10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਭਾਜਪਾ ਦਫ਼ਤਰ ਵਿਖੇ ਦੀਵਾਲੀ ਮੌਕੇ ਵਰਕਰ ਪਰਿਵਾਰ ਮਿਲਣ ਸਮਾਗਮ ਕਰਵਾਇਆ

ਜਲੰਧਰ, 9 ਨਵੰਬਰ (ਸ਼ਿਵ)- ਭਾਜਪਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਭਾਜਪਾ ਦਫ਼ਤਰ, ਸ਼ੀਤਲਾ ਮੰਦਰ ਵਿਖੇ ਵਰਕਰ ਪਰਿਵਾਰ ਮਿਲਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਇੱਕ-ਦੂਜੇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਸੀ ਪਿਆਰ, ਭਾਈਚਾਰੇ ਤੇ ਸੰਗਠਨ ਦੀ ਇਕਜੁੱਟਤਾ ਨਾਲ ਤਿਉਹਾਰ ਮਨਾਇਆ।

Ad Position 21
No active advertisement
ਅਜੀਤ ਡੈਸਕ 10-11-2026
ਜਲੰਧਰ, 9 ਨਵੰਬਰ (ਸ਼ਿਵ)- ਭਾਜਪਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਭਾਜਪਾ ਦਫ਼ਤਰ, ਸ਼ੀਤਲਾ ਮੰਦਰ ਵਿਖੇ ਵਰਕਰ ਪਰਿਵਾਰ ਮਿਲਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਇੱਕ-ਦੂਜੇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਸੀ ਪਿਆਰ, ਭਾਈਚਾਰੇ ਤੇ ਸੰਗਠਨ ਦੀ ਇਕਜੁੱਟਤਾ ਨਾਲ ਤਿਉਹਾਰ ਮਨਾਇਆ। ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਸਾਰੇ ਵਰਕਰ ਆਪਣੇ-ਆਪਣੇ ਘਰਾਂ ਤੋਂ ਦੀਵੇ ਅਤੇ ਤੇਲ ਲੈ ਕੇ ਭਾਜਪਾ ਦਫ਼ਤਰ ਪਹੁੰਚੇ। ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਦਫ਼ਤਰ ਵਿੱਚ ਦੀਵੇ ਜਗਾਏ ਤੇ ਪੂਰੇ ਦਫ਼ਤਰ ਨੂੰ ਦੀਵਿਆਂ ਦੀ ਰੌਸ਼ਨੀ ਨਾਲ ਰੁਸ਼ਨਾ ਦਿੱਤਾ। ਵਰਕਰਾਂ ਨੇ ਆਤਿਸ਼ਬਾਜ਼ੀ ਕੀਤੀ ਤੇ ਇੱਕ-ਦੂਜੇ ਨੂੰ ਮਠਿਆਈਆਂ ਤੇ ਲੱਡੂ ਵੰਡ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪੂਰਾ ਮਾਹੌਲ ਉਤਸ਼ਾਹ, ਖੁਸ਼ੀ ਅਤੇ ਪਰਿਵਾਰਕ ਸਾਂਝ ਨਾਲ ਭਰਿਆ ਹੋਇਆ ਸੀ। ਇਸ ਮੌਕੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਕੇ.ਡੀ. ਭੰਡਾਰੀ, ਸੁਸ਼ੀਲ ਸ਼ਰਮਾ ,ਸੁਭਾਸ਼ ਸੂਦ ਸਮੇਤ ਭਾਜਪਾ ਦੇ ਸੀਨੀਅਰ ਆਗੂਆਂ ਨੇ ਆਪਣੀ ਹਾਜ਼ਰੀ ਲਗਵਾਈ। ਸਮਾਗਮ ਵਿਚ ਦੀਪਕ ਤੇਲੂ, ਯੋਗੇਸ਼ ਧੀਰ, ਦਵਿੰਦਰ ਭਾਰਦਵਾਜ, ਅਮਰਜੀਤ ਅਮਰੀ, ਪੁਨੀਤ ਸ਼ੁਕਲਾ, ਅਸ਼ਵਨੀ ਭੰਡਾਰੀ, ਭੁਪਿੰਦਰ ਕੁਮਾਰ, ਸੁਨੀਲ ਮੋਂਟੂ, ਮੀਨੂ ਸ਼ਰਮਾ, ਸ਼ਾਲੂ, ਸ਼ੈਲੀ ਖੰਨਾ, ਸਾਹਿਲ ਸ਼ਰਮਾ, ਓਬੀਸੀ ਮੋਰਚਾ ਦੇ ਪ੍ਰਧਾਨ ਦਿਨੇਸ਼ ਵਰਮਾ, ਅਸ਼ਵਨੀ ਅਟਵਾਲ, ਸਕੱਤਰ ਤਰਸੇਮ ਥਾਪਾ, ਸਨੀ ਸ਼ਰਮਾ, ਬਲਜੀਤ ਪ੍ਰਿੰਸ, ਹਿਮਾਂਸ਼ੂ ਸ਼ਰਮਾ, ਕੁਨਾਲ ਸ਼ਰਮਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੰਦੂਮਾਜਰਾ ਦੀ ਟਿੱਪਣੀ ’ਤੇ ਮਹਿੰਦਰ ਪਾਲ ਸਿੰਘ ਬਿਨਾਕਾ ਦੀ ਸਖ਼ਤ ਪ੍ਰਤੀਕਿਰਿਆ ਕਿਹਾ, ਧਾਰਮਿਕ ਪਰੰਪਰਾਵਾਂ ਦਾ ਸਤਿਕਾਰ ਕ... ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ’ਚ ਸ਼ਰਧਾ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ
Ad Position 24