ਏ. ਪੀ. ਜੇ. ਸਕੂਲ ਮਾਡਲ ਟਾਊਨ ਵਿਖੇ ‘ਵਿੱਤੀ ਸਾਖਰਤਾ ਅਤੇ ਸਮਾਰਟ ਨਿਵੇਸ਼’ ਸੰਬੰਧੀ ਸੈਮੀਨਾਰ
ਜਲੰਧਰ, 12 ਨਵੰਬਰ (ਜਸਪਾਲ ਸਿੰਘ)-ਏ. ਪੀ.
ਜਲੰਧਰ, 12 ਨਵੰਬਰ (ਜਸਪਾਲ ਸਿੰਘ)-ਏ.ਪੀ.ਜੇ. ਐਜੂਕੇਸ਼ਨ ਸੁਸਾਇਟੀ ਦੀ ਪ੍ਰਧਾਨ ਮੈਡਮ ਸੁਸ਼ਮਾ ਪਾਲ ਬਰਲੀਆ ਦੀ ਦੂਰਦਰਸ਼ੀ ਸੋਚ ਅਤੇ ਡਾ. ਨੇਹਾ ਬਰਲੀਆ ਦੀ ਅਗਵਾਈ ਹੇਠ ਏ.ਪੀ.ਜੇ. ਸਕੂਲ, ਮਾਡਲ ਟਾਊਨ, ਜਲੰਧਰ ਵਲੋਂ ਵਿਦਿਆਰਥੀਆਂ ’ਚ ਸੰਪੂਰਨ ਸਿੱਖਿਆ ਅਤੇ ਜ਼ਰੂਰੀ ਜੀਵਨ ਹੁਨਰਾਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਯਤਨਾਂ ਤਹਿਤ ਸਕੂਲ ਨੇ ਬ੍ਰਿਟਿਸ਼ ਕੌਂਸਲ ਪ੍ਰੋਜੈਕਟ- “ਸਾਈਬਰ ਸੇਫਟੀ ਐਂਡ ਡਿਜੀਟਲ ਸਾਖਰਤਾ: ਇੰਡੀਆ ਇਨ ਦ ਗਲੋਬਲ ਡਿਜੀਟਲ ਲੈਂਡਸਕੇਪ” ਦੇ ਹਿੱਸੇ ਵਜੋਂ “ਵਿੱਤੀ ਸਾਖਰਤਾ ਐਂਡ ਸਮਾਰਟ ਨਿਵੇਸ਼” ‘ਤੇ ਇੱਕ ਗਿਆਨਵਰਧਕ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ’ਚ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਐਂਡ ਮੈਨੇਜਮੈਂਟ ਦੀ ਮੁਖੀ ਡਾ. ਜਸਵਿੰਦਰ ਕੌਰ, ਵਿਸ਼ੇਸ਼ ਸਰੋਤ ਵਿਅਕਤੀ ਵਜੋਂ ਸ਼ਾਮਿਲ ਸਨ। ਡਾ. ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਿੱਤੀ ਯੋਜਨਾਬੰਦੀ, ਸਮਾਰਟ ਬੱਚਤ, ਸੂਚਿਤ ਨਿਵੇਸ਼ ਫੈਸਲਿਆਂ ਅਤੇ ਜ਼ਿੰਮੇਵਾਰ ਪੈਸੇ ਪ੍ਰਬੰਧਨ ਦੀ ਮਹੱਤਤਾ ਪ੍ਰਤੀ ਸੰਵੇਦਨਸ਼ੀਲ ਬਣਾਇਆ। ਉਨ੍ਹਾਂ ਨੇ ਆਨਲਾਈਨ ਵਿੱਤੀ ਧੋਖਾਧੜੀਆਂ ਅਤੇ ਡਿਜੀਟਲ ਘੁਟਾਲਿਆਂ ਵਿਰੁੱਧ ਚੌਕਸ ਰਹਿਣ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ। ਏ.ਪੀ.ਜੇ. ਸਕੂਲ ਮਾਡਲ ਟਾਊਨ ਦੇ ਪ੍ਰਿੰਸੀਪਲ ਡਾ. ਰਾਜੇਸ਼ ਚੰਦੇਲ ਨੇ ਡਾ. ਜਸਵਿੰਦਰ ਕੌਰ ਦਾ ਆਪਣੀ ਕੀਮਤੀ ਮੁਹਾਰਤ ਅਤੇ ਸੂਝ ਸਾਂਝੀ ਕਰਨ ਲਈ ਦਿਲੋਂ ਧੰਨਵਾਦ ਕੀਤਾ।