15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦਿਵਾਉਣ ਲਈ ‘ਫਿਕਫਾ ਇੰਟਰਨੈਸ਼ਨਲ ਕਬੱਡੀ ਬਾਡੀ’ ਦਾ ਅਹਿਮ ਉਪਰਾਲਾ-ਮਾਣਕ

ਜਲੰਧਰ, 14 ਨਵੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਮਾਂ-ਖੇਡ ਕਬੱਡੀ ਨੂੰ ਵਿਸ਼ਵ ਪੱਧਰ ’ਤੇ ਹੋਰ ਪ੍ਰਫੁੱਲਤ ਕਰਨ ਤੇ ਇਸ ਖੇਡ ਨੂੰ ਨਵੀਂ ਪਛਾਣ ਦਿਵਾਉਣ ਦੇ ਉਦੇਸ਼ ਨਾਲ ‘ਫਿਕਫਾ ਇੰਟਰਨੈਸ਼ਨਲ ਕਬੱਡੀ ਬਾਡੀ’ ਵਲੋਂ ਖੇਡ ਦੇ ਵਿਕਾਸ, ਖਿਡਾਰੀਆਂ ਦੀ ਸੁਰੱਖਿਆ ਤੇ ਖੇਡ ਪ੍ਰਬੰਧਾਂ ਵਿਚ ਪਾਰਦਰਸ਼ਤਾ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 15-11-2026
ਜਲੰਧਰ, 14 ਨਵੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਮਾਂ-ਖੇਡ ਕਬੱਡੀ ਨੂੰ ਵਿਸ਼ਵ ਪੱਧਰ ’ਤੇ ਹੋਰ ਪ੍ਰਫੁੱਲਤ ਕਰਨ ਤੇ ਇਸ ਖੇਡ ਨੂੰ ਨਵੀਂ ਪਛਾਣ ਦਿਵਾਉਣ ਦੇ ਉਦੇਸ਼ ਨਾਲ ‘ਫਿਕਫਾ ਇੰਟਰਨੈਸ਼ਨਲ ਕਬੱਡੀ ਬਾਡੀ’ ਵਲੋਂ ਖੇਡ ਦੇ ਵਿਕਾਸ, ਖਿਡਾਰੀਆਂ ਦੀ ਸੁਰੱਖਿਆ ਤੇ ਖੇਡ ਪ੍ਰਬੰਧਾਂ ਵਿਚ ਪਾਰਦਰਸ਼ਤਾ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾ ਰਹੀ ਹੈ। ਸੰਸਥਾ ਵਲੋਂ ਆਪਣੇ ਮਿਸ਼ਨ ਰਾਹੀਂ ਨਸ਼ਾ ਮੁਕਤ, ਅਨੁਸ਼ਾਸਿਤ ਤੇ ਸਾਫ਼-ਸੁਥਰੀ ਕਬੱਡੀ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸਿੰਘ ਮਾਣਕ ਨੇ ਦੱਸਿਆ ਕਿ ਸੰਸਥਾ ਦੇ ਪੇਸ਼ ਕੀਤੇ ਮਿਸ਼ਨ ਅਨੁਸਾਰ ਕਬੱਡੀ ਵਿਚ ਨਸ਼ਿਆਂ ਨੂੰ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਖਿਡਾਰੀਆਂ ਨੂੰ ਸਿਹਤਮੰਦ ਖੇਡ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਸੰਸਥਾ ਵਲੋਂ ਨਿਰਪੱਖ ਤੇ ਅਨੁਸ਼ਾਸਿਤ ਖੇਡ ਪ੍ਰਬੰਧਾਂ, ਨਵੇਂ ਤੇ ਦਿਲਚਸਪ ਨਿਯਮਾਂ, ਪਾਰਦਰਸ਼ੀ ਇਨਾਮੀ ਪ੍ਰਬੰਧ ਤੇ ਖਿਡਾਰੀਆਂ ਦੀ ਕਾਰਗੁਜ਼ਾਰੀ ਨੂੰ ਉਤਸ਼ਾਹਿਤ ਕਰਨ ਵਰਗੇ ਅਹਿਮ ਮੁੱਦਿਆਂ ਨੂੰ ਆਪਣੇ ਮੁੱਖ ਉਦੇਸ਼ਾਂ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਬੱਡੀ ਦੇ ਵਿਸ਼ਵ ਪੱਧਰੀ ਪ੍ਰਚਾਰ ਤੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੂੰ ਇਸ ਖੇਡ ਨਾਲ ਜੋੜਨ ਦੀ ਸੋਚ ਵੀ ਪੇਸ਼ ਕੀਤੀ ਗਈ ਹੈ। ਮੱਖਣ ਸਿੰਘ ਚੜਿੱਕ ਨੇ ਦੱਸਿਆ ਕਿ ਕਬੱਡੀ ਸਿਰਫ਼ ਇਕ ਖੇਡ ਹੀ ਨਹੀਂ, ਸਗੋਂ ਪੰਜਾਬ ਦੀ ਅਮੀਰ ਵਿਰਾਸਤ, ਜਜ਼ਬੇ, ਹਿੰਮਤ ਅਤੇ ਸਰੀਰਕ ਤੰਦਰੁਸਤੀ ਦਾ ਪ੍ਰਤੀਕ ਹੈ। ਸਰਦੂਲ ਸਿੰਘ ਰੰਧਾਵਾ ਨੇ ਦੱਸਿਆ ਕਿ ‘ਫਿਕਫਾ ਇੰਟਰਨੈਸ਼ਨਲ ਕਬੱਡੀ ਬਾਡੀ’ ਦਾ ਪੇਸ਼ ਕੀਤਾ ਮਿਸ਼ਨ ਕਬੱਡੀ ਨੂੰ ਨਵੀਂ ਦਿਸ਼ਾ ਦੇਣ, ਖੇਡ ਵਿਚ ਸੁਧਾਰ ਲਿਆਉਣ ਅਤੇ ਇਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਮਜ਼ਬੂ ਤੀ ਨਾਲ ਸਥਾਪਿਤ ਕਰਨ ਦੇ ਉਦੇਸ਼ ਨੂੰ ਦਰਸਾਉਂਦਾ ਹੈ। ਸਰਦੂਲ ਸਿੰਘ ਕਬੱਡੀ ਕੋਚ ਨੇ ਦੱਸਿਆ ਕਿ ਨਸ਼ਾ ਮੁਕਤ ਕਬੱਡੀ ਦਾ ਸੰਦੇਸ਼, ਨਿਰਪੱਖ ਤੇ ਅਨੁਸ਼ਾਸਿਤ ਖੇਡ ਪ੍ਰਬੰਧ, ਖਿਡਾਰੀਆਂ ਦੀ ਸੁਰੱਖਿਆ, ਨਵੇਂ ਅਤੇ ਦਿਲਚਸਪ ਨਿਯਮ। ਇਸ ਮੌਕੇ ਪਰਮਜੀਤ ਸਿੰਘ ਪੰਮੀ, ਹਾਕਮ ਸਿੰਘ ਟੋਨਾ ਤੇ ਜਸਵੰਤ ਸਿੰਘ ਵਿਰਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਧਨਾਲ ਕਲਾਂ ਵਲੋਂ ਨਗਰ ਕੀਰਤਨ ਦਾ ਆਯੋਜਨ ਅਗਲੀ ਖ਼ਬਰ ਜਲੰਧਰ ’ਚ ਅੱਜ ਤੋਂ ਸ਼ੁਰੂ ਹੋਵੇਗਾ 12ਵਾਂ ‘ਯੁਵਾ ਰੰਗ ਉਤਸਵ’
Ad Position 24