16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਧਾਰਮਿਕ ਉਤਸਵ ਸੰਮਤੀ ਵਲੋਂ 255ਵਾਂ ਰਾਸ਼ਨ ਵੰਡ ਸਮਾਗਮ

ਆਦਮਪੁਰ 16 ਨਵੰਬਰ (ਰਮਨ ਦਵੇਸਰ)- ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਸਵ: ਕੇਹਰ ਸਿੰਘ ਲਾਲੀ (ਯੂ. ਕੇ.)

Ad Position 21
No active advertisement
ਅਜੀਤ ਡੈਸਕ 17-11-2026
ਆਦਮਪੁਰ 16 ਨਵੰਬਰ (ਰਮਨ ਦਵੇਸਰ)- ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਸਵ: ਕੇਹਰ ਸਿੰਘ ਲਾਲੀ (ਯੂ.ਕੇ.) ਨੂੰ ਸਮਰਪਿਤ 255ਵਾਂ ਰਾਸ਼ਨ ਵੰਡ ਸਮਾਗਮ ਸੰਮਤੀ ਦੇ ਚੇਅਰਮੈਨ ਸੁਆਮੀ ਰਾਮ ਭਾਰਤੀ ਦੀ ਅਗਵਾਈ ਹੇਠ ਪ੍ਰਾਚੀਨ ਸ਼ਿਵ ਮੰਦਰ ਅਲਾਵਲਪੁਰ ਰੋਡ ਆਦਮਪੁਰ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੁਖਵਿੰਦਰ ਕੌਰ ਲਾਲੀ (ਯੂ.ਕੇ.), ਅਤੇ ਚਰਨਜੀਤ ਸਿੰਘ ਸ਼ੇਰੀ ਪ੍ਰਧਾਨ ਨਗਰ ਕੌਂਸਲ ਆਦਮਪੁਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵਕ ਮਨਮੋਹਨ ਸਹਿਜਪਾਲ ਤੇ ਮਨਮੋਹਨ ਸਿੰਘ ਬਾਬਾ ਸ਼ਾਮਿਲ ਹੋਏ। ਇਸ ਮੌਕੇ ਚਰਨਜੀਤ ਸੇਰੀ ਪ੍ਰਧਾਨ ਨਗਰ ਕੌਂਸਲ ਆਦਮਪੁਰ ਤੇ ਮਨਮੋਹਨ ਸਿੰਘ ਬਾਬਾ ਨੇ ਕਿਹਾ ਕਿ ਧਾਰਮਿਕ ਉਤਸਵ ਸੰਮਤੀ ਲਗਾਤਾਰ 21 ਸਾਲਾਂ ਤੋਂ ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਰਹੀ ਹੈ। ਸੰਮਤੀ ਵਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ । ਇਸ ਮੌਕੇ ਸ਼ਾਮ ਸੁੰਦਰ ਸ਼ਰਮਾ, ਅਨਿਲ ਸ਼ਰਮਾ, ਸੁਦਾਮਾ ਭਗਤ, ਪਵਨ ਬਸੀ, ਗੁਲਸ਼ਨ ਦਿਲਬਾਗੀ, ਕੁੱਲਦੀਪ ਦੁਗਲ, ਸੁਸ਼ੀਲ ਡੋਗਰਾ, ਪਵਨ ਉਬਰਾਏ, ਪੰਡਿਤ ਜਗਮੋਹਨ ਸ਼ਰਮਾ, ਪੰਡਿਤ ਅਨਿਲ ਸ਼ਰਮਾ, ਅਰਵਿੰਦ ਪਰਾਸ਼ਰ, ਸੋਮ ਦੱਤ ਭਨੋਟ, ਰਾਕੇਸ਼ ਆਵਲ, ਵਿਜੇ ਯਾਦਵ,ਬਲਵੀਰ ਗਿੱਰ, ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਛੱਠ ਪੂਜਾ ਦੌਰਾਨ ਸਤਲੁਜ ਦਰਿਆ ਕੰਢੇ ਪਟਾਕਿਆਂ ਦੀ ਚੰਗਿਆੜੀ ਨਾਲ ਪਰਾਲੀ ਨੂੰ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਦੇਸ਼ ’ਚ ਪੱਤਰਕਾਰਤਾ ਹਮੇਸ਼ਾ ਚੁਣੌਤੀਪੂਰਨ ਤੇ ਕਠਿਨ ਰਹੀ- ਸਤਨਾਮ ਸਿੰਘ ਮਾਣਕ ਪੰਜਾਬ ਪ੍ਰੈੱਸ ਕਲੱਬ ’ ਚ ਕੌਮੀ ਪ੍ਰੈੱਸ ਦਿ...
Ad Position 24