31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪੀ.ਆਰ.ਟੀ.ਸੀ. ਇੰਸਪੈਕਟਰ ਸੁਖਦੇਵ ਸਿੰਘ ਨੂੰ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ

Ad Position 21
No active advertisement
ਅਜੀਤ ਡੈਸਕ 31-01-2026
ਫ਼ਰੀਦਕੋਟ, 30 ਜਨਵਰੀ (ਸਰਬਜੀਤ ਸਿੰਘ)-ਪੰਜਾਬ ਰੋਡਵੇਜ਼ ਪਨਬਸ ਪੀ.ਆਰ.ਟੀ.ਸੀ. ਕੰਨਟੈਕਟ ਵਰਕਰਜ਼ ਯੂਨੀਅਨ 25/11 ਜਥੇਬੰਦੀ ਵਲੋਂ ਇੰਸਪੈਕਟਰ ਪੀ.ਆਰ.ਟੀ.ਸੀ. ਸੁਖਦੇਵ ਸਿੰਘ ਨੂੰ ਸੇਵਾ ਮੁਕਤੀ 'ਤੇ ਦਿੱਤੀ ਨਿੱਘੀ ਵਿਧਾਇਗੀ ਦਿੱਤੀ ਗਈ, ਪੀ.ਆਰ.ਟੀ.ਸੀ. ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵਲੋਂ ਵੀ ਸ਼ਿਰਕਤ ਕੀਤੀ ਗਈ | ਹਰਪ੍ਰੀਤ ਸਿੰਘ ਸੂਬਾ ਆਗੂ ਹਰਜਿੰਦਰ ਸਿੰਘ ਪ੍ਰਧਾਨ, ਹਰਦੀਪ ਸਿੰਘ ਸੈਕਟਰੀ ਤੇ ਧਰਵਿੰਦਰ ਸਿੰਘ ਕੈਸ਼ੀਅਰ ਨੇ ਦੱਸਿਆ ਕਿ ਸੁਖਦੇਵ ਸਿੰਘ ਮਿਤੀ 19/4/1999 ਬਤੌਰ ਕੰਡਕਟਰ ਪੀ.ਆਰ.ਟੀ.ਸੀ. ਵਿਚ ਭਰਤੀ ਹੋਏ | ਇਨ੍ਹਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ | ਮਿਤੀ 7/07/2017 ਨੂੰ ਸਬ ਇਸਪੈਕਟਰ ਬਣੇ ਮਿਤੀ 1/05/2021 ਨੂੰ ਇਸਪੈਕਟਰ ਬਣੇ | ਲੰਮਾਂ ਸਮਾਂ ਸੇਵਾ ਨਿਭਾਉਣ ਉਪਰੰਤ ਸਟਾਫ਼ ਪ੍ਰਤੀ ਇਨ੍ਹਾਂ ਦਾ ਵਤੀਰਾ ਬਹੁਤ ਵਧੀਆ ਸੀ | ਇਸ ਵਿਦਾਇਗੀ ਪਾਰਟੀ ਵਿਚ ਅਮਨਦੀਪ ਸਿੰਘ ਅਮਨਾ ਚੇਅਰਮੈਨ, ਲਵਪ੍ਰੀਤ ਸਿੰਘ ਸਰਪ੍ਰਸਤ, ਤਹਸੀਲਦਾਰ ਸਿੰਘ, ਬੇਅੰਤ ਸਿੰਘ, ਸਤਨਾਮ ਸਿੰਘ ਵਰਕਸ਼ਾਪ ਪ੍ਰਧਾਨ, ਹਰਪਾਲ ਸਿੰਘ, ਸੁਖਪਾਲ ਸਿੰਘ, ਜਸਪਾਲ ਸਿੰਘ ਕਾਲਾ, ਗੁਰਜੰਟ ਸਿੰਘ, ਸੁਖਦੀਪ ਸਿੰਘ ਜ਼ੀਰਾ, ਰਾਮ ਚੰਦਰ ਸਿੰਘ, ਬਲਕਾਰ ਸਿੰਘ ਸਹੋਤਾ, ਮੰਡੀ ਬੋਰਡ ਜਰਨਲ ਸਕੱਤਰ ਵੀਰ ਸਿੰਘ ਕੰਮੇਆਣਾ, ਜ਼ਿਲ੍ਹਾ ਨਰੇਗਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭਾਣ, ਸਵਨਾਥ ਦਰਦੀ ਆਦਿ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਬਲੀਦਾਨ ਦਿਵਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੋ ਮਿੰਟ ਦਾ ਮੌਨ ਧਾਰਿਆ •ਡੀ. ਸੀ. ਨੇ ਰਾਸ਼ਟਰ ਪਿਤਾ ਮਹਾਤਮਾ ਗਾ... ਅਗਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਵਿਖੇ ਲੜਕੀਆਂ ਦੀ ਸਿਹਤ ਸੰਬੰਧੀ ਸੈਮੀਨਾਰ ਲਗਾਇਆ
Ad Position 24