ਇਨਸਾਨੀਅਤ ਦੇ ਸੇਵਾਦਾਰ ਸੰਸਥਾ ਵਲੋਂ 22 ਨੂੰ ਲਾਇਆ ਜਵੇਗਾ ਖੂਨਦਾਨ ਕੈਂਪ
ਫਿਲੌਰ, 16 ਨਵੰਬਰ (ਗੈਰੀ)-ਇਨਸਾਨੀਅਤ ਦੇ ਸੇਵਾਦਾਰ ਸੰਸਥਾ ਫਿਲੌਰ ਵਲੋਂ ਦੂਜਾ ਵਿਸ਼ਾਲ ਮਹਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਮਹਾਂ ਖੂਨਦਾਨ ਕੈਂਪ 22 ਨਵੰਬਰ ਨੂੰ ਕਮਿਊਨਿਟੀ ਹਾਲ ਨੇੜੇ ਪਾਰਕ ਫਿਲੌਰ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ।
ਫਿਲੌਰ, 16 ਨਵੰਬਰ (ਗੈਰੀ)-ਇਨਸਾਨੀਅਤ ਦੇ ਸੇਵਾਦਾਰ ਸੰਸਥਾ ਫਿਲੌਰ ਵਲੋਂ ਦੂਜਾ ਵਿਸ਼ਾਲ ਮਹਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਮਹਾਂ ਖੂਨਦਾਨ ਕੈਂਪ 22 ਨਵੰਬਰ ਨੂੰ ਕਮਿਊਨਿਟੀ ਹਾਲ ਨੇੜੇ ਪਾਰਕ ਫਿਲੌਰ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ। ਕੈਂਪ ਦੌਰਾਨ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਨਵਯੁਵਕ ਦੁਸਹਿਰਾ ਕਮੇਟੀ ਫਿਲੌਰ ਦੇ ਪ੍ਰਧਾਨ ਡਾ.ਰਾਕੇਸ਼ ਸ਼ਰਮਾ, ਕੌਂਸਲਰ ਵੈਭਵ ਸ਼ਰਮਾ ਅਤੇ ਕੇਸ਼ਵ ਮਹਿਤਾ ਨੇ ਇਲਾਕਾ ਨਿਵਾਸੀਆਂ, ਨੌਜਵਾਨਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਇਸ ਮਹਾਨ ਸਮਾਜ ਸੇਵੀ ਕਾਰਜ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।