10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪਿੰਡ ਨੱਲ੍ਹ ਵਿਖੇ ‘ਵਿਸ਼ਵਕਰਮਾ ਦਿਵਸ’ ਨੂੰ ਸਮਰਪਿਤ ‘ਸੱਭਿਆਚਾਰਕ ਮੇਲਾ’ ਕਰਵਾਇਆ

ਲੋਹੀਆਂ ਖਾਸ, 9 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬਾਬਾ ਵਿਸ਼ਵਕਰਮਾ ਜੀ ਪ੍ਰਬੰਧਕ ਕਮੇਟੀ ਨੱਲ੍ਹ, ਗ੍ਰਾਮ ਪੰਚਾਇਤ ਪਿੰਡ ਨੱਲ੍ਹ ਤੇ ਪਿੰਡ ਜਮਸ਼ੇਰ, ਐੱਨ. ਆਰ.

Ad Position 21
No active advertisement
ਅਜੀਤ ਡੈਸਕ 10-11-2026
ਲੋਹੀਆਂ ਖਾਸ, 9 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬਾਬਾ ਵਿਸ਼ਵਕਰਮਾ ਜੀ ਪ੍ਰਬੰਧਕ ਕਮੇਟੀ ਨੱਲ੍ਹ, ਗ੍ਰਾਮ ਪੰਚਾਇਤ ਪਿੰਡ ਨੱਲ੍ਹ ਤੇ ਪਿੰਡ ਜਮਸ਼ੇਰ, ਐੱਨ.ਆਰ.ਆਈ. ਵੀਰਾਂ ਸਮੇਤ ਸਮੂਹ ਨਗਰ ਨਿਵਾਸੀਆਂ ਵਲੋਂ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਸੱਭਿਆਚਾਰਕ ਮੇਲਾ ਦਾਣਾ ਮੰਡੀ ਨੱਲ੍ਹ ਵਿਖੇ ਕਰਵਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਆਪ ਸ਼ਾਹਕੋਟ ਦੇ ਇੰਚਾਰਜ ਪਾਲਾ ਜਲਾਲਪੁਰ ਨੇ ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਫੀਤਾ ਕੱਟਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸਮਾਗਮ ਦੀ ਵਧਾਈ ਦਿੱਤੀ| ਮੇਲਾ ਕਮੇਟੀ ਦੇ ਪ੍ਰਧਾਨ ਤੇ ਸਾ. ਸਰਪੰਚ ਜੋਗਾ ਸਿੰਘ ਨੱਲ੍ਹ, ਤੇਗਾ ਸਿੰਘ ਨੱਲ੍ਹ, ਹਰਪ੍ਰੀਤ ਸਿੰਘ ਨੱਲ੍ਹ, ਸਮੇਤ ਸਮੂਹ ਮੈਂਬਰਾਂ ਅਤੇ ਹੋਰ ਪ੍ਰਬਧਕਾਂ ਵਲੋਂ ਆਏ ਇਨ੍ਹਾਂ ਪਤਵੰਤਿਆਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਸੇਵਾ ਮੁਕਤ ਮੈਨੇਜਰ ਸੁਰਿੰਦਰਪਾਲ ਸਿੰਘ ਹੇਰਾਂ, ਥਾਣੇਦਾਰ ਸਲਵਿੰਦਰ ਸਿੰਘ ਲੋਹੀਆਂ, ਕੁਲਜੀਤ ਸਿੰਘ ਮੱਲ੍ਹੀ ਸਿੱਧੂਪੁਰ, ਰਣਜੀਤ ਸਿੰਘ ਖੈਹਿਰਾ, ਪਰਮਜੀਤ ਸਿੰਘ ਖੈਹਿਰਾ, ਗੁਰਿੰਦਰ ਸਿੰਘ ਤਲਵੰਡੀ ਮਾਧੋ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ ਡੱਲਾ, ਤੇਜਿੰਦਰ ਸਿੰਘ ਬਿੱਟੂ, ਦਲਜੀਤ ਸਿੰਘ ਨੱਲ੍ਹ, ਸੰਤੋਖ ਸਿੰਘ, ਠੇਕੇਦਾਰ ਬਿੱਲਾ ਸਾਬੂਵਾਲ, ਠੇਕੇਦਾਰ ਸੋਢੀ ਸ਼ਾਹਜਹਾਨਪੁਰ ਆਦਿ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਇੰਸਪੈਕਟਰ ਨਮਿਤ ਪਾਠ ਦਾ ਭੋਗ 14 ਨੂੰ ਅਗਲੀ ਖ਼ਬਰ ਗੁਰਦੁਆਰਾ ਭਾਈ ਲਾਲੋ ਜੀ ਵਿਖੇ ਵਿਸ਼ਵਕਰਮਾ ਦਿਵਸ ਸੰਬੰਧੀ ਕਰਵਾਏ ਗੁਰਮਤਿ ਸਮਾਗਮ ਅਮਰਜੀਤ ਸਿੰਘ ਕਿਸ਼ਨਪੁਰਾ ਸਮੇਤ ਵੱਖ-ਵ...
Ad Position 24