ਮਲੋਟ, 27 ਜਨਵਰੀ (ਪਾਟਿਲ)-ਪੰਜਾਬ ਗਰਲਜ਼ ਬਟਾਲੀਅਨ ਐੱਨ.ਸੀ.ਸੀ. ਅਕੈਡਮੀ ਮਲੋਟ ਵਿਚ ਕਰਨਲ ਭੁਪਿੰਦਰ ਸਿੰਘ ਮਾਨ ਅਤੇ ਐੱਸ.ਐੱਮ. ਸੂਬੇਦਾਰ ਮੇਜਰ ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ 'ਏ' ਸਰਟੀਫ਼ਿਕੇਟ ਲਈ ਪ੍ਰੀਖਿਆ ਕਰਵਾਈ ਗਈ | ਇਸ ਪ੍ਰੀਖਿਆ ਲਈ ਪੂਰਾ ਪੀ.ਆਈ. ਸਟਾਫ਼, ਜੀ.ਸੀ.ਆਈ. ਅਤੇ ਸਮੂਹ ਏ.ਐੱਨ.ਓ./ਸੀ.ਟੀ.ਓ. ਹਾਜ਼ਰ ਰਹੇ | ਪ੍ਰੀਖਿਆ ਦੌਰਾਨ ਕੈਡਿਟਾਂ ਦੀ ਲਿਖ਼ਤੀ ਪ੍ਰੀਖਿਆ, ਡਿ੍ਲ ਟੈੱਸਟ ਅਤੇ ਮੈਪ ਰੀਡਿੰਗ ਟੈੱਸਟ ਲਏ ਗਏ | ਸਾਰੇ ਕੈਡਿਟਾਂ ਨੇ ਵੱਡੇ ਉਤਸ਼ਾਹ ਨਾਲ ਪ੍ਰੀਖਿਆ ਵਿਚ ਭਾਗ ਲਿਆ ਅਤੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ |