤ ਪਟਾਕਿਆਂ ਤੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੇ 40 ਦੇ ਕਰੀਬ ਘਟਨਾਵਾਂ ਵਾਪਰੀਆਂ। ਇਨ੍ਹਾਂ ’ਚੋਂ ਸਭ ਤੋਂ ਦਰਦਨਾਕ ਘਟਨਾ ਮੁਹੱਲਾ ਨਿਜ਼ਾਤਮ ਨਗਰ ਵਿੱਚ ਵਾਪਰੀ, ਜਿੱਥੇ ਘਰ ਅੰਦਰ ਸੌਂ ਰਹੇ ਅਧਰੰਗ ਦੇ ਮਰੀਜ਼ ਦੀ ਘਰ ’ਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਉਸ ਦੀ ਲਪੇਟ ’ਚ ਆ ਕੇ ਝੁਲਸਣ ਕਾਰਨ ਮੌਤ ਹੋ ਗਈ।
ਨ
ਨਿਜ਼ਾਤਮ ਨਗਰ ਵਿਖੇ ਘਰ ਨੂੰ ਅੱਗ ਲੱਗਣ ਕਾਰਨ ਹੋਈ ਵਿਅਕਤੀ ਦੀ ਮੌਤ ਬਾਰੇ ਸੁਣ ਕੇ ਇਲਾਕੇ ’ਚ ਪੁੱਜੇ ਭਾਜਪਾ ਆਗੂ ਸੁਸ਼ੀਲ ਰਿੰਕੂ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ–ਜੀ. ਪੀ. ਸਿੰਘ
10-11-2026
ਜਲੰਧਰ, 9 ਨਵੰਬਰ (ਜਤਿੰਦਰ ਪੰਮੀ)–ਦੀਵਾਲੀ ਦੀ ਰਾਤ ਪਟਾਕਿਆਂ ਤੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੇ 40 ਦੇ ਕਰੀਬ ਘਟਨਾਵਾਂ ਵਾਪਰੀਆਂ। ਇਨ੍ਹਾਂ ’ਚੋਂ ਸਭ ਤੋਂ ਦਰਦਨਾਕ ਘਟਨਾ ਮੁਹੱਲਾ ਨਿਜ਼ਾਤਮ ਨਗਰ ਵਿੱਚ ਵਾਪਰੀ, ਜਿੱਥੇ ਘਰ ਅੰਦਰ ਸੌਂ ਰਹੇ ਅਧਰੰਗ ਦੇ ਮਰੀਜ਼ ਦੀ ਘਰ ’ਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਉਸ ਦੀ ਲਪੇਟ ’ਚ ਆ ਕੇ ਝੁਲਸਣ ਕਾਰਨ ਮੌਤ ਹੋ ਗਈ। ਮਰਨ ਵਾਲਾ ਵਿਅਕਤੀ ਢੋਲੀ ਦੱਸਿਆ ਜਾ ਰਿਹਾ ਹੈ, ਜਿਸ ਦੀ ਪਛਾਣ ਚਰਨਜੀਤ ਉਮਰ ਕਰੀਬ 55 ਸਾਲ ਪੁੱਤਰ ਗਿਆਨ ਚੰਦ ਵਾਸੀ ਆਰ-236, ਗਲੀ ਨੰਬਰ 6 ਨਿਜ਼ਾਤਮ ਨਗਰ ਵਜੋਂ ਹੋਈ ਹੈ। ਥਾਣਾ ਡਵੀਜ਼ਨ ਨੰਬਰ-5 ਦੇ ਮੁਖੀ ਸੰਜੀਵ ਸੂਰੀ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਕਬਜ਼ੇ ’ ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਸੀ ਪਰ ਪਰਿਵਾਰਕ ਮੈਂਬਰਾਂ ਐਫੀਡੇਵਿਟ ਦੇ ਕੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਓਧਰ ਸ਼ਹਿਰ ’ਚ ਬੀਤੇ 24 ਘੰਟਿਆਂ ਦੌਰਾਨ ਪਟਾਕਿਆਂ ਦੀਆਂ ਚੰਗਿਆੜੀਆਂ ਡਿੱਗਣ ਨਾਲ ਕਈ ਦੁਕਾਨਾਂ, ਕੂੜੇ ਦੇ ਢੇਰਾਂ ਤੇ ਕਬਾੜ ਦੇ ਗੁਦਾਮਾਂ ਵਿੱਚ ਅੱਗ ਲੱਗਣ ਦੇ ਮਾਮਲੇ ਆਏ ਹਨ। ਫਾਇਰ ਬ੍ਰਿਗੇਡ ਦੇ ਏ. ਡੀ. ਐੱਫ. ਓ. ਮਨਿੰਦਰ ਸਿੰਘ ਨੇ ਦੱਸਿਆ ਕਿ 8 ਨਵੰਬਰ ਦੀ ਰਾਤ 8 ਵਜੇ ਤੋਂ ਲੈ ਕੇ 9 ਨਵੰਬਰ ਸਵੇਰੇ 8 ਵਜੇ ਫਾਇਰ ਬ੍ਰਿਗੇਡ ਦੇ ਐਮਰਜੈਂਸੀ ਨੰਬਰ ’ਤੇ ਅੱਗ ਲੱਗਣ ਦੀਆਂ 40 ਦੇ ਕਰੀਬ ਸੂਚਨਾਵਾਂ ਮਿਲੀਆਂ। ਇਨ੍ਹਾਂ ਵਿੱਚ ਚੀਮਾ ਚੌਕ, ਅਰਬਨ ਅਸਟੇਟ, ਜੈਨਾ ਨਗਰ, ਨਿਜ਼ਾਤਮ ਨਗਰ ਤੇ ਬਸਤੀ ਬਾਵਾ ਖੇਲ ਨਹਿਰ ਨੇੜੇ ਲੱਗੀਆਂ ਅੱਗਾਂ ਭਿਆਨਕ ਸਨ ਜਦੋਂਕਿ ਬਾਕੀ ਥਾਵਾਂ ’ਤੇ ਮਾਮੂਲੀ ਅੱਗ ਹੀ ਲੱਗੀ ਸੀ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਬੜੀ ਮੁਸਤੈਦੀ ਨਾਲ ਅੱਗ ਦੀਆਂ ਸਾਰੀਆਂ ਘਟਨਾਵਾਂ ’ਤੇ ਸਮੇਂ ਸਿਰ ਕਾਬੂ ਪਾ ਲਿਆ ਤੇ ਕਿਸੇ ਵੀ ਤਰ੍ਹਾਂ ਦੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ ਨਿਜ਼ਾਤਮ ਨਗਰ ’ਚ ਇਕ ਵਿਅਕਤੀ ਦੀ ਅੱਗ ਨਾਲ ਝੁਲਸਣ ਕਾਰਨ ਇਸ ਕਰਕੇ ਮੌਤ ਹੋ ਗਈ ਕਿਉਂਕਿ ਉਹ ਅਧਰੰਗ ਨਾਲ ਪੀੜਤ ਸੀ ਅਤੇ ਮੌਕੇ ’ਤੇ ਪਰਿਵਾਰ ਦੇ ਸਾਰੇ ਮੈਂਬਰ ਘਰੋਂ ਬਾਹਰ ਸਨ। ਅੱਗ ਦੀ ਲਪਟਾਂ ਨਿਕਲਣ ’ਤੇ ਆਸ-ਪਾਸ ਦੇ ਲੋਕਾਂ ਨੇ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਤੇ ਪਰਿਵਾਰ ਨੂੰ ਦਿੱਤੀ।