09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

104 ਸਾਲਾ ਸਾਬਕਾ ਵਿਦਿਆਰਥੀ ਸਹੀਰਾਮ ਬਿਸ਼ਨੋਈ ਦਾ ਸਨਮਾਨ

Ad Position 21
No active advertisement
ਪਿੰਡ ਸਕਤਾਖੇੜਾ ਵਿਚ ਸਾਬਕਾ ਵਿਦਿਆਰਥੀ ਸਹੀਰਾਮ ਬਿਸ਼ਨੋਈ ਦਾ ਸਨਮਾਨ ਕਰਦੇ ਯੂਨੀਵਰਸਿਟੀ ਐਲਿਊਮਨਾਈ ਐਸੋਸੀਏਸ਼ਨ ਦੇ ਵਫ਼ਦ ਮੈਂਬਰ | <br/> 01-02-2026
ਡੱਬਵਾਲੀ, 31 ਜਨਵਰੀ (ਇਕਬਾਲ ਸਿੰਘ ਸ਼ਾਂਤ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਐਲਿਊਮਨਾਈ ਐਸੋਸੀਏਸ਼ਨ ਦੇ ਵਫ਼ਦ ਵਲੋਂ ਅੱਜ ਪਿੰਡ ਸਕਤਾਖੇੜਾ ਪੁੱਜ ਕੇ ਯੂਨੀਵਰਸਿਟੀ ਦੇ ਸਭ ਤੋਂ ਪੁਰਾਣੇ ਸਾਬਕਾ ਵਿਦਿਆਰਥੀ 104 ਸਾਲਾ ਸਹੀਰਾਮ ਬਿਸ਼ਨੋਈ ਨੂੰ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ | ਜ਼ਿਕਰਯੋਗ ਹੈ ਕਿ ਸਹੀਰਾਮ ਬਿਸ਼ਨੋਈ 1957 ਤੋਂ 1962 ਤੱਕ ਮਹਾਂ ਪੰਜਾਬ ਦੀ ਵਿਧਾਨ ਸਭਾ ਵਿਚ ਅਬੋਹਰ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ | ਵਫ਼ਦ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ, ਐਸੋਸੀਏਸ਼ਨ ਦੀ ਡੀਨ ਪ੍ਰੋ. ਲਤਿਕਾ ਸ਼ਰਮਾ, ਪ੍ਰੋ. ਦਿਨੇਸ਼ ਬਿਸ਼ਨੋਈ, ਡਾ. ਜੈਦੇਵ ਬਿਸ਼ਨੋਈ ਅਤੇ ਪ੍ਰੋ. ਅਰਚਨਾ ਚੌਹਾਨ ਸ਼ਾਮਿਲ ਸਨ | ਵਫ਼ਦ ਨੇ ਸਹੀ ਰਾਮ ਬਿਸ਼ਨੋਈ ਨੂੰ ਦੁਸ਼ਾਲਾ, ਸਨਮਾਨ-ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਯੂਨੀਵਰਸਿਟੀ ਵਫ਼ਦ ਨੇ ਸਹੀ ਰਾਮ ਬਿਸ਼ਨੋਈ ਨਾਲ ਉਨ੍ਹਾਂ ਦੇ ਵਿਦਿਆਰਥੀ ਜੀਵਨ, ਵੰਡ ਸਮੇਂ ਦੇ ਤਜ਼ਰਬੇ ਅਤੇ ਉਸ ਦੌਰ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਿਲ ਕੀਤੀ | ਸਹੀ ਰਾਮ ਨੇ ਆਪਣੀ ਸਿੱਖਿਆ, ਜੀਵਨ ਯਾਤਰਾ ਅਤੇ ਲੰਬੀ ਉਮਰ ਦੇ ਰਾਜ ਸਮੇਤ ਕਈ ਯਾਦਾਂ ਨੂੰ ਸਾਂਝੀਆਂ ਕਰਦਿਆਂ ਸਭ ਨੂੰ ਭਾਵੁਕ ਕਰ ਦਿੱਤਾ | ਯੂਨੀਵਰਸਿਟੀ ਵਫ਼ਦ ਮੁਤਾਬਕ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਚ ਇਹ ਸਨਮਾਨ ਪਹਿਲੀ ਵਾਰ ਕਿਸੇ ਸਾਬਕਾ ਵਿਦਿਆਰਥੀ ਦੇ ਘਰ ਜਾ ਕੇ ਦਿੱਤਾ ਗਿਆ ਹੈ, ਕਿਉਂਕਿ ਆਮ ਤੌਰ 'ਤੇ ਅਜਿਹੇ ਸਨਮਾਨ ਸਮਾਗਮ ਯੂਨੀਵਰਸਿਟੀ ਕੈਂਪਸ ਵਿਚ ਕਰਵਾਏ ਜਾਂਦੇ ਹਨ | ਪ੍ਰੋ. ਲਤਿਕਾ ਸ਼ਰਮਾ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਸਹੀਰਾਮ ਬਿਸ਼ਨੋਈ ਦਾ ਇਕ ਸਹਿਪਾਠੀ 103 ਸਾਲਾ ਵੀ ਹੈ, ਜੋ ਮੌਜੂਦਾ ਸਮੇਂ ਪਾਕਿਸਤਾਨ ਵਿਚ ਰਹਿ ਰਿਹਾ ਹੈ | ਬਿਸ਼ਨੋਈ ਸਭਾ ਡੱਬਵਾਲੀ ਦੇ ਸਕੱਤਰ ਇੰਦਰਜੀਤ ਬਿਸ਼ਨੋਈ ਨੇ ਦੱਸਿਆ ਕਿ ਸਹੀ ਰਾਮ ਬਿਸ਼ਨੋਈ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਵੰਡ ਤੋਂ ਬਾਅਦ ਈਸਟ ਪੰਜਾਬ ਯੂਨੀਵਰਸਿਟੀ ਸੋਲਨ (ਜੋ ਕਿ ਹੁਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਹੈ) ਵਿਚ ਆਪਣੀ ਡਿਗਰੀ ਪੂਰੀ ਕੀਤੀ | ਇਸ ਮੌਕੇ ਸਹੀਰਾਮ ਬਿਸ਼ਨੋਈ ਦੇ ਪਰਿਵਾਰ ਤੇ ਪਿੰਡ ਦੇ ਵਾਸੀਆਂ ਤੋਂ ਇਲਾਵਾ ਹਿਸਾਰ ਤੋਂ ਅਖਿਲ ਭਾਰਤੀ ਬਿਸ਼ਨੋਈ ਮਹਾਸਭਾ ਦੇ ਉਪ ਪ੍ਰਧਾਨ ਸੁਭਾਸ਼ ਕੁਮਾਰ ਦੇਹਡੂ, ਮਹਾ ਸਭਾ ਉਪ ਪ੍ਰਧਾਨ ਐਡਵੋਕੇਟ ਸੋਮ ਪ੍ਰਕਾਸ਼ ਸੀਗੜ ਜੰਡਵਾਲਾ ਬਿਸ਼ਨਈਆ, ਸਾਬਕਾ ਸਰਪੰਚ ਯਾਦਵਿੰਦਰ, ਸੁਧੀਰ ਕੁਮਾਰ ਧਾਰਣੀਆਂ, ਰਵੀ ਕੁਮਾਰ ਰੋਹਜ, ਸ਼ੇਸ਼ਕਰਨ ਧਾਰਣੀਆਂ, ਐਡਵੋਕੇਟ ਰਾਜੀਵ ਸਵਾਮੀ ਸਮੇਤ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ ਗੁਰੂ ਰਵਿਦਾਸ ਜੈਅੰਤੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ 104 ਸਾਲਾ ਸਾਬਕਾ ਵਿਦਿਆਰਥੀ ਸਹੀਰਾਮ ਬਿਸ਼ਨੋਈ ਦਾ ਸਨਮਾਨ
Ad Position 24