23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਰਾਏਪੁਰ -ਰਸੂਲਪੁਰ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਕਿਸ਼ਨਗੜ੍ਹ, 23 ਨਵੰਬਰ (ਹੁਸਨ ਲਾਲ)-ਇਤਿਹਾਸਿਕ ਨਗਰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਚਰਨਛੋਹ ਨਗਰੀ ਰਾਏਪੁਰ ਰਸੂਲਪੁਰ ਵਿਖੇ ਧੰਨ -ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਗੁਰਦੁਆਰਾ ਸਾਹਿਬ ਚੜ੍ਹਦਾ ਪਾਸਾ ਯਾਦਗਾਰੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹੀ ਸੱਤਵੀਂ ਰਾਏਪੁਰ- ਰਸੂਲਪੁਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਇਹ ਨਗਰ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਆਕਾਸ਼ ਗੂੰਜਦੇ ਜੈਕਾਰਿਆ ਨਾਲ ਸ਼ੁਰੂ ਹੋਇਆ।

Ad Position 21
No active advertisement
ਅਜੀਤ ਡੈਸਕ 24-11-2026
ਕਿਸ਼ਨਗੜ੍ਹ, 23 ਨਵੰਬਰ (ਹੁਸਨ ਲਾਲ)-ਇਤਿਹਾਸਿਕ ਨਗਰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਚਰਨਛੋਹ ਨਗਰੀ ਰਾਏਪੁਰ ਰਸੂਲਪੁਰ ਵਿਖੇ ਧੰਨ -ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਗੁਰਦੁਆਰਾ ਸਾਹਿਬ ਚੜ੍ਹਦਾ ਪਾਸਾ ਯਾਦਗਾਰੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹੀ ਸੱਤਵੀਂ ਰਾਏਪੁਰ- ਰਸੂਲਪੁਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਇਹ ਨਗਰ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਆਕਾਸ਼ ਗੂੰਜਦੇ ਜੈਕਾਰਿਆ ਨਾਲ ਸ਼ੁਰੂ ਹੋਇਆ। ਗਿਆਨੀ ਸੁਖਜਿੰਦਰ ਸਿੰਘ ਕੁੱਬਾ ਹੇਰੀ ਵਾਲਿਆਂ ਦੇ ਢਾਡੀ ਜਥੇ.ਵਲੋਂ ਢਾਡੀ ਵਾਰਾਂ ਅਤੇ ਰਾਏਪੁਰ ਰਸੂਲਪੁਰ ਵਾਲੀਆਂ ਬੀਬੀਆਂ ਦੇ ਕੀਰਤਨੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਜੀਵਨ ਮਹਿਮਾ ਗੁਰੂ ਇਤਿਹਾਸ ਸਰਵਣ ਕਰਵਾਉਂਦਿਆਂ ਸੰਗਤਾਂ ਨੂੰ ਪਾਵਨ ਬਾਣੀ ਨਾਲ ਜੋੜਿਆ। ਵੱਡਾ ਮਹੱਲਾ ਡਾ. ਅੰਬੇਡਕਰ ਚੌਂਕ ਵਿਖੇ ਪ੍ਰਧਾਨ ਅਵਤਾਰ ਸਿੰਘ ਹੋਠੀ ਵਲੋਂ ਵੀ ਉਚੇਚੇ ਤੌਰ ‘ਤੇ ਹਾਜਰੀ ਭਰੀ। ਇਸ ਮੌਕੇ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕੀਤੇ ਗਏ ਅਤੇ ਪੰਜ ਪਿਆਰਿਆਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹਾਜ਼ਰੀਨ ਸੰਗਤਾਂ ਨੂੰ ਗੁਰੂ ਕੇ ਅਟੁੱਟ ਲੰਗਰ ਛਕਾਏ ਗਏ । ਇਹ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਚੜ੍ਹਦਾ ਪਾਸਾ ਵਿਖੇ ਸਮਾਪਤ ਹੋਇਆ । ਇਸ ਮੌਕੇ ਹੋਰਾਂ ਤੋਂ ਇਲਾਵਾ ਪ੍ਰਧਾਨ ਅਵਤਾਰ ਸਿੰਘ, ਗੁਰਚੇਤਨ ਸਿੰਘ ਕੈਸ਼ੀਅਰ ਸੰਤੋਖ ਸਿੰਘ, ਹਰੀ ਸਿੰਘ, ਸੁਰਜੀਤ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ ਪੀਤਾ, ਅਜਮੇਰ ਸਿੰਘ ਪੰਚ ਗਿਆਨੀ ਹਰਜਿੰਦਰ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ ਹੋਠੀ , ਮਾ. ਅਜੀਤ ਸਿੰਘ ਕਨੇਡਾ, ਜਥੇਦਾਰ ਮਨਜੀਤ ਸਿੰਘ, ਜਥੇਦਾਰ ਸੁਖਜਿੰਦਰ ਸਿੰਘ ਸੁੱਖਾ, ਕੁਲਵਿੰਦਰ ਸਿੰਘ ਪ੍ਰਧਾਨ, ਬਲਵੀਰ ਸਿੰਘ ਬਿੱਲੂ ਸਿੰਘਾਪੁਰੀਆ, ਪ੍ਰਿਥੀਪਾਲ ਸਿੰਘ ਰਾਏਪੁਰ ਰਸੂਲਪੁਰ, ਭਾਈ ਅਮਰੀਕ ਸਿੰਘ , ਗੁਰਚੇਤਨ ਸਿੰਘ, ਬਲਰਾਜ ਸਿੰਘ ਰਾਜਾ, ਗੁਰਦਿਆਲ ਸਿੰਘ, ਸਿਮਰਨਜੀਤ ਸਿੰਘ ਕਨੇਡਾ, ਗੁਰਦਾਵਰ ਸਿੰਘ, ਜਸਵੀਰ ਸਿੰਘ ਬੌਸ, ਅਮਨਪ੍ਰੀਤ ਸਿੰਘ ਮਾਮੂ , ਭੁਪਿੰਦਰ ਸਿੰਘ, ਪ੍ਰਧਾਨ ਜੋਗਿੰਦਰ ਸਿੰਘ, ਚਰਨਜੀਤ ਸਿੰਘ ਚੰਨਾ, ਬਲਜਿੰਦਰ ਸਿੰਘ, ਸਾਬਕਾ ਸਰਪੰਚ ਬੀਬੀ ਹਰਬੰਸ ਕੌਰ, ਸੁਰਜੀਤ ਸਿੰਘ ਸਟੈਨੋ, ਤਜਿੰਦਰ ਸਿੰਘ, ਹਰਭਜਨ ਸਿੰਘ ਖਾਲਸਾ, ਗੁਰਜੀਤ ਸਿੰਘ, ਦਲਵੀਰ ਸਿੰਘ, ਗੁਰਜੀਤ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੰਡੂਸਿੰਘਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ ਅਗਲੀ ਖ਼ਬਰ ਪੰਜਾਬ ਭਾਜਪਾ ਨੂੰ ਚੋਣ ਮਨੋਰਥ ਪੱਤਰ ਲਈ ਹੁਣ ਤੱਕ ਪ੍ਰਾਪਤ ਹੋਏ 515 ਸੁਝਾਅ- ਖੰਨਾ
Ad Position 24