ਫੋਕਲ ਪੁਆਇੰਟ ਦੀ ਸਬਜ਼ੀ ਤੇ ਫਲ ਮੰਡੀ ’ ਚ ਵਸੂਲੀ ਨੂੰ ਲੈ ਕੇ ਖੂਨੀ ਟਕਰਾਅ , ਦੋ ਨੌਜਵਾਨਾਂ ਦੀ ਕੁੱਟਮਾਰ
ਮਕਸੂਦਾ, 12 ਨਵੰਬਰ (ਸੌਰਵ ਮਹਿਤਾ)- ਫੋਕਲ ਪੁਆਇੰਟ ਦੀ ਸਬਜ਼ੀ ਤੇ ਫਲ ਮੰਡੀ ’ਚ ਕਥਿਤ ਵਸੂਲੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਉਸ ਸਮੇਂ ਹਿੰਸਕ ਰੂਪ ਧਾਰ ਗਿਆ, ਜਦੋਂ ਪੈਸੇ ਇਕੱਠੇ ਕਰਨ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਕਥਿਤ ਤੌਰ ‘ਤੇ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਦੋਸ਼ ਹਨ ਕਿ ਕੌਂਸਲਰ ਦੀ ਚੋਣ ਹਾਰ ਚੁੱਕੇ ਇੰਦਰਜੀਤ ਨੇ ਮੰਡੀ ਦੇ ਕਥਿਤ ਪ੍ਰਧਾਨ ਸਰਬਜੀਤ ਅਤੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਪਹਿਲਾਂ ਮੰਡੀ ਵਿੱਚ ਹੰਗਾਮਾ ਕੀਤਾ ਅਤੇ ਫਿਰ ਇਕ ਨੌਜਵਾਨ ਦਾ ਘਰ ਤੱਕ ਪਿੱਛਾ ਕਰਕੇ ਉਸ ਦੀ ਰੋਜ਼ੀ-ਰੋਟੀ ਦਾ ਸਾਧਨ ਬਣੀ ਫਲੇਵਰਡ ਸੋਡੇ ਦੀ ਗੱਡੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਭੰਨ ਦਿੱਤਾ।
ਹ
ਹਮਲੇ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਦੇ ਸਰੀਰ ’ਤੇ ਲੱਗੀਆਂ ਸੱਟਾਂ ਦਿਖਾਉਂਦੇ ਹੋਏ ਉਸ ਦੇ ਸਮਰਥਕ। (ਸੱਜੇ) ਘਰ ਦੇ ਬਾਹਰ ਫਲੇਵਰਡ ਸੋਡੇ ਦੀ ਗੱਡੀ ਦੀ ਭੰਨਤੋੜ ਕਰਦੇ ਹੋਏ ਨੌਜਵਾਨਾਂ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਤਸਵੀਰ।
13-11-2026
ਮਕਸੂਦਾ, 12 ਨਵੰਬਰ (ਸੌਰਵ ਮਹਿਤਾ)- ਫੋਕਲ ਪੁਆਇੰਟ ਦੀ ਸਬਜ਼ੀ ਤੇ ਫਲ ਮੰਡੀ ’ਚ ਕਥਿਤ ਵਸੂਲੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਉਸ ਸਮੇਂ ਹਿੰਸਕ ਰੂਪ ਧਾਰ ਗਿਆ, ਜਦੋਂ ਪੈਸੇ ਇਕੱਠੇ ਕਰਨ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਕਥਿਤ ਤੌਰ ‘ਤੇ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਦੋਸ਼ ਹਨ ਕਿ ਕੌਂਸਲਰ ਦੀ ਚੋਣ ਹਾਰ ਚੁੱਕੇ ਇੰਦਰਜੀਤ ਨੇ ਮੰਡੀ ਦੇ ਕਥਿਤ ਪ੍ਰਧਾਨ ਸਰਬਜੀਤ ਅਤੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਪਹਿਲਾਂ ਮੰਡੀ ਵਿੱਚ ਹੰਗਾਮਾ ਕੀਤਾ ਅਤੇ ਫਿਰ ਇਕ ਨੌਜਵਾਨ ਦਾ ਘਰ ਤੱਕ ਪਿੱਛਾ ਕਰਕੇ ਉਸ ਦੀ ਰੋਜ਼ੀ-ਰੋਟੀ ਦਾ ਸਾਧਨ ਬਣੀ ਫਲੇਵਰਡ ਸੋਡੇ ਦੀ ਗੱਡੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਭੰਨ ਦਿੱਤਾ। ਹਮਲੇ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੰਜੇ ਗਾਂਧੀ ਨਗਰ ਵਾਸੀ ਅਕਸ਼ੈ ਨੇ ਦੱਸਿਆ ਕਿ ਫੋਕਲ ਪੁਆਇੰਟ ਦੀ ਸਬਜ਼ੀ ਤੇ ਫਲ ਮੰਡੀ ਵ’ਚ ਵਸੂਲੀ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋ ਚੁੱਕਾ ਹੈ। ਉਸ ਦੇ ਦੋਸ਼ਾਂ ਅਨੁਸਾਰ ਇੰਦਰਜੀਤ ਨੇ ਪਹਿਲਾਂ ਸਿਮਰਨਜੀਤ ਨੂੰ ਮੰਡੀ ਦਾ ਪ੍ਰਧਾਨ ਬਣਾਇਆ ਸੀ, ਪਰ ਵਿਰੋਧ ਹੋਣ ਤੋਂ ਬਾਅਦ ਉਸ ਦੀ ਥਾਂ ਸਰਬਜੀਤ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਬੀਤੇ ਦਿਨੀਂ ਛੱਠ ਪੂਜਾ ਦੇ ਨਾਮ ‘ਤੇ ਰੇਹੜੀ ਵਾਲਿਆਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗਏ। ਜਦੋਂ ਅਕਸ਼ੈ ਅਤੇ ਹੋਰਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਸਰਬਜੀਤ ਨੇ ਕੁਝ ਰੇਹੜੀ ਵਾਲਿਆਂ ਦੇ ਪੈਸੇ ਵਾਪਸ ਕਰ ਦਿੱਤੇ, ਪਰ ਇਸ ਦੀ ਜਾਣਕਾਰੀ ਇੰਦਰਜੀਤ ਨੂੰ ਦੇ ਦਿੱਤੀ। ਦੋਸ਼ ਹੈ ਕਿ ਇਸ ਤੋਂ ਬਾਅਦ ਇੰਦਰਜੀਤ ਆਪਣੇ ਸਾਥੀਆਂ ਸਮੇਤ ਮੰਡੀ ਪਹੁੰਚਿਆ ਅਤੇ ਅਕਸ਼ੈ ਨੂੰ ਆਪਣੀ ਫਲੇਵਰਡ ਸੋਡੇ ਦੀ ਗੱਡੀ ਉੱਥੋਂ ਹਟਾਉਣ ਲਈ ਕਿਹਾ। ਨਾਲ ਹੀ ਮੁੜ ਗੱਡੀ ਲਗਾਉਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਅਕਸ਼ੈ ਆਪਣੇ ਪਿਤਾ ਨਾਲ ਗੱਡੀ ਲੈ ਕੇ ਸੰਜੇ ਗਾਂਧੀ ਨਗਰ ਸਥਿਤ ਘਰ ਚਲਾ ਗਿਆ, ਪਰ ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ। ਦੋਸ਼ ਹੈ ਕਿ ਹਮਲਾਵਰਾਂ ਨੇ ਸੰਤੋਖ ਵਾਸੀ ਬੀ.ਬੀ.ਐੱਨ. ਕਾਲੋਨੀ ਨੂੰ ਰਸਤੇ ਵਿੱਚ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਅਕਸ਼ੈ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਉਸ ਨੂੰ ਬਚਾਉਣ ਲਈ ਮੰਡੀ ਪਹੁੰਚਿਆ, ਪਰ ਉਦੋਂ ਤੱਕ ਸੰਤੋਖ ਉੱਥੋਂ ਜਾ ਚੁੱਕਾ ਸੀ। ਇਸ ਦੌਰਾਨ ਹਮਲਾਵਰਾਂ ਨੇ ਅਕਸ਼ੈ ਨੂੰ ਘੇਰ ਕੇ ਡੰਡਿਆਂ ਨਾਲ ਕਈ ਵਾਰ ਕੀਤੇ।ਜਾਨ ਬਚਾਉਣ ਲਈ ਅਕਸ਼ੈ ਜਦੋਂ ਆਪਣੇ ਘਰ ਵੱਲ ਭੱਜਿਆ ਤਾਂ ਹਮਲਾਵਰ ਦੋਪਹੀਆ ਵਾਹਨਾਂ ‘ਤੇ ਉਸ ਦਾ ਪਿੱਛਾ ਕਰਦੇ ਹੋਏ ਸੰਜੇ ਗਾਂਧੀ ਨਗਰ ਪਹੁੰਚ ਗਏ। ਉੱਥੇ ਉਨ੍ਹਾਂ ਨੇ ਉਸ ਦੀ ਫਲੇਵਰਡ ਸੋਡੇ ਵਾਲੀ ਗੱਡੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਤੋੜ ਦਿੱਤਾ। ਹਮਲਾਵਰਾਂ ਦੇ ਜਾਣ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਦੂਜੀ ਧਿਰ ਦਾ ਵੀ ਇਕ ਨੌਜਵਾਨ ਜ਼ਖ਼ਮੀ ਹੋਇਆ ਹੈ। ਪੁਲਿਸ ਵਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।