ਜਲੰਧਰ, 16 ਨਵੰਬਰ (ਸ.ਰ.)- ਗਿੱਲ ਜਠੇਰਿਆਂ ਦਾ ਸਾਲਾਨਾ ਮੇਲਾ 18 ਨਵੰਬਰ ਦਿਨ (ਬੁੱਧਵਾਰ) ਨੂੰ ਪਿੰਡ ਅਲਾਵਲਪੁਰ ਵਿਖੇ ਹੋਵੇਗਾ। ਡਾ. ਪ੍ਰੇਮ ਗਿੱਲ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਮੇਲੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਮੇਲੇ ਦੀ ਸ਼ੁਰੂਆਤ ਸਵੇਰੇ 11 ਵਜੇ ਹਵਨ ਯੱਗ ਨਾਲ ਹੋਵੇਗੀ। ਇਸਦੇ ਉਪਰੰਤ ਕੀਰਤਨ ਮੰਡਲੀ ਦੇ ਮੈਂਬਰ ਪ੍ਰਭੂ ਮਹਿਮਾ ਦਾ ਗੁਣਗਾਨ ਕਰਨਗੇ। ਮੇਲੇ ਦੌਰਾਨ ਦੇਸ਼ ਭਰ ਤੋਂ ਗਿੱਲ ਬਿਰਾਦਰੀ ਪਰਿਵਾਰਾਂ ਦੇ ਮੈਂਬਰ ਸ਼ਾਮਿਲ ਹੋ ਕੇ ਧਾਰਮਿਕ ਰਸਮਾਂ ਪੂਰੀਆਂ ਕਰਨਗੇ। ਇਸ ਦੌਰਾਨ ਵੱਖ-ਵੱਖ ਕਿਸਮਾਂ ਦੇ ਪਕਵਾਨਾਂ ਦਾ ਲੰਗਰ ਲਗਾਇਆ ਜਾਵੇਗਾ।