10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਖੇ ਸਰਬੱਤ ਦੇ ਭਲੇ ਲਈ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ

ਜਲੰਧਰ, 9 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 10-11-2026
ਜਲੰਧਰ, 9 ਨਵੰਬਰ (ਐੱਮ. ਐੱਸ. ਲੋਹੀਆ)- ਨਵੀਂ ਸਬਜ਼ੀ ਮੰਡੀ, ਆੜਤੀ ਐਸੋਸੀਏਸ਼ਨ, ਮਕਸੂਦਾਂ, ਜਲੰਧਰ ਵਲੋਂ ਸਰਬੱਤ ਦੇ ਭਲੇ ਲਈ ਅਤੇ ਬੰਦੀ ਛੋੜ ਦਿਵਸ ਸੰਬੰਧੀ ਕੀਰਤਨ ਦਰਬਾਰ ਕਰਵਾਇਆ ਗਿਆ। ਸਮਾਗਮ ਦੌਰਾਨ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਸ਼ਾਸਤਰੀ (ਗੋਪਾਲ ਨਗਰ ਵਾਲੇ) ਅਤੇ ਗਿਆਨੀ ਸੁਰਜੀਤ ਸਿੰਘ (ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ, ਸ੍ਰੀ ਅੰਮ੍ਰਿਤਸਰ ਸਾਹਿਬ) ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨਾਲ ਸਾਂਝ ਪਾਈ। ਭਾਈ ਜਗਜੀਤ ਸਿੰਘ ‘ਬਬੀਹਾ’ (ਦਿੱਲੀ ਵਾਲੇ), ਮੀਰੀ ਪੀਰੀ ਜਥਾ (ਜਗਾਧਰੀ ਵਾਲੇ), ਭਾਈ ਪ੍ਰਿਤਪਾਲ ਸਿੰਘ (ਕੈਨੇਡਾ ਵਾਲੇ) ਤੇ ਭਾਈ ਬ੍ਰਹਮਜੋਤ ਸਿੰਘ (ਗੋਪਾਲ ਨਗਰ) ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਸਟੇਜ ਸਕੱਤਰ ਦੀ ਸੇਵਾ ਗਿਆਨੀ ਗੁਰਮੀਤ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਦੌਰਾਨ ਡਾ. ਤਰਨਪ੍ਰੀਤ ਕੌਰ ਕਾਲੜਾ ਤੇ ਡਾ. ਹਿਮਾਂਸ਼ੂ ਨੇ ਮਰੀਜ਼ਾਂ ਦੀ ਜਾਂਚ ਕੀਤੀ। ਸਮਾਗਮ ਦੌਰਾਨ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਚੇਅਰਮੈਨ ਗੁਰਪਾਲ ਸਿੰਘ , ਸਾਬਕਾ ਸਾਂਸਦ ਸੁਸ਼ੀਲ ਰਿੰਕੂ, ਮਾਰਕੀਟ ਕਮੇਟੀ ਦੇ ਸਕੱਤਰ ਦਲਬੀਰ ਸਿੰਘ, ਨੀਰਜ ਕੁਮਾਰ, ਪ੍ਰੋਫੈਸਰ ਐੱਮ.ਪੀ. ਸਿੰਘ ਅਤੇ ਹੋਰ ਪਤਵੰਤਿਆਂ ਨੇ ਹਾਜ਼ਰੀ ਭਰੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ (ਗੋਲਡੀ ਖ਼ਾਲਸਾ) ਅਤੇ ਅਹੁਦੇਦਾਰਾਂ ਨੇ ਪਤਵੰਤੇ ਸੱਜਣਾ ਦਾ ਸਨਮਾਨ ਕੀਤਾ। ਸਮਾਗਮ ਦੌਰਾਨ ਮਨਜੀਤ ਕੁਮਾਰ, ਵਿਜੇ ਦੂਆ, ਮਹੇਸ਼ ਮਖੀਜਾ, ਰਛਪਾਲ ਬੱਬੂ, ਮੋਨੂੰ ਪੁਰੀ, ਲਵਲੀ, ਡਿੰਪੀ ਸਚਦੇਵਾ, ਕੰਵਲਜੀਤ ਸਿੰਘ ਪ੍ਰਿੰਸ, ਸਾਹਿਲ, ਗੁੱਗੂ, ਸੰਨੀ ਬੱਤਰਾ, ਪ੍ਰਭਜੋਤ ਜੋਸਨ, ਕੰਵਲਪ੍ਰੀਤ ਸਿੰਘ ਖ਼ਾਲਸਾ, ਆਸ਼ੂ ਖੁਰਾਣਾ, ਹਰਜੀਤ ਸਿੰਘ ਅਤੇ ਹੋਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਬੰਦੀ ਛੋੜ ਦਿਵਸ.... ਅਗਲੀ ਖ਼ਬਰ ਮਾਸੂਮ ਦੇ ਇਲਾਜ ਲਈ ਇਕੱਠੀ ਕੀਤੀ ਜਾ ਰਹੀ ਰਕਮ ਲੁੱਟ ਕੇ ਫ਼ਰਾਰ ਹੋਏ ਲੁਟੇਰੇ
Ad Position 24