ਖੇਡਾਂ ਵਤਨ ਪੰਜਾਬ ਦੀਆਂ -2026
ਘੋੜਸਵਾਰੀ ਦੇ ਟੈਂਟ ਪੈਗਿੰਗ ਲੈਂਸ ਮੁਕਾਬਲੇ ’ ਚ ਸੁਖਪ੍ਰੀਤ ਸਿੰਘ ਨੇ ਆਪਣੇ ਘੋੜੇ ਗਲੈਡੀਏਟਰ ਨਾਲ ਮਾਰੀ ਬਾਜ਼ੀ
ਜਲੰਧਰ, 12 ਨਵੰਬਰ (ਡਾ. ਜਤਿੰਦਰ ਸਾਬੀ)- ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ- 2026’ ਤਹਿਤ ਸਥਾਨਕ ਪੀ.
ਘ
ਘੋੜਸਵਾਰੀ ਦੇ ਮੁਕਾਬਲੇ ਕਰਵਾਉਣ ਵਾਲੀ ਪ੍ਰਬੰਧਕੀ ਕਮੇਟੀ ਦੇ ਮੈਂਬਰ।
13-11-2026
ਜਲੰਧਰ, 12 ਨਵੰਬਰ (ਡਾ. ਜਤਿੰਦਰ ਸਾਬੀ)- ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ- 2026’ ਤਹਿਤ ਸਥਾਨਕ ਪੀ.ਏ.ਪੀ. ਕੈਂਪਸ ਵਿਖੇ ਘੋੜਸਵਾਰੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜੋ ਕਿ 13 ਨਵੰਬਰ 20 26 ਤੱਕ ਜਾਰੀ ਰਹਿਣਗੇ । ਜ਼ਿਲ੍ਹਾ ਖੇਡ ਅਫ਼ਸਰ ਨੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੈਂਟ ਪੈਗਿੰਗ ਪਲੇਟ (ਉਮਰ ਵਰਗ 31 ਤੋਂ 40 ਸਾਲ) ਮੁਕਾਬਲੇ ਵਿੱਚ ਰਮਨ ਕੁਮਾਰ ਅਤੇ ਬਲਕਾਰ ਸਿੰਘ (ਜਲੰਧਰ) ਨੇ ਆਪਣੇ ਘੋੜਿਆਂ ਸ਼ਮਸ਼ੇਰ ਅਤੇ ਨਵਾਬ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਜਦਕਿ ਜਤਿੰਦਰ ਸਿੰਘ ਅਤੇ ਪਟੇਲ (ਜਲੰਧਰ) ਨੇ ਆਪਣੇ ਘੋੜਿਆਂ ਆਫਤਾਬ ਅਤੇ ਮੈਜੇਸਟਿਕ ਬਿਊਟੀ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜਗਜੀਤ ਸਿੰਘ ਅਤੇ ਸਲੀਮ ਮੁਹੰਮਦ (ਜਲੰਧਰ) ਨੇ ਆਪਣੇ ਘੋੜਿਆਂ ਸੁਲਤਾਨ ਅਤੇ ਕਮਾਂਡੋ ਨਾਲ ਤੀਜਾ ਸਥਾਨ ਹਾਸਿਲ ਕੀਤਾ।ਟੈਂਟ ਪੈਗਿੰਗ ਲੈਂਸ (ਉਮਰ ਵਰਗ 17 ਤੋਂ 21 ਸਾਲ) ਮੁਕਾਬਲੇ ’ ਚ ਸੁਖਪ੍ਰੀਤ ਸਿੰਘ (ਐੱਸ.ਏ.ਐੱਸ. ਨਗਰ) ਨੇ ਆਪਣੇ ਘੋੜੇ ਗਲੈਡੀਏਟਰ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅਰਸ਼ਦੀਪ ਸਿੰਘ (ਜਲੰਧਰ) ਨੇ ਆਪਣੇ ਘੋੜੇ ਮੋਨਾਲੀ ਨਾਲ ਦੂਜਾ ਅਤੇ ਸਿਮਰਨਜੀਤ ਸਿੰਘ (ਜਲੰਧਰ) ਨੇ ਆਪਣੇ ਘੋੜੇ ਪੰਨਾ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਡਰ ੈੱਸੇਜ (ਉਮਰ ਵਰਗ 14 ਤੋਂ 17 ਸਾਲ) ਮੁਕਾਬਲੇ ਵਿੱਚ ਇੰਦਰਦੀਪ ਸਿੰਘ (ਜਲੰਧਰ) ਆਪਣੇ ਘੋੜੇ ਬਾਦਲ ਨਾਲ ਪਹਿਲੇ ਸਥਾਨ ’ਤੇ ਰਿਹਾ। ਜਦਕਿ ਹਰਲੀਨ ਕੌਰ (ਜਲੰਧਰ) ਆਪਣੇ ਘੋੜੇ ਚਾਂਦਨੀ ਨਾਲ ਦੂਜੇ ਅਤੇ ਦਿਵਿਆਂਸ਼ ਸ਼ਰਮਾ (ਜਲੰਧਰ) ਆਪਣੇ ਘੋੜੇ ਸ਼ੇਰਸ਼ਾਹ ਨਾਲ ਤੀਜੇ ਸਥਾਨ ’ਤੇ ਰਿਹਾ। ਸ਼ੋਅ ਜੰਪਿੰਗ ਸਿਕਸ ਬਾਰ (ਉਮਰ ਵਰਗ 21 ਤੋਂ 30 ਸਾਲ) ਮੁਕਾਬਲੇ ਵਿੱਚ ਸੁਖਪ੍ਰੀਤ ਸਿੰਘ (ਐੱਸ.ਏ.ਐੱਸ. ਨਗਰ) ਨੇ ਆਪਣੇ ਘੋੜੇ ਮਾਸਟਰ ਪਲਾਨ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਰਾਜ ਕੁਮਾਰ (ਜਲੰਧਰ) ਨੇ ਆਪਣੇ ਘੋੜੇ ਚੈਂਪੀਅਨ ਨਾਲ ਦੂਜਾ ਸਥਾਨ ਹਾਸਿਲ ਕੀਤਾ। ਸ਼ੋਅ ਜੰਪਿੰਗ ਸਿਕਸ ਬਾਰ (ਉਮਰ ਵਰਗ 31 ਤੋਂ 40 ਸਾਲ) ਮੁਕਾਬਲੇ ਵਿੱਚ ਗੁਰਤੇਰਾ ਸਿੰਘ (ਐਸ.ਏ.ਐਸ. ਨਗਰ) ਨੇ ਆਪਣੇ ਘੋੜੇ ਮਸਤਾਨਾ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਸੁਖਪਾਲ ਸਿੰਘ (ਜਲੰਧਰ) ਆਪਣੇ ਘੋੜੇ ਸ਼ੇਰਸ਼ਾਹ ਨਾਲ ਦੂਜੇ ਅਤੇ ਪ੍ਰਭਜੋਤ ਸਿੰਘ (ਜਲੰਧਰ) ਆਪਣੇ ਘੋੜੇ ਬਿਗ ਸਟਾਰ ਨਾਲ ਤੀਜੇ ਸਥਾਨ ’ਤੇ ਰਹੇ। ਜ਼ਿਲ੍ਹਾ ਖੇਡ ਅਫ਼ਸਰ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ।