ਨਿੱਤ ਲੱਗਦੇ ਗੁਰੂ ਨਾਨਕਪੁਰਾ ਫਾਟਕ ਨੇੜੇ ਲੱਗੇ ਜਾਮ ਕਾਰਨ ਵਾਹਨ ਚਾਲਕ ਪ੍ਰੇਸ਼ਾਨ
ਜਲੰਧਰ, 18 ਨਵੰਬਰ (ਮੋਹਿਤ ਸਿੰਘ)- ਗੁਰੂ ਨਾਨਕਪੁਰਾ ਫਾਟਕ ਨੇੜੇ ਆਵਾਜਾਈ ਦਾ ਦਬਾਅ ਵਧਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਲਾਕੇ ’ਚੋਂ ਲੰਘਣ ਵਾਲੇ ਕਾਰ ਚਾਲਕਾਂ, ਆਟੋ ਤੇ ਦੋਪਹੀਆ ਵਾਹਨ ਸਵਾਰਾਂ ਨੂੰ ਜਾਮ ’ਚ ਫਸ ਕੇ ਕਾਫ਼ੀ ਸਮਾਂ ਬਿਤਾਉਣਾ ਪਿਆ।
ਜਲੰਧਰ, 18 ਨਵੰਬਰ (ਮੋਹਿਤ ਸਿੰਘ)- ਗੁਰੂ ਨਾਨਕਪੁਰਾ ਫਾਟਕ ਨੇੜੇ ਆਵਾਜਾਈ ਦਾ ਦਬਾਅ ਵਧਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਲਾਕੇ ’ਚੋਂ ਲੰਘਣ ਵਾਲੇ ਕਾਰ ਚਾਲਕਾਂ, ਆਟੋ ਤੇ ਦੋਪਹੀਆ ਵਾਹਨ ਸਵਾਰਾਂ ਨੂੰ ਜਾਮ ’ਚ ਫਸ ਕੇ ਕਾਫ਼ੀ ਸਮਾਂ ਬਿਤਾਉਣਾ ਪਿਆ। ਸੜਕ ’ਤੇ ਵਾਹਨਾਂ ਦੀ ਭੀੜ ਕਾਰਨ ਆਵਾਜਾਈ ਦੀ ਰਫ਼ਤਾਰ ਹੌਲੀ ਹੋ ਗਈ ਤੇ ਕਈ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਦੇਰੀ ਹੋਈ। ਸੜਕ ਦੇ ਦੋਵਾਂ ਪਾਸਿਆਂ ਵਾਹਨਾਂ ਦੀ ਭੀੜ ਤੇ ਇਕ-ਦੂਜੇ ਦੇ ਪਿੱਛੇ ਲੱਗੀਆਂ ਕਾਰਾਂ ਦੀਆਂ ਲੰਮੀਆਂ ਕਤਾਰਾਂ ਸਾਫ਼ ਦਿਖਾਈ ਦਿੱਤੀਆਂ। ਆਟੋ ਤੇ ਹੋਰ ਵਾਹਨਾਂ ਦੀ ਆਵਾਜਾਈ ਕਾਰਨ ਸੜਕ ’ਤੇ ਕਾਫ਼ੀ ਭੀੜ ਬਣੀ ਰਹੀ। ਇਲਾਕੇ ’ਚ ਅਕਸਰ ਆਵਾਜਾਈ ਕਾਰਨ ਪੈਦਾ ਹੋਣ ਵਾਲੀਆਂ ਅਜਿਹੀਆਂ ਸਥਿਤੀਆਂ ਨੂੰ ਦੇਖਦਿਆਂ ਆਵਾਜਾਈ ਪ੍ਰਬੰਧ ਸੁਚਾਰੂ ਬਣਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਧਿਆਨ ਦੇ ਕੇ ਜਾਮ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਆਉਣ - ਜਾਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।