18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਭਾਰਤੀ ਉਲੰਪਿਕ ਸੰਘ ਦੀਆਂ ਚੋਣਾਂ ਦਾ ਮੈਦਾਨ ਭਖਿਆ ਪ੍ਰਧਾਨਗੀ ਦੀ ਦੌੜ ਵਿੱਚ ਗਗਨ ਨਾਰੰਗ ਦਾ ਨਾਂਅ ਅੱਗੇ

ਜਲੰਧਰ, 17 ਨਵੰਬਰ (ਡਾ. ਜਤਿੰਦਰ ਸਾਬੀ)- ਸਪੋਰਟਸ ਭਾਰਤੀ ਓਲੰਪਿਕ ਸੰਘ (ਆਈ.

Ad Position 21
No active advertisement
ਅਜੀਤ ਡੈਸਕ 18-11-2026
ਜਲੰਧਰ, 17 ਨਵੰਬਰ (ਡਾ. ਜਤਿੰਦਰ ਸਾਬੀ)- ਸਪੋਰਟਸ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੀਆਂ ਚੋਣਾਂ ਨੂੰ ਲੈ ਕੇ ਖੇਡ ਜਗਤ ’ਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨਗੀ ਦੇ ਅਹੁਦੇ ਲਈ ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ ਦਾ ਨਾਂਅ ਸਭ ਤੋਂ ਅੱਗੇ ਚੱਲ ਰਿਹਾ ਹੈ, ਜਦਕਿ ਸਾਬਕਾ ਜਨਰਲ ਸਕੱਤਰ ਰਾਜੀਵ ਮਹਿਤਾ ਦੀ ਸਰਗਰਮੀ ਨੇ ਚੋਣ ਸਮੀਕਰਨ ਦਿਲਚਸਪ ਬਣਾ ਦਿੱਤੇ ਹਨ। 71 ਮੈਂਬਰਾਂ ਦੀ ਵੋਟਰ ਸੂਚੀ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਪੰਜ ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਵੱਖ-ਵੱਖ ਧੜਿਆਂ ਨੇ ਜੋੜ-ਤੋੜ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਪ੍ਰਧਾਨ ਪੀ.ਟੀ. ਊਸ਼ਾ ਨੂੰ ਮੁੜ ਚੁਣੌਤੀ ਦੇਣ ਲਈ ਵਿਰੋਧੀ ਧੜਾ ਵੀ ਲਾਮਬੰਦ ਹੋ ਰਿਹਾ ਹੈ। ਸੂਤਰਾਂ ਅਨੁਸਾਰ ਕੁਝ ਖੇਡ ਸੰਘ ਪੀ.ਟੀ. ਊਸ਼ਾ ਤੇ ਰਾਜੀਵ ਮਹਿਤਾ ਵਿਚਕਾਰ ਗੱਠਜੋੜ ਬਣਾਉਣ ਦੇ ਹੱਕ ’ਚ ਹਨ, ਜਦਕਿ ਗਗਨ ਨਾਰੰਗ ਦੀ ਦਾਅਵੇਦਾਰੀ ਵੀ ਮਜ਼ਬੂਤ ਮੰਨੀ ਜਾ ਰਹੀ ਹੈ। ਹੁਣ ਚੋਣਾਂ ’ਚ ਮੈਂਬਰਾਂ ਦਾ ਸਮਰਥਨ ਤੇ ਵੱਖ-ਵੱਖ ਧੜਿਆਂ ਦੀ ਰਣਨੀਤੀ ਹੀ ਪ੍ਰਧਾਨਗੀ ਦਾ ਫ਼ੈਸਲਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪੈਨਸ਼ਨਰਾਂ ਦੀ ਸਹੂਲਤ ਲਈ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਵਿਸ਼ੇਸ਼ ਕੈਂਪ 19 ਤੋਂ ਅਗਲੀ ਖ਼ਬਰ ਕਿਸਾਨ ਆਗੂ ਬੂਟਾ ਸਿੰਘ ਮੁਰੀਦਵਾਲ ਦਾ ਦਿਹਾਂਤ - ਸਸਕਾਰ ਕੱਲ੍ਹ
Ad Position 24