18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਵਕੀਲ ਦੇ ਪਰਿਵਾਰ ’ ਤੇ ਹੋਏ ਹਮਲੇ ਦੇ ਮਾਮਲੇ ’ ਚ ਵਕੀਲਾਂ ਨੇ ਪੁਲਿਸ ਕਮਿਸ਼ਨਰ ਕੋਲ ਉਠਾਇਆ ਮਸਲਾ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੇ ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ ਵਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਦੌਰਾ

ਜਲੰਧਰ, 17 ਨਵੰਬਰ (ਜਤਿੰਦਰ ਪੰਮੀ)-ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੇ ਡੀ. ਸੀ.

Ad Position 21
No active advertisement
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਲਾਇਬ੍ਰੇਰੀ ਹਾਲ ’ਚ ਕਰਵਾਏ ਸਮਾਗਮ ਦੌਰਾਨ ਮੰਚ ’ਤੇ ਬੈਠੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਡੀ. ਸੀ. ਪੀ. ਸਪੈਸ਼ਲ ਬ੍ਰਾਂਚ ਮਨਪ੍ਰੀਤ ਸਿੰਘ ਢਿੱਲੋਂ, ਪ੍ਰਧਾਨ ਰਤਨ ਦੂਆ ਅਤੇ ਹੋਰ। ਤਸਵੀਰ–ਮੁਨੀਸ਼ 18-11-2026
ਜਲੰਧਰ, 17 ਨਵੰਬਰ (ਜਤਿੰਦਰ ਪੰਮੀ)-ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੇ ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ ਵਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਦੌਰਾ ਕਰਕੇ ਵਕੀਲਾਂ ਨਾਲ ਜੁੜੇ ਵੱਖ-ਵੱਖ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਐਡਵੋਕੇਟ ਨਕੁਲ ਕੋਹਲੀ ਦੇ ਪਰਿਵਾਰਕ ਮੈਂਬਰਾਂ ‘ਤੇ ਹੋਏ ਵਹਿਸ਼ੀਆਨਾ ਹਮਲੇ ਦਾ ਗੰਭੀਰ ਮੁੱਦਾ ਉਠਾਉਂਦਿਆਂ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਤੋਂ ਇਲਾਵਾ ਐਡਵੋਕੇਟ ਐੱਨ.ਆਰ. ਜੱਸਲ, ਐਡਵੋਕੇਟ ਪ੍ਰਤੀਕ ਵਾਧਵਾ ਤੇ ਹੋਰ ਵਕੀਲਾਂ ਨਾਲ ਸਬੰਧਤ ਮਸਲੇ ਵੀ ਪੁਲਿਸ ਅਧਿਕਾਰੀਆਂ ਦੇ ਧਿਆਨ ’ਚ ਲਿਆਂਦੇ ਗਏ। ਬਾਰ ਦੇ ਮੈਂਬਰਾਂ ਨੇ ਕਿਹਾ ਕਿ ਹਮਲੇ ਦੇ ਮਾਮਲੇ ’ਚ ਪੁਲਿਸ ਵਲੋਂ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇ ਤੇ ਪੀੜਤ ਪਰਿਵਾਰ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਵਕੀਲਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ, ਸਨਮਾਨ ਤੇ ਹਿੱਤਾਂ ਦੀ ਰਾਖੀ ਲਈ ਢੁੱਕਵੇਂ ਕਦਮ ਚੁੱਕਣ ਦਾ ਭਰੋਸਾ ਦਿੱਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਪੁਲਿਸ ਕਮਿਸ਼ਨਰ ਦੇ ਦੌਰੇ ਦੀ ਸ਼ਲਾਘਾ ਕਰਦਿਆਂ ਮਾਮਲੇ ਵਿਚ ਜਲਦ ਤੇ ਉਚਿਤ ਕਾਰਵਾਈ ਦੀ ਆਸ ਪ੍ਰਗਟਾਈ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਤਨ ਦੁਆ, ਸਕੱਤਰ ਅਮਰਿੰਦਰ ਸਿੰਘ ਥਿੰਦ, ਸੀਨੀਅਰ ਮੀਤ ਪ੍ਰਧਾਨ ਕੁਨਾਲ ਗੋਇਲ, ਮੀਤ ਪ੍ਰਧਾਨ ਸੁਦੇਸ਼ ਕੁਮਾਰੀ, ਜੂਨੀਅਰ ਮੀਤ ਪ੍ਰਧਾਨ ਰੌਬਿਨ ਸੇਠੀ, ਜੁਆਇੰਟ ਸਕੱਤਰ ਧੀਰਜ ਭਗਤ, ਸਹਾਇਕ ਸਕੱਤਰ ਰਵੀਨਾ ਸੇਠੀ ਤੋਂ ਇਲਾਵਾ ਕਾਰਜਕਾਰਨੀ ਮੈਂਬਰ ਅਪੂਰਵਾ ਬਖ਼ਸ਼ੀ, ਮਨਵੀ ਉੱਪਲ, ਰੋਹਨ ਕਾਂਤ, ਅਨੂ ਸੋਢੀ, ਨਵਨੀਤ ਕੌਰ, ਅਰਿਕ, ਮੋਹਿਤ ਸੇਪਲਾ, ਬਲਵਿੰਦਰ ਕੌਰ, ਆਯੂਸ਼ਮਾਨ ਨਾਗਪਾਲ, ਤਜਿੰਦਰ ਸਿੰਘ, ਜੇ.ਪੀ. ਸਿੰਘ, ਗੁਲਸ਼ਨ ਸੇਠੀ, ਸੰਜੀਵ ਬਾਂਸਲ, ਓ.ਪੀ. ਸ਼ਰਮਾ, ਬੀ.ਐੱਸ. ਲੱਕੀ, ਆਦਿੱਤਿਆ ਜੈਨ, ਪ੍ਰਿਤਪਾਲ ਸਿੰਘ, ਮਧੂ ਰਚਨਾ, ਰੋਹਿਤ ਗੰਭੀਰ, ਰਾਹੁਲ ਰਾਮਪਾਲ, ਮਨਿਤ ਮਲਹੋਤਰਾ, ਰਵਿਸ਼ ਮਲਹੋਤਰਾ, ਪ੍ਰਭਜੋਤ ਸਿੰਘ, ਦਵਿੰਦਰ ਰਾਣਾ, ਗੌਰਵ ਆਨੰਦ, ਵਿਕਾਸ ਭਾਰਦਵਾਜ, ਵਿਕਰਮ ਸ਼ਰਮਾ, ਗੁਰਲੀਨ ਕੌਰ, ਬੀਨਾ ਕਸ਼ਯਪ, ਜੈਕਸਨ ਟਰੇਹਨ ਸਮੇਤ ਹੋਰ ਵਕੀਲ ਹਾਜ਼ਰ ਸਨ। ਵਕੀਲਾਂ ਨੇ ਰੋਸ ਵਜੋਂ ਨੋ ਵਰਕ ਡੇਅ ਵੀ ਰੱਖਿਆ ਇਸੇ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਰੋਸ ਵਜੋਂ ਨੋ ਵਰਕ ਡੇਅ ਵੀ ਰੱਖਿਆ ਗਿਆ। ਬਾਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਵਕੀਲਾਂ ਨਾਲ ਪੁਲਿਸ ਵਧੀਕੀ ਵਿਰੁੱਧ ਰੋਸ ਜ਼ਾਹਰ ਕਰਦਿਆਂ ਪੁਲਿਸ ਕਮਿਸ਼ਨਰ ਕੋਲੋਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਬਸਤੀ ਬਾਵਾ ਖੇਲ ਨਹਿਰ ਨੇੜੇ ਨਾਜਾਇਜ਼ ... ਅਗਲੀ ਖ਼ਬਰ ਝੋਨੇ ਦੀ ਸਰਕਾਰੀ ਖਰੀਦ ਬੰਦ ਹੋਣ ਕਾਰਨ ਕਿਸਾਨਾਂ ’ ਚ ਭਾਰੀ ਰੋਸ ਜਮਸ਼ੇਰ ਖੇੜਾ ਦੀ ਅਨਾਜ ਮੰਡੀ ’ਚ ਕਿਸਾਨਾਂ ਵਲੋਂ ਰੋਸ ਪ...
Ad Position 24