17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅਰੁਣ ਕਾਲੀਆ ਨੂੰ ਭਾਜਪਾ ਯੁਵਾ ਮੋਰਚਾ ਸਪੋਰਟਸ ਪੰਜਾਬ ਦਾ ਉਪ-ਇੰਚਾਰਜ ਬਣਨ ’ਤੇ ਸਹਿਯੋਗ ਵੈੱਲਫੇਅਰ ਸੁਸਾਇਟੀ ਨੇ ਲਗਾਇਆ ਮੈਡੀਕਲ ਕੈਂਪ

ਚੁਗਿੱਟੀ/ਜੰਡੂਸਿੰਘਾ, 16 ਨਵੰਬਰ (ਨਰਿੰਦਰ ਲਾਗੂ, ਮੋਹਿਤ ਸਿੰਘ)-ਸਮਾਜ ਸੇਵਾ ਤੇ ਜਨਕਲਿਆਣ ਦੇ ਉਦੇਸ਼ ਨੂੰ ਲੈ ਕੇ ਸਹਿਯੋਗ ਵੈੱਲਫੇਅਰ ਸੁਸਾਇਟੀ ਵਲੋਂ ਜਲੰਧਰ ਦੇ ਅਰਜੁਨ ਨਗਰ ਸਥਿਤ ਸੇਂਟ ਸੋਲਜਰ ਪਬਲਿਕ ਸਕੂਲ ਵਿਚ ਇਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ। ਇਹ ਕੈਂਪ ਤਰੁਣ ਕਾਲੀਆ ਦੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਸਪੋਰਟਸ ਸੈੱਲ ਪੰਜਾਬ ਦੇ ਉਪ-ਇੰਚਾਰਜ ਨਿਯੁਕਤ ਹੋਣ ਦੀ ਖੁਸ਼ੀ ਵਿਚ ਸੁਸਾਇਟੀ ਵਲੋਂ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 17-11-2026
ਚੁਗਿੱਟੀ/ਜੰਡੂਸਿੰਘਾ, 16 ਨਵੰਬਰ (ਨਰਿੰਦਰ ਲਾਗੂ, ਮੋਹਿਤ ਸਿੰਘ)-ਸਮਾਜ ਸੇਵਾ ਤੇ ਜਨਕਲਿਆਣ ਦੇ ਉਦੇਸ਼ ਨੂੰ ਲੈ ਕੇ ਸਹਿਯੋਗ ਵੈੱਲਫੇਅਰ ਸੁਸਾਇਟੀ ਵਲੋਂ ਜਲੰਧਰ ਦੇ ਅਰਜੁਨ ਨਗਰ ਸਥਿਤ ਸੇਂਟ ਸੋਲਜਰ ਪਬਲਿਕ ਸਕੂਲ ਵਿਚ ਇਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ। ਇਹ ਕੈਂਪ ਤਰੁਣ ਕਾਲੀਆ ਦੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਸਪੋਰਟਸ ਸੈੱਲ ਪੰਜਾਬ ਦੇ ਉਪ-ਇੰਚਾਰਜ ਨਿਯੁਕਤ ਹੋਣ ਦੀ ਖੁਸ਼ੀ ਵਿਚ ਸੁਸਾਇਟੀ ਵਲੋਂ ਲਗਾਇਆ ਗਿਆ। ਇਸ ਮੌਕੇ ਤਰੁਣ ਕਾਲੀਆ ਨੂੰ ਸ਼ੁਭਕਾਮਨਾਵਾਂ ਤੇ ਆਸ਼ੀਰਵਾਦ ਦੇਣ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਪ੍ਰੋਗਰਾਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ, ਜਦਕਿ ਤਰੁਣ ਭੰਡਾਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਵਿਚ ਪ੍ਰਿੰਸ ਚੋਪੜਾ, ਗੌਤਮ ਕਕਰੇਜਾ, ਪਰਮਿੰਦਰ ਬਹਿਲ ਅਤੇ ਕੁਨਾਲ ਸਪਾਰਟਨ ਸਮੇਤ ਹੋਰ ਪਤਵੰਤੇ ਸੱਜਣਾਂ ਦੀ ਵੀ ਵਿਸ਼ੇਸ਼ ਮੌਜੂਦਗੀ ਰਹੀ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਸਿਹਤ ਸੰਬੰਧੀ ਸੰਬੋਧਨ ਵਿਚ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਸਮੇਂ-ਸਮੇਂ ‘ਤੇ ਸਿਹਤ ਜਾਂਚ ਕਰਵਾਉਣ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਮੈਡੀਕਲ ਕੈਂਪ ਦੇ ਸਫ਼ਲ ਆਯੋਜਨ ਵਿਚ ਸਹਿਯੋਗ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ। ਸੁਸਾਇਟੀ ਦੇ ਚੇਅਰਮੈਨ ਦਵਿੰਦਰ ਕਾਲੀਆ, ਪ੍ਰਧਾਨ ਅਰੁਣ ਕਾਲੀਆ, ਜਨਰਲ ਸਕੱਤਰ ਰਾਘਵ ਮਹਿਤਾ, ਮੀਤ ਪ੍ਰਧਾਨ ਨਿਖਿਲ ਚੌਹਾਨ, ਕੈਸ਼ੀਅਰ ਰਾਜਵਿੰਦਰ ਛਾਬੜਾ, ਮੈਡੀਕਲ ਇੰਚਾਰਜ ਰਾਕੇਸ਼ ਕਾਲੀਆ ਅਤੇ ਸੁਰੱਖਿਆ ਇੰਚਾਰਜ ਵਿਕਰਮ ਕੌਸ਼ਲ ਨੇ ਆਯੋਜਨ ਦੇ ਪ੍ਰਬੰਧਾਂ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੇ ਨਾਲ ਵਿਸ਼ੂ, ਮਣੀ ਵਾਲੀਆ, ਗੁਰਲੀਨ, ਰਵਿੰਦਰ, ਵਾਸੂ ਕੌਸ਼ਲ, ਨਰਿੰਦਰ ਕਾਲੀਆ, ਭਾਜਪਾ ਆਗੂ ਕਿਰਨਦੀਪ ਸਿੰਘ ਰੰਧਾਵਾ, ਰਾਕੇਸ਼ ਜਕੋਟਾ,ਅਜੈ ਜਕੋਟਾ, ਹਰਮਨ, ਰਵੀ ਜੋਸ਼ੀ, ਇੰਦਰਜੀਤ ਸ਼ਰਮਾ, ਪ੍ਰੇਮ, ਓਮ ਪ੍ਰਕਾਸ਼, ਸੰਜੀਵ ਸ਼ਰਮਾ, ਸਾਹਿਲ ਤੇ ਰਜਨੀਸ਼ ਨਿੱਕਾ ਸਮੇਤ ਸੁਸਾਇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ। ਉਕਤ ਤੋਂ ਇਲਾਵਾ ਸਾਬਕਾ ਵਿਧਾਇਕ ਕੇ. ਡੀ ਭੰਡਾਰੀ, ਰਵੀ ਕੁਮਾਰ, ਸੀਨੀ: ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ, ਸੀਨੀ: ਮਹਿਲਾ ਭਾਜਪਾ ਆਗੂ ਆਰਤੀ ਰਾਜਪੂਤ ਸੀਨੀ: ਅਮਰਜੀਤ ਸਿੰਘ ਅਮਰੀ, ਸਾਬਕਾ ਕੋਂਸਰਲ ਸ਼ੈਲੀ ਖੰਨਾ, ਡਾ. ਸੱਤਪਾਲ ਗੁਪਤਾ,ਡਾ. ਅਨੁਭਵ ਗੁਪਤਾ, ਡਾ. ਪ੍ਰਤੀਭਾ,ਦਿਨੇਸ਼ ਢੱਲ ਤੇ ਅਮੀਤ ਢੱਲ , ਸਾਲੂ, ਕਿਰਨ ਭਗਤ, ਸੁਮਨ ਰਾਣਾ, ਮੀਨੂ ਸ਼ਰਮਾ, ਰਜਨੀ ਗੁਪਤਾ ਆਦਿ ਹਾਜ਼ਰ ਸਨ।ਵਲੋਂ ਹਾਜ਼ਰੀਨ ਨੂੰ ਸੰਬੋਧਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਇਕ ਪਾਸੇ ਗਊਆਂ ਦੀ ਸੁਰੱਖਿਆ ਦੀਆਂ ਗੱਲਾਂ, ਦੂਜੇ ਪਾਸੇ ਕੂੜੇ ਦੇ ਢੇਰਾਂ ’ਚੋਂ ਆਪਣਾ ਢਿੱਡ ਭਰਨ ਲਈ ਮਜਬੂਰ ਬੇਜ਼ੁਬਾਨ ਪਸ਼... ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਐਵੇਨਿਊ ਵਰਗੇ ਪਾਸ਼ ਇਲਾਕੇ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਿਹਾ ਹੈ ਇਲਾਕੇ ’ਚ ਬਣਿਆ ਛੱਪੜ
Ad Position 24