ਮੁਸਲਿਮ ਭਾਈਚਾਰੇ ਦੀਆਂ 11 ਪ੍ਰਮੁੱਖ ਸ਼ਖ਼ਸੀਅਤਾਂ ਭਾਜਪਾ ’ ਚ ਸ਼ਾਮਿਲ
ਜਲੰਧਰ, 17 ਨਵੰਬਰ (ਸ਼ਿਵ)-ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਦੀ ਪ੍ਰਧਾਨਗੀ ਹੇਠ ਇੱਕ ਪ੍ਰੋਗਰਾਮ ਦੌਰਾਨ, ਮੁਸਲਿਮ ਭਾਈਚਾਰੇ ਦੀਆਂ 11 ਪ੍ਰਮੁੱਖ ਸ਼ਖਸੀਅਤਾਂ ਭਾਜਪਾ ’ਚ ਸ਼ਾਮਲ ਹੋਈਆਂ, ਜਿਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ, ਸਿਧਾਂਤਾਂ ਅਤੇ ਵਿਚਾਰਧਾਰਾ ਵਿਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ’ਚ ਮੁਹੰਮਦ ਸਲੀਮ, ਜਮੀਲ ਅਹਿਮਦ ਖਾਨ, ਸਮੀਮ ਅਹਿਮਦ, ਅਕਬਰ ਅਨਵਰ, ਅਲਾਉਦੀਨ, ਅਖਤਰ, ਸ਼ਕੀਲ ਅਹਿਮਦ, ਸਲੀਮ ਅਹਿਮਦ, ਮੁਹੰਮਦ ਮੁਸਤਾਕ, ਮਨਸੂਰ ਅਤੇ ਹਮੀਦ ਅਹਿਮਦ ਸ਼ਾਮਲ ਹਨ।
ਜਲੰਧਰ, 17 ਨਵੰਬਰ (ਸ਼ਿਵ)-ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਦੀ ਪ੍ਰਧਾਨਗੀ ਹੇਠ ਇੱਕ ਪ੍ਰੋਗਰਾਮ ਦੌਰਾਨ, ਮੁਸਲਿਮ ਭਾਈਚਾਰੇ ਦੀਆਂ 11 ਪ੍ਰਮੁੱਖ ਸ਼ਖਸੀਅਤਾਂ ਭਾਜਪਾ ’ਚ ਸ਼ਾਮਲ ਹੋਈਆਂ, ਜਿਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ, ਸਿਧਾਂਤਾਂ ਅਤੇ ਵਿਚਾਰਧਾਰਾ ਵਿਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ’ਚ ਮੁਹੰਮਦ ਸਲੀਮ, ਜਮੀਲ ਅਹਿਮਦ ਖਾਨ, ਸਮੀਮ ਅਹਿਮਦ, ਅਕਬਰ ਅਨਵਰ, ਅਲਾਉਦੀਨ, ਅਖਤਰ, ਸ਼ਕੀਲ ਅਹਿਮਦ, ਸਲੀਮ ਅਹਿਮਦ, ਮੁਹੰਮਦ ਮੁਸਤਾਕ, ਮਨਸੂਰ ਅਤੇ ਹਮੀਦ ਅਹਿਮਦ ਸ਼ਾਮਲ ਹਨ। ਇਸ ਮੌਕੇ ‘ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ, ਪਰਮਿੰਦਰ ਸਿੰਘ ਬਰਾੜ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸਾਬਕਾ ਜ਼ਿਲ੍ਹਾ ਪ੍ਰਧਾਨ, ਸੁਸ਼ੀਲ ਸ਼ਰਮਾ, ਸੀਨੀਅਰ ਭਾਜਪਾ ਨੇਤਾ ਦਿਨੇਸ਼ ਢੱਲ ਅਤੇ ਵੱਖ-ਵੱਖ ਭਾਜਪਾ ਜਲੰਧਰ ਸੈੱਲਾਂ ਦੇ ਕਨਵੀਨਰ, ਸੰਜੀਵ ਮਨੀ ਅਤੇ ਮੰਡਲ ਪ੍ਰਧਾਨ ਸ਼ਾਮ ਸ਼ਰਮਾ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ‘ਤੇ ਮੌਜੂਦ ਸੀਨੀਅਰ ਆਗੂਆਂ ਨੇ ਭਾਜਪਾ ਪਰਿਵਾਰ ਵਿਚ ਸਾਰੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ।