01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਫਰੀਡਮ ਫਾਈਟਰਜ਼ ਡੀਪੈਂਡੈਨਟਸ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 31-01-2026
ਫ਼ਰੀਦਕੋਟ, 30 ਜਨਵਰੀ (ਜਸਵੰਤ ਸਿੰਘ ਪੁਰਬਾ)-ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਦੀ ਜਥੇਬੰਦੀ ਫਰੀਡਮ ਫਾਈਟਰਜ ਡੀਪੈਂਡੈਨਟਸ ਐਸੋਸੀਏਸ਼ਨ (ਰਜਿ) 127 ਪੰਜਾਬ ਵਲੋ ਆਪਣੀਆਂ ਜਾਇਜ਼ ਮੰਗਾਂ ਦੇ ਸੰਬੰਧ ਇਕ ਮੰਗ ਪੱਤਰ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਸੰਜੀਵ ਅਰੋੜਾ ਨੂੰ ਦਿੱਤਾ ਗਿਆ | ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰੇਸ਼ ਅਰੋੜਾ ਨੇ ਦੱਸਿਆ ਕਿ ਜੋ ਮੰਗ ਪੱਤਰ ਦਿੱਤਾ ਗਿਆ ਉਸ ਵਿਚ ਸੁਤੰਤਰਤਾ ਸੰਗਰਾਮੀਆ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਉਸੇ ਹਾਲਤ 'ਚ ਉਨ੍ਹਾਂ ਦੇ ਵਾਰਸਾਂ ਨੂੰ ਦਿੱਤੀਆਂ ਜਾਣ ਕਿਉਂਕਿ ਹੁਣ ਪੂਰੇ ਪੰਜਾਬ ਵਿਚ ਜਿਉਂਦੇ ਸੁਤੰਤਰਤਾ ਸੰਗਰਾਮੀ ਕੇਵਲ 50 ਦੇ ਕਰੀਬ ਹਨ ਤੇ ਇਹ ਸਹੂਲਤਾਂ ਉਨ੍ਹਾਂ ਦੇ ਵਾਰਸਾਂ ਨੂੰ ਦੇਣੀਆਂ ਬਣਦੀਆਂ ਹਨ | ਵਾਰਸਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੀਜੀ ਪੀੜ੍ਹੀ ਤੋਂ ਵਧਾ ਕੇ ਚੌਥੀ ਪੀੜੀ ਤੱਕ ਕੀਤੀਆਂ ਜਾਣ | ਰਾਖਵੀਆਂ ਸੀਟਾਂ ਦਾ ਕੋਟਾ ਪਹਿਲਾਂ ਵਾਂਗ 5 ਪ੍ਰਤੀਸ਼ਤ ਕੀਤਾ ਜਾਵੇ ਜੋ ਕੇ ਘਟਾ ਕੇ ਹੁਣ 1 ਫੀਸਦੀ ਕੀਤਾ ਹੋਇਆ ਹੈ, ਨੌਕਰੀਆਂ 'ਚ ਉਮਰ ਹੱਦ ਵਧਾਈ ਜਾਵੇ | ਸੁਰੇਸ਼ ਅਰੋੜਾ ਨੇ ਦੱਸਿਆ ਕੇ ਮੰਤਰੀ ਕਿ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ ਇਨ੍ਹਾਂ 'ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ | ਇਸ ਮੌਕੇ ਜਨਰਲ ਸਕੱਤਰ ਡਾ. ਚੰਦਰ ਸ਼ੇਖਰ ਸਿਵਲ ਸਰਜਨ ਫ਼ਰੀਦਕੋਟ, ਸਤਿੰਦਰ ਸ਼ਰਮਾ ਦਿਨੇਸ਼ ਸੇਠੀ, ਅਰੁਣ ਗਾਂਧੀ, ਕੁਲਜੀਤ ਬੰਬੀਹਾ, ਮਦਨ ਲਾਲ ਸ਼ਰਮਾ, ਭੁਪਿੰਦਰ ਸਿੰਘ ਛੀਨਾ, ਰੂਪ ਸਿੰਘ ਬਰਗਾੜੀ ਅਤੇ ਰੁਪਿੰਦਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਅਧੀਨ ਧੀ ਅਣਮੁੱਲੀ ਦਾਤ ਦਿਵਸ ਮਨਾਇਆ ਅਗਲੀ ਖ਼ਬਰ ਸਰਕਾਰੀ ਬਿ੍ਜਿੰਦਰਾ ਕਾਲਜ ਵਿਖੇ ਸ਼ਹੀਦਾਂ ਨੂੰ ਮੌਨ ਧਾਰ ਕੇ ਦਿੱਤੀ ਸ਼ਰਧਾਂਜਲੀ
Ad Position 24