15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਲੱਖਾਂ ਰੁਪਏ ਖਰਚ ਕੇ ਲਗਾਈਆਂ ਸਟਰੀਟ ਲਾਈਟਾਂ ਨਹੀਂ ਕਰ ਰਹੀਆਂ ਰੌਸ਼ਨੀ, ਲੰਬਾ ਪਿੰਡ ਚੌਕ ਤੋਂ ਜੰਡੂ ਸਿੰਘਾ ਤੱਕ ਹਨੇਰੇ ਦਾ ਸਾਇਆ

ਜਲੰਧਰ 14 ਨਵੰਬਰ (ਮੋਹਿਤ ਸਿੰਘ)–ਲੰਬਾ ਪਿੰਡ ਚੌਕ ਤੋਂ ਜੰਡੂ ਸਿੰਘਾ ਤੱਕ ਸੜਕ ’ਤੇ ਲੋਕਾਂ ਦੀ ਸਹੂਲਤ ਅਤੇ ਰਾਤ ਸਮੇਂ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੇ ਮਕਸਦ ਨਾਲ ਸਟਰੀਟ ਲਾਈਟਾਂ ਤਾਂ ਲਗਾ ਦਿੱਤੀਆਂ ਗਈਆਂ ਹਨ, ਪਰ ਇਨ੍ਹਾਂ ਦੇ ਚਾਲੂ ਨਾ ਹੋਣ ਕਾਰਨ ਇਨ੍ਹਾਂ ਦਾ ਲੋਕਾਂ ਨੂੰ ਕੋਈ ਖ਼ਾਸ ਲਾਭ ਨਹੀਂ ਮਿਲ ਰਿਹਾ। ਸੜਕ ਦੇ ਵਿਚਕਾਰ ਡਿਵਾਈਡਰ ’ਤੇ ਲੱਗੇ ਖੰਭਿਆਂ ਉੱਪਰ ਸਟਰੀਟ ਲਾਈਟਾਂ ਦਿਖਾਈ ਤਾਂ ਦਿੰਦੀਆਂ ਹਨ, ਪਰ ਸ਼ਾਮ ਢਲਦਿਆਂ ਹੀ ਇਲਾਕੇ ਦੇ ਕਈ ਹਿੱਸਿਆਂ ਵਿੱਚ ਹਨੇਰਾ ਪਸਰ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 15-11-2026
ਜਲੰਧਰ 14 ਨਵੰਬਰ (ਮੋਹਿਤ ਸਿੰਘ)–ਲੰਬਾ ਪਿੰਡ ਚੌਕ ਤੋਂ ਜੰਡੂ ਸਿੰਘਾ ਤੱਕ ਸੜਕ ’ਤੇ ਲੋਕਾਂ ਦੀ ਸਹੂਲਤ ਅਤੇ ਰਾਤ ਸਮੇਂ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੇ ਮਕਸਦ ਨਾਲ ਸਟਰੀਟ ਲਾਈਟਾਂ ਤਾਂ ਲਗਾ ਦਿੱਤੀਆਂ ਗਈਆਂ ਹਨ, ਪਰ ਇਨ੍ਹਾਂ ਦੇ ਚਾਲੂ ਨਾ ਹੋਣ ਕਾਰਨ ਇਨ੍ਹਾਂ ਦਾ ਲੋਕਾਂ ਨੂੰ ਕੋਈ ਖ਼ਾਸ ਲਾਭ ਨਹੀਂ ਮਿਲ ਰਿਹਾ। ਸੜਕ ਦੇ ਵਿਚਕਾਰ ਡਿਵਾਈਡਰ ’ਤੇ ਲੱਗੇ ਖੰਭਿਆਂ ਉੱਪਰ ਸਟਰੀਟ ਲਾਈਟਾਂ ਦਿਖਾਈ ਤਾਂ ਦਿੰਦੀਆਂ ਹਨ, ਪਰ ਸ਼ਾਮ ਢਲਦਿਆਂ ਹੀ ਇਲਾਕੇ ਦੇ ਕਈ ਹਿੱਸਿਆਂ ਵਿੱਚ ਹਨੇਰਾ ਪਸਰ ਜਾਂਦਾ ਹੈ। ਇਸ ਕਾਰਨ ਸਰਕਾਰ ਅਤੇ ਸਬੰਧਤ ਵਿਭਾਗ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸੜਕ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਦੋਪਹੀਆ ਵਾਹਨ, ਕਾਰਾਂ, ਟਰੱਕਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਖ਼ਾਸ ਕਰਕੇ ਸ਼ਾਮ ਅਤੇ ਰਾਤ ਦੇ ਸਮੇਂ ਕੰਮ ਤੋਂ ਘਰ ਪਰਤਣ ਵਾਲੇ ਲੋਕਾਂ ਨੂੰ ਹਨੇਰੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕ ਦੇ ਕਿਨਾਰਿਆਂ ’ਤੇ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਹੋਣ ਕਾਰਨ ਇੱਥੇ ਲੋਕਾਂ ਦੀ ਆਵਾਜਾਈ ਵੀ ਬਣੀ ਰਹਿੰਦੀ ਹੈ। ਸਟਰੀਟ ਲਾਈਟਾਂ ਚਾਲੂ ਨਾ ਹੋਣ ਕਰਕੇ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਦੇ ਸਹਾਰੇ ਹੀ ਸਫ਼ਰ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਸੜਕਾਂ ’ਤੇ ਸਟਰੀਟ ਲਾਈਟਾਂ ਲਗਾਉਣ ਦਾ ਮੁੱਖ ਮਕਸਦ ਰਾਤ ਸਮੇਂ ਰੌਸ਼ਨੀ ਦਾ ਪ੍ਰਬੰਧ ਕਰਨਾ ਅਤੇ ਸੜਕ ਹਾਦਸਿਆਂ ਦੀ ਸੰਭਾਵਨਾ ਨੂੰ ਘਟਾਉਣਾ ਹੁੰਦਾ ਹੈ ਪਰ ਜੇਕਰ ਲਾਈਟਾਂ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਚਾਲੂ ਹੀ ਨਾ ਕੀਤਾ ਜਾਵੇ ਤਾਂ ਅਜਿਹੇ ਵਿਕਾਸ ਕਾਰਜਾਂ ਦਾ ਕੀ ਲਾਭ? ਇਸ ਨਾਲ ਸਰਕਾਰੀ ਖਰਚੇ ਦੀ ਵਰਤੋਂ ’ਤੇ ਵੀ ਸਵਾਲ ਉੱਠਣੇ ਸੁਭਾਵਿਕ ਹਨ। ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੰਬਾ ਪਿੰਡ ਚੌਕ ਤੋਂ ਜੰਡੂ ਸਿੰਘਾ ਤੱਕ ਲੱਗੀਆਂ ਸਟਰੀਟ ਲਾਈਟਾਂ ਨੂੰ ਜਲਦ ਤੋਂ ਜਲਦ ਚਾਲੂ ਕਰਵਾਇਆ ਜਾਵੇ, ਤਾਂ ਜੋ ਰਾਤ ਸਮੇਂ ਰਾਹਗੀਰਾਂ ਨੂੰ ਹਨੇਰੇ ਤੋਂ ਰਾਹਤ ਮਿਲ ਸਕੇ ਅਤੇ ਸੜਕ ’ਤੇ ਆਵਾਜਾਈ ਸੁਰੱਖਿਅਤ ਬਣਾਈ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ’ਚ ਅੱਜ ਤੋਂ ਸ਼ੁਰੂ ਹੋਵੇਗਾ 12ਵਾਂ ‘ਯੁਵਾ ਰੰਗ ਉਤਸਵ’ ਅਗਲੀ ਖ਼ਬਰ ਅਗਨੀਵੀਰ ਭਰਤੀ ਰੈਲੀ ਸ਼ੁਰੂ, ਪੰਜਾਬ ਤੇ ਜੰਮੂ–ਕਸ਼ਮੀਰ ਦੀਆਂ ਲੜਕੀਆਂ ਨੇ ਲਿਆ ਹਿੱਸਾ
Ad Position 24