ਮਲੋਟ, 27 ਜਨਵਰੀ (ਪਾਟਿਲ)-ਮਹਾਂਵੀਰ ਗਊਸ਼ਾਲਾ ਵਿਖੇ 27ਵੀਂ ਇਕੋਤਰੀ ਦੇ ਸਮਾਪਨ ਸਮਾਰੋਹ ਮੌਕੇ ਮੁਨੀਸ਼ ਫਾਊਾਡੇਸ਼ਨ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਮੁਨੀਸ਼ ਫਾਊਾਡੇਸ਼ਨ ਵਲੋਂ ਜੰਗਬਾਜ਼ ਸ਼ਰਮਾ ਨੇ ਦੱਸਿਆ ਕਿ ਸਮਾਜ ਸੇਵੀ ਮੀਨੂੰ ਭਾਂਡਾ ਦੇ ਸਮਾਜ ਸੇਵੀ ਕੰਮਾਂ ਨੂੰ ਯਾਦ ਕਰਦੇ ਹੋਏ ਇਹ ਕੈਂਪ ਲਗਾਇਆ ਗਿਆ | ਕੈਂਪ ਦੌਰਾਨ 52 ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ | ਗੁਪਤਾ ਬਲੱਡ ਬੈਂਕ ਬਠਿੰਡਾ ਦੀ ਟੀਮ ਵਲੋਂ ਇੰਚਾਰਜ ਅਸ਼ੋਕ ਕੁਮਾਰ ਦੀ ਦੇਖ-ਰੇਖ ਵਿਚ ਖ਼ੂਨ ਇਕੱਤਰ ਕੀਤਾ ਗਿਆ | ਫਾਊਾਡੇਸ਼ਨ ਵਲੋਂ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ | ਮੁਨੀਸ਼ ਫਾਊਾਡੇਸ਼ਨ ਦੇ ਮੈਂਬਰ ਜੰਗਬਾਜ਼ ਸ਼ਰਮਾ, ਹਰਸ਼ਿਤ ਵਰਮਾ, ਕਿ੍ਸ਼ਨਾ ਸੇਵਾ ਦਲ ਦੇ ਪ੍ਰਧਾਨ ਰਾਮ ਗੋਂਦਾਰਾ, ਵਰਿੰਦਰ ਤਨੇਜਾ, ਜਯੋਤੀ ਸੁਨੇਜਾ, ਸੁਰਿੰਦਰ ਜੱਸਲ, ਕਿ੍ਸ਼ਨ ਠੁਕਰਾਲ ਆਦਿ ਵਲੋਂ ਖ਼ੂਨਦਾਨ ਕੈਂਪ ਵਿਚ ਵਧ-ਚੜ੍ਹ ਕੇ ਹਿੱਸਾ ਪਾਇਆ ਗਿਆ | ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਬਾਬਾ ਅਮਰਨਾਥ ਸੇਵਾ ਦਲ ਦੇ ਪ੍ਰਧਾਨ ਹਰਚਰਨ ਸਿੰਘ ਸ਼ੇਰੀ, ਏਕਤਾ ਨਗਰ ਸੰਮਤੀ ਦੇ ਕਮਲ ਬਾਘਲਾ, ਜੈ ਮਾਂ ਅੰਗੂਰੀ ਦੇਵੀ ਸੰਸਥਾ ਦੇ ਅਨਿਲ ਜੁਨੇਜਾ, ਸੁਰਿੰਦਰ ਮਦਾਨ ਆਦਿ ਨੇ ਆਪਣੀ ਹਾਜ਼ਰੀ ਲਗਵਾਈ | ਅਖ਼ੀਰ ਵਿਚ ਮਹਾਂਵੀਰ ਗਊਸ਼ਾਲਾ ਦੇ ਮੁੱਖ ਸੇਵਾਦਾਰ ਪੰਡਿਤ ਸੰਦੀਪ ਜੂਰੀ ਵਲੋਂ ਬਲੱਡ ਬੈਂਕ ਦੀ ਪੂਰੀ ਟੀਮ ਨੂੰ ਸਿਰੋਪਾਉ ਭੇਂਟ ਕੀਤੇ ਗਏ |