ਗੁਰਪ੍ਰੀਤ ਰੋਕੀ ਨੂੰ ਭਾਜਪਾ ਪੰਜਾਬ ਮੈਡੀਕਲ ਸੈੱਲ ਦਾ ਕੋ - ਕਨਵੀਨਰ ਨਿਯੁਕਤ ਹੋਣ ’ ਤੇ ਸਨੀ ਸ਼ਰਮਾ ਨੇ ਦਿੱਤੀ ਵਧਾਈ
ਜਲੰਧਰ, 17 ਨਵੰਬਰ (ਸ਼ਿਵ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੈਡੀਕਲ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤੇ ਜਾਣ ’ਤੇ ਗੁਰਪ੍ਰੀਤ ਰੋਕੀ ਨੂੰ ਭਾਜਪਾ ਆਗੂ ਸਨੀ ਸ਼ਰਮਾ ਨੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਸਨੀ ਸ਼ਰਮਾ ਨੇ ਕਿਹਾ ਕਿ ਗੁਰਪ੍ਰੀਤ ਰੋਕੀ ਪਹਿਲਾਂ ਵੀ ਭਾਜਪਾ ਦੇ ਸਪੋਰਟਸ ਸੈੱਲ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਤੇ ਉਨ੍ਹਾਂ ਨੂੰ ਮੈਡੀਕਲ ਖੇਤਰ ਦਾ ਚੰਗਾ ਤਜਰਬਾ ਹੈ।
ਜਲੰਧਰ, 17 ਨਵੰਬਰ (ਸ਼ਿਵ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੈਡੀਕਲ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤੇ ਜਾਣ ’ਤੇ ਗੁਰਪ੍ਰੀਤ ਰੋਕੀ ਨੂੰ ਭਾਜਪਾ ਆਗੂ ਸਨੀ ਸ਼ਰਮਾ ਨੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਸਨੀ ਸ਼ਰਮਾ ਨੇ ਕਿਹਾ ਕਿ ਗੁਰਪ੍ਰੀਤ ਰੋਕੀ ਪਹਿਲਾਂ ਵੀ ਭਾਜਪਾ ਦੇ ਸਪੋਰਟਸ ਸੈੱਲ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਤੇ ਉਨ੍ਹਾਂ ਨੂੰ ਮੈਡੀਕਲ ਖੇਤਰ ਦਾ ਚੰਗਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਨਵੀਂ ਜ਼ਿੰਮੇਵਾਰੀ ਤਹਿਤ ਗੁਰਪ੍ਰੀਤ ਰੋਕੀ ਡਾਕਟਰਾਂ ਤੇ ਮੈਡੀਕਲ ਖੇਤਰ ਨਾਲ ਜੁੜੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਰਾਜਨ ਸ਼ਰਮਾ, ਮੁਕੁਲ ਬਾਂਸਲ, ਗੁਰਮੀਤ ਸਿੰਘ, ਰਵੀ ਪਰਾਸ਼ਰ, ਈਸ਼ੂ ਲੂਥਰ, ਗਗਨਦੀਪ ਕਨੋਜੀਆ, ਅਜੈ ਠਾਕੁਰ ਸਮੇਤ ਹੋਰ ਸਾਥੀ ਮੌਜੂਦ ਸਨ।