10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਦੀ ਰਾਤ ਫਿਲੌਰ ਦੀ ਮਸ਼ਹੂਰ ਰਾਜਾ ਸ਼ੂਜ਼ ਦੀ ਦੁਕਾਨ ’ਚ ਲੱਗੀ ਭਿਆਨਕ ਅੱਗ, ਕਰੀਬ 30 ਤੋਂ 35 ਲੱਖ ਰੁਪਏ ਦਾ ਨੁਕਸਾਨ

ਫਿਲੌਰ, 9 ਨਵੰਬਰ (ਵਿਪਨ ਗੈਰੀ)-ਦੀਵਾਲੀ ਦੇ ਤਿਉਹਾਰ ਮੌਕੇ ਜਦੋਂ ਸ਼ਹਿਰ ਵਾਸੀ ਆਪਣੇ ਪਰਿਵਾਰਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਦੀਵਾਲੀ ਦਾ ਜਸ਼ਨ ਮਨਾ ਰਹੇ ਸਨ ਤਾਂ ਇਸੇ ਦੌਰਾਨ ਕਰੀਬ 9 ਵਜੇ ਫਿਲੌਰ ਦੀ ਮਸ਼ਹੂਰ ਦੁਕਾਨ ਰਾਜਾ ਸ਼ੂਜ਼ ਵਿਖੇ ਅਚਾਨਕ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਅੱਗ ਨੇ ਦੇਖਦਿਆਂ ਹੀ ਦੇਖਦਿਆਂ ਦੁਕਾਨ ਦੇ ਬੇਸਮੈਂਟ ’ਚ ਪਏ ਵੱਡੀ ਮਾਤਰਾ ‘ਚ ਸਾਮਾਨ ਨੂੰ ਆਪਣੀ ਲਪੇਟ ‘ਚ ਲੈ ਲਿਆ।

Ad Position 21
No active advertisement
ਅਜੀਤ ਡੈਸਕ 10-11-2026
ਫਿਲੌਰ, 9 ਨਵੰਬਰ (ਵਿਪਨ ਗੈਰੀ)-ਦੀਵਾਲੀ ਦੇ ਤਿਉਹਾਰ ਮੌਕੇ ਜਦੋਂ ਸ਼ਹਿਰ ਵਾਸੀ ਆਪਣੇ ਪਰਿਵਾਰਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਦੀਵਾਲੀ ਦਾ ਜਸ਼ਨ ਮਨਾ ਰਹੇ ਸਨ ਤਾਂ ਇਸੇ ਦੌਰਾਨ ਕਰੀਬ 9 ਵਜੇ ਫਿਲੌਰ ਦੀ ਮਸ਼ਹੂਰ ਦੁਕਾਨ ਰਾਜਾ ਸ਼ੂਜ਼ ਵਿਖੇ ਅਚਾਨਕ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਅੱਗ ਨੇ ਦੇਖਦਿਆਂ ਹੀ ਦੇਖਦਿਆਂ ਦੁਕਾਨ ਦੇ ਬੇਸਮੈਂਟ ’ਚ ਪਏ ਵੱਡੀ ਮਾਤਰਾ ‘ਚ ਸਾਮਾਨ ਨੂੰ ਆਪਣੀ ਲਪੇਟ ‘ਚ ਲੈ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਵਾਸੀ ਮੌਕੇ ‘ਤੇ ਪਹੁੰਚ ਗਏ ਤੇ ਅੱਗ ‘ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕਰ ਦਿੱਤੇ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਸੂਚਿਤ ਕੀਤਾ ਗਿਆ, ਜਿਸ ਨੇ ਮੌਕੇ ‘ਤੇ ਪਹੁੰਚ ਕੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ ਇਸ ਭਿਆਨਕ ਅੱਗ ਕਾਰਨ ਦੁਕਾਨ ਦੇ ਅੰਦਰ ਪਿਆ ਕੀਮਤੀ ਸਾਮਾਨ ਤੇ ਦੁਕਾਨ ਦੀ ਸਜਾਵਟ ਪੂਰੀ ਤਰ੍ਹਾਂ ਤਬਾਹ ਹੋ ਗਈ। ਦੁਕਾਨ ਦੇ ਮਾਲਕ ਰਾਜਨ ਅਗਰਵਾਲ ਨੇ ਦੱਸਿਆ ਕਿ ਆਉਣ ਵਾਲੇ ਮੌਸਮ ਤੇ ਸੀਜ਼ਨ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਵੱਲੋਂ ਦੁਕਾਨ ਲਈ ਵੱਡੀ ਮਾਤਰਾ ਵਿਚ ਨਵਾਂ ਸਟਾਕ ਇਕੱਠਾ ਕੀਤਾ ਗਿਆ ਸੀ। ਜਿਸ ’ਚ ਵੱਡੀ ਗਿਣਤੀ ’ਚ ਅਟੈਚੀਆਂ ਤੇ ਨਵੇਂ ਜੁੱਤੀਆਂ ਦਾ ਸਟਾਕ ਸ਼ਾਮਲ ਸੀ, ਜੋ ਦੁਕਾਨ ਦੀ ਬੇਸਮੈਂਟ ’ਚ ਰੱਖਿਆ ਹੋਇਆ ਸੀ। ਅੱਗ ਇੰਨੀ ਭਿਆਨਕ ਸੀ ਕਿ ਬੇਸਮੈਂਟ ’ਚ ਪਿਆ ਇਹ ਸਾਰਾ ਸਾਮਾਨ ਸੜ ਕੇ ਤਬਾਹ ਹੋ ਗਿਆ। ਰਾਜਨ ਅਗਰਵਾਲ ਨੇ ਦੱਸਿਆ ਕਿ ਸਿਰਫ਼ ਸਟਾਕ ਹੀ ਨਹੀਂ, ਸਗੋਂ ਦੁਕਾਨ ਦੀ ਅੰਦਰੂਨੀ ਸਜਾਵਟ ਤੇ ਡੈਕੋਰੇਸ਼ਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਵਲੋਂ ਕਰੀਬ ਤਿੰਨ ਸਾਲ ਪਹਿਲਾਂ ਦੁਕਾਨ ਦੀ ਸੁੰਦਰਤਾ ਤੇ ਆਧੁਨਿਕ ਦਿੱਖ ਲਈ ਵਿਸ਼ੇਸ਼ ਤੌਰ ‘ਤੇ ਡੈਕੋਰੇਸ਼ਨ ਤਿਆਰ ਕਰਵਾਈ ਗਈ ਸੀ, ਜੋ ਅੱਗ ਦੀ ਲਪੇਟ ’ਚ ਆ ਕੇ ਪੂਰੀ ਤਰ੍ਹਾਂ ਤਬਾਹ ਹੋ ਗਈ। ਦੁਕਾਨ ਮਾਲਕ ਅਨੁਸਾਰ ਇਸ ਅੱਗ ਦੀ ਘਟਨਾ ਕਾਰਨ ਕਰੀਬ 30 ਤੋਂ 35 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।ਉੱਧਰ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ। ਮੁੱਢਲੇ ਤੌਰ ‘ਤੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਲੰਮਾ ਪਿੰਡ ਚੌਕ ਤੋਂ ਰਾਮਾ ਮੰਡੀ ਤੱਕ ਸਰਵਿਸ ਲਾਈਨ ਦੀ ਖਸਤਾ ਹਾਲਤ ਬਣੀ ਲੋਕਾਂ ਲਈ ਸਿਰਦਰਦੀ ਟੁੱਟੀ ਸੜਕ ਤੇ ਉੱਡਦੀ ਧੂੜ... ਅਗਲੀ ਖ਼ਬਰ ਬਾਜਵਾ ਕਲਾਂ ’ਚ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ’ਚ ਵਿਅਕਤੀ ਦੀ ਮੌਤ
Ad Position 24