10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਵਿਸ਼ਵਕਰਮਾ ਮੰਦਰ ਪ੍ਰਬੰਧਕੀ ਕਮੇਟੀ ਵਲੋਂ ਵਿਸ਼ਕਰਮਾ ਦਿਵਸ ਸੰਬੰਧੀ ਕਰਵਾਏ ਵਿਸ਼ੇਸ਼ ਸਮਾਗਮ

ਜਲੰਧਰ, 9 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 10-11-2026
ਜਲੰਧਰ, 9 ਨਵੰਬਰ (ਐੱਮ. ਐੱਸ. ਲੋਹੀਆ)-ਵਿਸ਼ਵਕਰਮਾ ਮੰਦਰ ਪ੍ਰਬੰਧਕੀ ਕਮੇਟੀ ਫੋਕਲ ਪੁਆਇੰਟ, ਜਲੰਧਰ ਵਲੋਂ ਵਿਸ਼ਵਕਰਮਾ ਭਵਨ ਵਿਖੇ 42ਵਾਂ ਭਗਵਾਨ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਇਸ ਸੰਬੰਧੀ 1 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। 8 ਨਵੰਬਰ ਨੂੰ ਵਿਸ਼ਵਕਰਮਾ ਮੰਦਰ ਵਿਖੇ ਸ੍ਰੀ ਵਿਸ਼ਵਕਰਮਾ ਪੁਰਾਣ ਦੇ ਪਾਠ ਮੰਦਰ ਦੇ ਪੁਜਾਰੀ ਪੰਡਤ ਬਲਦੇਵ ਝਾਅ ਵਲੋਂ ਕੀਤੇ ਗਏ। ਸਮਾਗਮਾਂ ਦੌਰਾਨ ਵਿਸ਼ਵਕਰਮਾ ਮੰਦਰ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਲ ਵਿਖੇ ਦੀਪਮਾਲਾ ਕੀਤੀ ਗਈ। ਇਸ ਲੜੀ ਤਹਿਤ 9 ਨਵੰਬਰ ਨੂੰ ਵਿਸ਼ਵਕਰਮਾ ਦਿਵਸ ਵਾਲੇ ਦਿਨ ਭਗਵਾਨ ਵਿਸ਼ਵਕਰਮਾ ਮੰਦਰ ਵਿਖੇ ਸਵੇਰ ਦੇ ਸਮਾਗਮ ਦੌਰਾਨ ਸ੍ਰੀ ਹਵਨ ਯਗ ਅਰੰਭ ਕੀਤੇ ਗਏ ਜੋ ਕਿ ਗੁਰੂਕੁਲ ਕਰਤਾਰਪੁਰ ਤੋਂ ਆਏ ਪੰਡਤ ਮਿਸ਼ਰਾ, ਪੰਡਤ ਹਰਸ਼, ਪੰਡਤ ਰਾਜਨ, ਪੰਡਤ ਕੋਸ਼ਿਕ ਅਤੇ ਪੰਡਤ ਕ੍ਰਿਸਨ ਮੋਹਨ ਨੇ ਪੂਰੀ ਵਿਧੀ ਪੂਰਵਕ ਕੀਤੇ। ਹਵਨ ਯਗ ਦੇ ਜਜਮਾਨ ਧਰੁਵ ਮਿੱਤਲ ਤੇ ਨਰੇਸ਼ ਧੀਮਾਨ (ਸਾਬਕਾ ਪ੍ਰਿੰਸੀਪਲ ਦੋਆਬਾ ਕਾਲਜ) ਸਨ। ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ’ਚ ਵਿਧਾਇਕ ਬਾਬਾ ਹੈਨਰੀ, ਰਾਣਾ ਜਸਮੀਤ ਸਿੰਘ ਗਰਿਪਵੈੱਲ ਟੂਲਜ਼, ਮੰਦਰ ਕਮੇਟੀ ਦੇ ਪ੍ਰਧਾਨ ਮੋਹਣ ਸਿੰਘ ਝੀਤਾ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਨਾਗੀ, ਮੀਤ ਪ੍ਰਧਾਨ ਰਾਜਕਰਨ ਸਿੰਘ ਮਰਵਾਹਾ, ਵਿੱਤੀ ਸਕੱਤਰ ਗੁਰਜੀਤ ਸਿੰਘ ਮਰਵਾਹਾ, ਅਮਰਜੀਤ ਸਿੰਘ ਚੱਢਾ, ਕੌਂਸਲਰ ਰਵੀ ਸੈਣੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਬਾਬਾ ਜੀ ਦੇ ਦਰਬਾਰ ’ਚ ਹਾਜ਼ਰੀ ਲਗਵਾਉਣ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਨੀਤ ਧੀਰ, ਉੱਘੇ ਕਾਰੋਬਾਰੀ ਨਰਿੰਦਰ ਸਿੰਘ ਸੱਗੂ, ਰੋਹਿਤ ਅਗਰਵਾਲ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਬਲਰਾਮ ਕਪੂਰ, ਤੁਸ਼ਾਰ ਜੈਨ, ਬਲਵੰਤ ਸਿੰਘ ਜੰਡੂ, ਹਰਦੇਵ ਸਿੰਘ ਮਠਾਰੂ, ਕੁਲਵੰਤ ਸਿੰਘ ਕਲਸੀ, ਕੰਵਰਜੀਤ ਸਿੰਘ ਧੀਮਾਨ, ਰਜਿੰਦਰ ਸਿੰਘ ਰੀਹਲ (ਡਾਇਰੈਕਟਰ ਟ੍ਰਾਂਸਪੋਰਟ, ਪੰਜਾਬ), ਭੁਪਿੰਦਰ ਸਿੰਘ ਊਭੀ, ਮਹਿੰਦਰ ਸਿੰਘ ਠੇਠੀ, ਸੁਨੀਲ ਸ਼ਰਮਾ, ਗੁਰਚਰਨ ਸਿੰਘ, ਅਮਰਜੋਤ ਸਿੰਘ, ਹਰਦੀਪ ਸਿੰਘ, ਸੁਖਪ੍ਰੀਤ ਸਿੰਘ ਭਾਟੀਆ, ਨਵੀਨ ਚਾਵਲਾ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸੇਵਾ ਸਿੰਘ ਸੈਣੀ ਅਤੇ ਹੋਰ ਹਾਜ਼ਰ ਸਨ। ਗਾਇਕ ਜੋਨੀ ਮਹੇ ਤੇ ਕਲਿਆਣ ਮੋਗੇ ਵਾਲੇ ਨੇ ਬਾਬਾ ਜੀ ਦਾ ਗੁਣਗਾਨ ਕੀਤਾ। ਸਟੇਜ ਸੰਚਾਲਨ ਦੀ ਸੇਵਾ ਰਛਪਾਲ ਸਿੰਘ ਪਾਲ (ਪੰਜਾਬ ਦੇ ਰਫ਼ੀ) ਨੇ ਬਾਖ਼ੂਬੀ ਨਿਭਾਈ। ਸਮਾਗਮ ’ਚ ਕਮੇਟੀ ਦੇ ਚੇਅਰਮੈਨ ਸੁਖਦੇਵ ਰਾਜ, ਜਨਰਲ ਸਕੱਤਰ ਜਸਬੀਰ ਸਿੰਘ ਜੂਤਲਾ, ਅਮਨਬੀਰ ਸਿੰਘ ਮਰਵਾਹਾ, ਬਲਬੀਰ ਸਿੰਘ ਮਠਾਰੂ, ਕੁਲਜੀਤ ਸਿੰਘ ਝੀਤਾ, ਕੁਲਬੀਰ ਸਿੰਘ ਮਰਵਾਹਾ, ਲਖਬੀਰ ਸਿੰਘ ਜੂਤਲਾ, ਅਵਤਾਰ ਸਿੰਘ ਭਾਰਜ, ਐੱਨ.ਕੇ. ਵਿਗ, ਭਵਨੀਤ ਸਿੰਘ, ਜਗਜੀਤ ਸਿੰਘ ਬੱਲ, ਜਸਵਿੰਦਰ ਸਿੰਘ ਸਭਰਵਾਲ, ਰਾਣਾ ਗੁਰਜੀਤ ਸਿੰਘ, ਮਨਜੀਤ ਸਿੰਘ, ਗੁਰਸ਼ਰਨ ਸਿੰਘ ਝੀਤਾ, ਗੁਰਵਿੰਦਰ ਝੀਤਾ, ਗੁਰਕਰਨ ਸਿੰਘ ਮਰਵਾਹਾ, ਸੁਖਰਾਜ ਸਿੰਘ ਮਰਵਾਹਾ, ਅਜੇਬੀਰ ਸਿੰਘ ਮਰਵਾਹਾ, ਹਰਜੀਤ ਸਿੰਘ ਮਠਾਰੂ, ਅਮਨਦੀਪ ਸਿੰਘ ਨਾਗੀ, ਤਜਿੰਦਰ ਸਿੰਘ ਊਭੀ, ਸੰਮੀ ਸਿੰਘ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਵੈਸਟ ਤੋਂ ਵਾਲਮੀਕਿ ਭਾਈਚਾਰੇ ਦੇ ਆਗੂ ਨੂੰ ਦਿੱਤੀ ਜਾਵੇ ਟਿਕਟ-ਸਤਪਾਲ ਗਿੱਲ ਅਗਲੀ ਖ਼ਬਰ ਪਰਗਟ ਸਿੰਘ ਵਲੋਂ ਜਲੰਧਰ ਛਾਉਣੀ ਹਲਕੇ ਦੇ ਲੋਕਾਂ ਨੂੰ 2027 ’ਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਸੱਦਾ
Ad Position 24