28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

‘ ਵਨ ਰੇਸ’ ਜਲੰਧਰ ਹਾਫ ਮੈਰਾਥਨ ਕੱਲ੍ਹ-ਸਮਰਾ

ਜਲੰਧਰ, 27 ਨਵੰਬਰ (ਡਾ ਜਤਿੰਦਰ ਸਾਬੀ)-5ਵੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ‘ਵਨ ਰੇਸ’ ਜਲੰਧਰ ਹਾਫ ਮੈਰਾਥਨ ਜੋ 29 ਨਵੰਬਰ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਜਿਸ ਵਿਚ ਹਾਫ ਮੈਰਾਥਨ (21.

Ad Position 21
No active advertisement
ਅਜੀਤ ਡੈਸਕ 28-11-2026
ਜਲੰਧਰ, 27 ਨਵੰਬਰ (ਡਾ ਜਤਿੰਦਰ ਸਾਬੀ)-5ਵੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ‘ਵਨ ਰੇਸ’ ਜਲੰਧਰ ਹਾਫ ਮੈਰਾਥਨ ਜੋ 29 ਨਵੰਬਰ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਜਿਸ ਵਿਚ ਹਾਫ ਮੈਰਾਥਨ (21.1 ਕਿਲੋਮੀਟਰ), 10 ਕਿਲੋਮੀਟਰ ਤੇ 5 ਕਿਲੋਮੀਟਰ ਦੌੜ ਸ਼ਾਮਿਲ ਹੈ। ਇਸ ਸਾਲ ਦੌੜ ਵਿਚ 5,000 ਤੋਂ ਵੱਧ ਦੌੜਾਕ ਹਿੱਸਾ ਲੈ ਰਹੇ ਹਨ। 21.1 ਕਿਲੋਮੀਟਰ ਦੌੜ ਦੀ ਸ਼ੁਰੂਆਤ ਸਵੇਰੇ 6:30 ਵਜੇ ਕੀਤੀ ਜਾਵੇਗੀ। ਇਸ ਸਾਲ ਵੀ ਦੌੜ ਵਿਚ ਵੱਡੀ ਗਿਣਤੀ ਵਿਚ ਦੌੜਾਕਾਂ ਦੀ ਸ਼ਮੂਲੀਅਤ ਨੂੰ ਦੇਖਦੇ ਹੋਏ ਰੇਸ ਰੂਟ ਨੂੰ 2 ਹਿੱਸਿਆਂ ਵਿਚ ਵੰਡਿਆ ਗਿਆ ਹੈ। 21.1 ਕਿਲੋਮੀਟਰ ਅਤੇ 10 ਕਿਲੋਮੀਟਰ ਵਾਲੇ ਦੌੜਾਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਦੌੜ ਸ਼ੂਰੂ ਕਰਕੇ ਆਈਕੌਨਿਕ ਮਾਲ ਤੋਂ ਕੂਲ ਰੋਡ ਹੁੰਦੇ ਹੋਏ ਅਰਬਨ ਅਸਟੇਟ ਫੇਜ਼-2 ਮਾਰਕੀਟ, ਤਾਜ ਫੂਡ ਵਰਲਡ ਤੋਂ 66 ਫੁੱਟ ਰੋਡ ’ਤੇ ਹੁੰਦੇ ਹੋਏ ਕਿਊਰੋ ਮਾਲ, ਵਾਈਟ ਡਾਇਮੰਡ, ਜਲੰਧਰ ਹਾਈਟ, ਸੀ. ਟੀ. ਇੰਸਟੀਚਿਊਟ ਤੋਂ ਯੂ-ਟਰਨ ਲੈ ਕੇ ਵਾਪਸ ਉਸੇ ਰੂਟ ਉੱਪਰ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਸਟੇਡੀਅਮ ਪਹੁੰਚਣਗੇ। ਜ਼ਿਕਰਯੋਗ ਹੈ ਕਿ 29 ਨਵੰਬਰ ਨੂੰ ਸਵੇਰੇ 5-00 ਵਜੇ ਤੋਂ 9-30 ਵਜੇ ਤੱਕ ਕੂਲ ਰੋਡ ਤੋਂ ਲੈ ਕੇ ਸੀ. ਟੀ. ਇੰਸਟੀਚਿਊਟ ਤੱਕ ਸੜਕ ਦਾ ਸੱਜਾ ਪਾਸਾ ਆਵਾਜਾਈ ਵਾਸਤੇ ਬੰਦ ਰਹੇਗਾ ਅਤੇ ਖੱਬਾ ਪਾਸਾ ਛੋਟੇ ਵਾਹਨਾਂ ਦੀ ਆਵਾਜਾਈ ਵਾਸਤੇ ਖੁੱਲ੍ਹਾ ਰਹੇਗਾ। 5 ਕਿਲੋਮੀਟਰ ਵਾਲੇ ਦੌੜਾਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਚੁਨਮੁਨ ਮਾਲ ਤੋਂ ਸੱਜੇ ਮੁੜ ਕੇ ਮਾਲ ਰੋਡ ਤੋਂ ਹੁੰਦੇ ਹੋਏ, ਅਗਰਵਾਲ ਢਾਬਾ, ਜੌਹਲ ਮਾਰਕੀਟ, ਇਨਕਮ ਟੈਕਸ ਕਾਲੋਨੀ, ਅਰਬਨ ਅਸਟੇਟ-2 ਮਾਰਕੀਟ ਦੀਆਂ ਲਾਈਟਾਂ ਤੋਂ ਵਾਪਸ ਉਸੇ ਰੂਟ ਉੱਪਰ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਪਹੁੰਚਣਗੇ। ਹਰੇਕ ਉਮਰ ਵਰਗ ਵਿਚ ਪਹਿਲੇ, ਦੂਜੇ ਤੇ ਤੀਜੇ ਨੰਬਰ ’ਤੇ ਆਉਣ ਵਾਲੇ ਦੌੜਾਕਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਇਸ ਵਾਰ ਵੀ ਔਟਿਸਟਿਕ ਬੱਚਿਆਂ ਨੂੰ 3 ਕਿਲੋਮੀਟਰ ਦੌੜ ਵਿਚ ਭਾਗ ਲੈਣ ਲਈ ‘ਸੋਚ ਔਟਿਜ਼ਮ ਸੁਸਾਇਟੀ ਆਫ ਪੰਜਾਬ’ ਦੇ ਸਹਿਯੋਗ ਨਾਲ ਬਿਨਾ ਕਿਸੇ ਆਵਾਜ਼ ਦੇ ‘ਕੁਆਈਟ ਫਲੈਗ ਆਫ’ ਨਾਲ ਦੌੜ ਸ਼ੁਰੂ ਕਰਵਾਈ ਜਾਵੇਗੀ। ਦੌੜ ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸਰਵਜੀਤ ਸਿੰਘ ਸਮਰਾ ਨੇ ਦੱਸਿਆ ਕਿ ‘ਵਨ ਰੇਸ’- ਜਲੰਧਰ ਹਾਫ ਮੈਰਾਥਨ ਆਮ ਲੋਕਾਂ ਵਿਚ ਫਿੱਟਨੈਸ ਅਤੇ ਖੇਡ ਕਲਚਰ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਪੰਜਾਬ ਸਟੇਟ ਖੋ-ਖੋ ਚੈਂਪੀਅਨਸ਼ਿਪ ਲਈ ਜ਼ਿਲ੍ਹਾ ਜਲੰਧਰ ਦੀਆਂ ਟੀਮਾਂ ਰਵਾਨਾ ਅਗਲੀ ਖ਼ਬਰ ਦੁਬਈ ਦੀ ਬਿਗ-ਪ੍ਰਦਰਸ਼ਨੀ ’ਚ ਡਿਲਾਈਟ ਇੰਡਸਟਰੀਜ਼ ਵਲੋਂ ਲਾਏ ਗਏ ਸਟਾਲ ’ਤੇ ਐੱਫ. ਆਈ. ਟੀ. ਦੇ ਪ੍ਰਧਾਨ ਤੇ ਡਿਲਾਈਟ ਇੰਡਸਟ...
Ad Position 24