ਕਿਸ਼ਨਗੜ੍ਹ ਚੌਕ ’ਚ ਲਗਾਤਾਰ ਦੋ ਦਿਨਾਂ ਤੋਂ ਟ੍ਰੈਫਿਕ ਲਾਈਟਾਂ ਲੱਗਣ ਦੇ ਬਾਵਜੂਦ ਵੀ ਲੱਗ ਰਹੇ ਨੇ ਘੰਟਿਆਂ-ਬੱਧੀ ਜਾਮ
ਕਿਸ਼ਨਗੜ੍ਹ, 14 ਨਵੰਬਰ (ਹੁਸਨ ਲਾਲ)–ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਕਿਸ਼ਨਗੜ੍ਹ ਜਿੱਥੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ, ਗ੍ਰਾਮ ਪੰਚਾਇਤ ਤੇ ਮੋਹਤਵਾਰ ਵਿਅਕਤੀਆਂ ਵੱਲੋਂ ਬੜੀ ਜੱਦੋ ਜਹਿਦ ਤੋਂ ਬਾਅਦ ਕਿਸ਼ਨਗੜ੍ਹ ਚੌਂਕ ਵਿਚ ਟਰੈਫਿਕ ਲਾਈਟਾਂ ਲਾਉਣ ਦਾ ਪ੍ਰਬੰਧ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਦੀ ਸਹਾਇਤਾ ਨਾਲ ਨੇਪਰੇ ਚੜਿਆ ਸੀ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਟ੍ਰੈਫਿਕ ਲਾਈਟਾਂ ਲੱਗਣ ਨਾਲ ਕਰੀਬ 80 ਫੀਸਦੀ ਤੱਕ ਇਸ ਚੌਂਕ ਵਿੱਚ ਟਰੈਫਿਕ ਸਮੱਸਿਆ ਹੱਲ ਹੋ ਚੁੱਕੀ ਹੈ। ਲੇਕਿਨ ਇਸ ਦੇ ਬਾਵਜੂਦ ਜਲੰਧਰ ਦਿਹਾਤੀ ਟਰੈਫਿਕ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅਤੇ ਲਾਪਰਵਾਹ ਵਾਹਨ ਚਾਲਕਾਂ ਦੇ ਕਾਰਨ ਕਿਸ਼ਨਗੜ੍ਹ ਚੌਂਕ ਵਿੱਚ ਪਿਛਲੇ ਲਗਾਤਾਰ ਦੋ ਦਿਨਾਂ ਤੋਂ ਚਾਰੇ ਪਾਸੇ ਕਈ ਕਿਲੋ ਮੀਟਰ ਟਰੈਫਿਕ ਜਾਮ ਹੋਣ ਕਾਰਨ ਟਰੈਫਿਕ ਦੀ ਸਮੱਸਿਆ ਨਾ ਉਲਝਣਾ ਪੈ ਰਿਹਾ ਹੈ।
ਕਿਸ਼ਨਗੜ੍ਹ, 14 ਨਵੰਬਰ (ਹੁਸਨ ਲਾਲ)–ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਕਿਸ਼ਨਗੜ੍ਹ ਜਿੱਥੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ, ਗ੍ਰਾਮ ਪੰਚਾਇਤ ਤੇ ਮੋਹਤਵਾਰ ਵਿਅਕਤੀਆਂ ਵੱਲੋਂ ਬੜੀ ਜੱਦੋ ਜਹਿਦ ਤੋਂ ਬਾਅਦ ਕਿਸ਼ਨਗੜ੍ਹ ਚੌਂਕ ਵਿਚ ਟਰੈਫਿਕ ਲਾਈਟਾਂ ਲਾਉਣ ਦਾ ਪ੍ਰਬੰਧ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਦੀ ਸਹਾਇਤਾ ਨਾਲ ਨੇਪਰੇ ਚੜਿਆ ਸੀ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਟ੍ਰੈਫਿਕ ਲਾਈਟਾਂ ਲੱਗਣ ਨਾਲ ਕਰੀਬ 80 ਫੀਸਦੀ ਤੱਕ ਇਸ ਚੌਂਕ ਵਿੱਚ ਟਰੈਫਿਕ ਸਮੱਸਿਆ ਹੱਲ ਹੋ ਚੁੱਕੀ ਹੈ। ਲੇਕਿਨ ਇਸ ਦੇ ਬਾਵਜੂਦ ਜਲੰਧਰ ਦਿਹਾਤੀ ਟਰੈਫਿਕ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅਤੇ ਲਾਪਰਵਾਹ ਵਾਹਨ ਚਾਲਕਾਂ ਦੇ ਕਾਰਨ ਕਿਸ਼ਨਗੜ੍ਹ ਚੌਂਕ ਵਿੱਚ ਪਿਛਲੇ ਲਗਾਤਾਰ ਦੋ ਦਿਨਾਂ ਤੋਂ ਚਾਰੇ ਪਾਸੇ ਕਈ ਕਿਲੋ ਮੀਟਰ ਟਰੈਫਿਕ ਜਾਮ ਹੋਣ ਕਾਰਨ ਟਰੈਫਿਕ ਦੀ ਸਮੱਸਿਆ ਨਾ ਉਲਝਣਾ ਪੈ ਰਿਹਾ ਹੈ। ਕਿਸ਼ਨਗੜ੍ਹ ਚੌਂਕ ਚ ਲੱਗ ਰਹੇ ਦੋ ਦਿਨਾਂ ਤੋਂ ਭਾਰੀ ਜਾਮ ਕਾਰਨ ਜਿੱਥੇ ਆਮ ਰਾਹਗੀਰਾਂ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਨਿੱਜੀ ਬੱਸਾਂ ਦੇ ਮਾਲਕਾਂ ਨੂੰ ਵੀ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਸਮੱਸਿਆ ਨੂੰ ਦੇਖਦਿਆਂ ਹੋਇਆਂ ਕਿਸ਼ਨਗੜ੍ਹ ਦੇ ਸਰਪੰਚ ਡਾ.ਗੁਰਬਖ਼ਸ ਸੁਆਮੀ ਤੇ ਕਿਸ਼ਨਗੜ੍ਹ ਮਾਰਕੀਟ ਅਸੋਸੀਏਸ਼ਨ ਦੇ ਪ੍ਰਧਾਨ ਲੰਬੜਦਾਰ ਹਰਜੀਤ ਸਿੰਘ ਦਾਸੂਪੁਰ ਨੇ ਜਿਲਾ ਐਸਐਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਅੱਗੇ ਪੁਰਜੋਰ ਗਹਾਰ ਲਗਾਈ ਹੈ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦਾ ਪਾਠ ਪੜਾਉਣ ਲਈ ਕਿਸ਼ਨਗੜ੍ਹ ਚੌਂਕ ਵਿੱਚ ਟਰੈਫਿਕ ਪੁਲਿਸ ਟੀਮ ਦੀ ਪੱਕੀ ਡਿਊਟੀ ਲਗਾਈ ਜਾਵੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਈ ਚਲਾਣ ਜਾ ਮੌਕੇ ‘ਤੇ ਚਲਾਨ ਕੀਤੇ ਜਾਣ ਤਾਂ ਜੋ ਉਹਨਾਂ ਦਾ ਵੀ ਦਿਮਾਗ ਟਿਕਾਣੇ ਆਵੇ ਤੇ ਕਿਸੇ ਆਮ ਰਾਹਗੀਰ ਨੂੰ ਬੇਵਜਾ ਤੰਗ ਪਰੇਸ਼ਾਨ ਨਾ ਹੋਣਾ ਪਵੇ। ਸ਼ੁਕਰਵਾਰ ਨੂੰ ਜਾਮ ਲੱਗਣ ਕਾਰਨ ਦੂਰ ਦੁਰਾਡੇ ਦੇ ਵਾਹਨ ਚਾਲਕ ਰਾਹਗੀਰਾਂ ਨੂੰ ਕਰੀਬ ਛੇ ਘੰਟੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਿਸ਼ਨਗੜ੍ਹ ਚੌਂਕ ‘ਚ ਟਰੈਫਿਕ ਲਾਈਟਾਂ ਹੋਣ ਦੇ ਬਾਵਜੂਦ ਵੀ ਕਰਨਾ ਪਿਆ ਅਤੇ ਅੱਜ ਵੀ ਜਾਮ ਲੱਗਣ ਕਾਰਨ ਸਥਿਤੀ ਜਿਉਂ ਦੀ ਤਿਉਂ ਹੀ ਹੈ। ਟਰੈਫਿਕ ਜਾਮ ਹੋਣ ਕਾਰਨ ਟਰੈਫਿਕ ਦੀਆਂ ਲੱਗੀਆਂ ਲੰਮੀਆਂ ਲਾਈਨਾਂ ਵਿੱਚ ਆਰਮੀ ਵਾਲਿਆਂ ਦੀਆਂ ਗੱਡੀਆਂ ਦੇ ਨਾਲ ਕਈ ਪੁਲਿਸ ਅਫਸਰਾਂ ਦੀਆਂ ਗੱਡੀਆਂ ਅਤੇ ਐਂਬੂਲੈਂਸ ਵੀ ਫਸ ਗਈਆਂ। ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਾਲੂ ਕਰਾਉਣ ਲਈ ਕਿਸ਼ਨਗੜ੍ਹ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਹਰਦੀਪ ਸਿੰਘ, ਅਲਾਵਲਪੁਰ ਚੌਂਕੀ ਦੀ ਪੁਲਿਸ ਪਾਰਟੀ, ਸੜਕ ਸੁਰੱਖਿਆ ਫੋਰਸ ਦੀ ਟੀਮ ਅਤੇ ਐਮਰਜੈਂਸੀ ਹਾਈਵੇ 112 ਦੀ ਟੀਮ ਨੇ ਸਾਂਝੇ ਤੌਰ ‘ਤੇ ਟਰੈਫਿਕ ਨੂੰ ਕੰਟਰੋਲ ਕਰਨ ਦੀ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਬੇਵਸ ਦਿਖਾਈ ਦੇ ਰਹੇ ਸਨ । ਸ਼ੁਕਰਵਾਰ ਨੂੰ ਛੇ ਘੰਟੇ ਲੱਗੇ ਟਰੈਫਿਕ ਜਾਮ ‘ਚ ਜਲੰਧਰ ਦਿਹਾਤੀ ਟਰੈਫਿਕ ਪੁਲਿਸ ਦੇ ਕਰਮਚਾਰੀ ਆਖਰ ਵਿੱਚ ਉਦੋਂ ਆਏ ਜਦੋਂ ਟਰੈਫਿਕ ਨੂੰ ਕਾਫੀ ਹੱਦ ਤੱਕ ਦੂਸਰੇ ਮੁਲਾਜ਼ਮਾਂ ਨੇ ਕੰਟਰੋਲ ਵਿਚ ਕਰ ਲਿਆ ਹੋਇਆ ਸੀ। ਦੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਐਸਐਸਪੀ ਦਿਹਾਤੀ ਤੇ ਦਿਹਾਤੀ ਟਰੈਫਿਕ ਪੁਲਿਸ ਨਾਲ ਸੰਬੰਧਿਤ ਡੀਐਸਪੀ ਇਸ ਦੋ ਦਿਨ ਤੋਂ ਲਗਾਤਾਰ ਲੱਗ ਰਹੇ ਘੰਟਿਆਂ ਬੱਧੀ ਜਾਮ ਦੇ ਜਿੰਮੇਵਾਰਾਂ ’ਤੇ ਕੀ ਕਾਰਵਾਈ ਕਰਦੇ ਹਨ ।