12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਜਥੇਬੰਦੀਆਂ ਦੇ ਦਬਾਅ ਕਰਕੇ ਮੇਰੇ ’ਤੇ ਦਰਜ ਹੋਇਆ ਝੂਠਾ ਮੁਕੱਦਮਾ- ਸਮਰਾਟ ਕਿਹਾ , ਇਨਸਾਫ਼ ਲਈ ਲੈ ਰਿਹਾ ਹਾਂ ਅਦਾਲਤ ਦਾ ਸਹਾਰਾ

ਜਲੰਧਰ, 12 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 13-11-2026
ਜਲੰਧਰ, 12 ਨਵੰਬਰ (ਐੱਮ. ਐੱਸ. ਲੋਹੀਆ) - ਟ੍ਰੈਵਲ ਏਜੰਟ ਦੀ ਸ਼ਿਕਾਇਤ ’ਤੇ ਐਂਟੀ ਕਰੱਪਸ਼ਨ ਹਿਊਮੈਨ ਰਾਈਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਰਵੀਨ ਕਜਲਾ ਉਰਫ਼ ਸਮਰਾਟ ਖ਼ਿਲਾਫ਼ ਹੋਈ ਦਰਜ ਐੱਫ਼.ਆਈ.ਆਰ. ਨੂੰ ਕੁਝ ਜਥੇਬੰਦੀਆਂ ਦੇ ਦਬਾਅ ਹੇਠ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਦੱਸਦੇ ਹੋਏ ਪਰਵੀਨ ਕਜਲਾ ਉਰਫ਼ ਸਮਰਾਟ, ਬਾਬਾ ਸੁਰਿੰਦਰ ਸਿੰਘ ਅਤੇ ਸਾਥੀਆਂ ਨੇ ਇਸ ਨੂੰ ਪੁਲਿਸ ਵਲੋਂ ਕੀਤੀ ਗਈ ਵਧੀਕੀ ਦੱਸਿਆ ਹੈ। ਇਸ ਸਬੰਧੀ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਸਮਰਾਟ ਨੇ ਕਿਹਾ ਕਿ ਪੁਲਿਸ ਨੇ ਬਿਨਾ ਕਿਸੇ ਜਾਂਚ ਦੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ, ਜਦਕਿ ਉਸ ਕੋਲ ਮਾਮਲੇ ਦੀ ਸਚਾਈ ਦੇ ਸਾਰੇ ਸਬੂਤ ਹਨ, ਜੋ ਉਹ ਅਦਾਲਤ ’ ਚ ਪੇਸ਼ ਕਰੇਗਾ। ਇਸ ਲਈ ਉਹ ਅਦਾਲਤ ਦਾ ਸਹਾਰਾ ਲੈ ਰਿਹਾ ਹੈ। ਸਮਰਾਟ ਅਤੇ ਬਾਬਾ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਸਮਾਜਕ ਬੁਰਾਈਆਂ ਖ਼ਿਲਾਫ਼ ਲੜਾਈ ਲੜ ਰਹੇ ਹਨ, ਜਿਸ ਕਰਕੇ ਸਮਾਜ ਵਿਰੋਧੀ ਅੰਸਰ ਕੁਝ ਕੁ ਪੁਲਿਸ ਅਧਿਕਾਰੀਆਂ ਨੂੰ ਆਪਣੇ ਨਾਲ ਰਲਾ ਕੇ ਉਨ੍ਹਾਂ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕਰਵਾ ਰਹੇ ਹਨ । ਬਾਬਾ ਸੁਰਿੰਦਰ ਸਿੰਘ ਨੇ ਨਸ਼ਾ ਤਸਕਰਾਂ ਬਾਰੇ ਵੱਡੇ ਖੁਲਾਸੇ ਕਰਦੇ ਹੋਏ ਆਪਣੇ ਨਾਲ ਹੋਈ ਪੁਲਿਸ ਦੀ ਵਧੀਕੀ ਬਾਰੇ ਗੱਲ ਕੀਤੀ । ਦੋਵਾਂ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਆਗੂਆਂ ਨੇ ਸਾਰੇ ਮਾਮਲਿਆਂ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ 21 ਨਵੰਬਰ ਦੇ ਮੁੱਖ ਨਗਰ ਕੀਰਤਨ ਦੇ ਪ੍ਰਬੰਧਾਂ ਸੰਬੰਧੀ ਪ੍ਰਸਾਸ਼ਨ ਅਤੇ ਪ੍ਰਬੰਧਕਾਂ ਦੀ ਮੀਟਿੰਗ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ -2026 ਘੋੜਸਵਾਰੀ ਦੇ ਟੈਂਟ ਪੈਗਿੰਗ ਲੈਂਸ ਮੁਕਾਬਲੇ ’ ਚ ਸੁਖਪ੍ਰੀਤ ਸਿੰਘ ਨੇ ਆਪਣੇ ਘੋੜੇ ਗਲੈਡ...
Ad Position 24