12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਮਲੋਟ ਵਿਖੇ ਬੈਂਕ ਕਰਮਚਾਰੀਆਂ ਵਲੋਂ ਹੜਤਾਲ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਮਲੋਟ, 27 ਜਨਵਰੀ (ਪਾਟਿਲ)-ਯੂਨਾਈਟਡ ਫੋਰਮ ਆਫ਼ ਬੈਂਕ ਯੂਨੀਅਨ (ਯੂ.ਐੱਫ਼.ਬੀ.ਯੂ.) ਦੇ ਸੱਦੇ 'ਤੇ ਦੇਸ਼ ਭਰ ਵਿਚ ਕੀਤੀ ਗਈ ਹੜਤਾਲ ਦੀ ਤਰਜ਼ 'ਤੇ ਅੱਜ ਮਲੋਟ ਵਿਖੇ ਵੀ ਸਾਰੇ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਵਲੋਂ ਪੂਰਨ ਹੜਤਾਲ ਕੀਤੀ ਗਈ | ਹੜਤਾਲ ਦੌਰਾਨ ਬੈਂਕਾਂ ਦੇ ਸ਼ਟਰ ਬੰਦ ਰਹੇ ਅਤੇ ਬੈਂਕਾਂ ਅੱਗੇ ਤਾਲੇ ਲੱਗੇ ਰਹੇ | ਬੈਂਕ ਕਰਮਚਾਰੀਆਂ ਨੇ ਸੜਕਾਂ 'ਤੇ ਉਤਰ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਅਤੇ ਪੰਜ ਦਿਨਾਂ ਬੈਂਕਿੰਗ ਲਾਗੂ ਕਰਨ, ਬੈਂਕਾਂ ਵਿਚ ਨਵੀਂ ਭਰਤੀ ਕਰਨ ਅਤੇ ਪ੍ਰਾਈਵੇਟਾਈਜ਼ੇਸ਼ਨ ਘਟਾਉਣ ਦੀ ਮੰਗ ਕੀਤੀ | ਰੋਸ ਮੁਜ਼ਾਹਰੇ ਦੌਰਾਨ ਵੱਖ-ਵੱਖ ਯੂਨੀਅਨ ਆਗੂਆਂ ਨੇ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਅੱਜ ਦਾ ਸੰਘਰਸ਼ ਬੈਂਕ ਕਰਮਚਾਰੀਆਂ ਦੇ ਹੱਕਾਂ, ਉਨ੍ਹਾਂ ਦੀ ਸਿਹਤ ਅਤੇ ਪਰਿਵਾਰਕ ਜੀਵਨ ਦੀ ਸੁਰੱਖਿਆ ਲਈ ਲੜਿਆ ਜਾ ਰਿਹਾ ਹੈ | ਇਸ ਮੌਕੇ ਬੈਂਕ ਯੂਨੀਅਨ ਆਗੂ ਰੋਜੀ ਨੇ ਕਿਹਾ ਕਿ ਅੱਜ ਬੈਂਕਾਂ ਵਿਚ ਸਾਡੀਆਂ ਧੀਆਂ, ਭੈਣਾਂ ਅਤੇ ਬੱਚੇ ਕੰਮ ਕਰਦੇ ਹਨ | ਦੇਸ਼ ਡਿਪ੍ਰੈਸ਼ਨ ਵਲ ਵਧ ਰਿਹਾ ਹੈ, ਇਸ ਲਈ ਹਰ ਕਰਮਚਾਰੀ ਨੂੰ ਆਪਣੀ ਸਿਹਤ ਤੇ ਪਰਿਵਾਰ ਲਈ ਸਮਾਂ ਮਿਲਣਾ ਬਹੁਤ ਜ਼ਰੂਰੀ ਹੈ | ਇਸੇ ਲਈ ਅਸੀਂ ਪੰਜ ਦਿਨਾਂ ਬੈਂਕਿੰਗ ਦੀ ਮੰਗ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਬੈਂਕਾਂ ਵਿਚ ਸਟਾਫ਼ ਦੀ ਭਾਰੀ ਘਾਟ ਹੈ ਅਤੇ ਕੰਮ ਦਾ ਦਬਾਅ ਲਗਾਤਾਰ ਵਧ ਰਿਹਾ ਹੈ | ਸਰਕਾਰ ਨੂੰ ਤੁਰੰਤ ਨਵੀਂ ਭਰਤੀ ਕਰਨੀ ਚਾਹੀਦੀ ਹੈ ਅਤੇ ਪ੍ਰਾਈਵੇਟਾਈਜ਼ੇਸ਼ਨ ਦੀ ਨੀਤੀ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ | ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਦੋਂ ਹੋਰ ਸਰਕਾਰੀ ਤੇ ਨਿੱਜੀ ਵਿਭਾਗਾਂ ਵਿਚ ਹਫ਼ਤੇ ਦੇ ਪੰਜ ਦਿਨ ਕੰਮ ਹੁੰਦਾ ਹੈ ਤਾਂ ਬੈਂਕ ਕਰਮਚਾਰੀਆਂ ਨਾਲ ਇਹ ਭੇਦਭਾਵ ਕਿਉਂ? ਅੱਜ ਦੇ ਡਿਜੀਟਲ ਯੁੱਗ ਵਿਚ ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ ਅਤੇ ਆਨਲਾਈਨ ਸੇਵਾਵਾਂ ਪਹਿਲਾਂ ਹੀ ਉਪਲਬਧ ਹਨ | ਮਹਿਲਾ ਬੈਂਕ ਕਰਮਚਾਰੀਆਂ ਨੂੰ ਵਰਕ-ਲਾਈਫ਼ ਬੈਲੈਂਸ ਬਣਾਉਣ ਵਿਚ ਕਾਫ਼ੀ ਮੁਸ਼ਕਿਲ ਆਉਂਦੀ ਹੈ | ਪੰਜ ਦਿਨਾਂ ਬੈਂਕਿੰਗ ਨਾਲ ਉਨ੍ਹਾਂ ਨੂੰ ਵੀ ਵੱਡੀ ਰਾਹਤ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਟਰੈਕਟਰ ਮਾਰਚ ਕੱਢਿਆ ਅਗਲੀ ਖ਼ਬਰ ਐਡਵੋਕੇਟ ਗੁਰਮਿੰਦਰ ਕੌਰ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ
Ad Position 24