14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਚੋਰੀ ਦੇ ਮਾਮਲੇ 'ਚ 3 ਅਣਪਛਾਤਿਆਂ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 26-02-2026
ਦੋਦਾ, 25 ਫ਼ਰਵਰੀ (ਰਵੀਪਾਲ)-ਥਾਣਾ ਕੋਟਭਾਈ ਪੁਲਿਸ ਨੇ ਇਕ ਮੁੰਦਰੀ ਚੋਰੀ ਦੇ ਮਾਮਲੇ 'ਚ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਦਰਜ ਆਪਣੀ ਸ਼ਿਕਾਇਤ ਵਿਚ ਰੀਨਾ ਦੇਵੀ ਪੁੱਤਰੀ ਸ਼ੰਕਰ ਦਾਸ ਵਾਸੀ ਪਰਾਗਪੁਰ ਖਾਰੀਆ ਜ਼ਿਲ੍ਹਾ ਕਾਂਗੜਾ ਨੇ ਦੱਸਿਆ ਕਿ ਉਹ ਫਤਹਿ ਗਲੋਬਲ ਸਕੂਲ ਪਿੰਡ ਮੱਲਣ ਵਿਖੇ ਬਤੌਰ ਪਿ੍ੰਸੀਪਲ ਨੌਕਰੀ ਕਰਦੀ ਹੈ | ਬੀਤੀ 23 ਫ਼ਰਵਰੀ ਨੂੰ ਉਹ ਆਪਣੇ ਦਫ਼ਤਰ ਦੇ ਤਾਲੇ ਲਗਾ ਕੇ ਆਪਣੀ ਰਿਹਾਇਸ਼ 'ਤੇ ਚਲੀ ਗਈ ਤਾਂ ਕਰੀਬ 1:30 ਵਜੇ ਉਸ ਨੂੰ ਆਪਣੇ ਦਫ਼ਤਰ 'ਚੋਂ ਅਚਾਨਕ ਆਵਾਜ਼ ਸੁਣਾਈ ਦਿੱਤੀ | ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਤਿੰਨ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨੇ੍ਹ ਹੋਏ ਸਨ, ਦਫ਼ਤਰ ਵਿਚ ਫਰੋਲਾ-ਫਰਾਲੀ ਕਰ ਰਹੇ ਸਨ | ਉਸ ਵਲੋਂ ਰੌਲਾ ਪਾਉਣ 'ਤੇ ਉਕਤਾਨ ਤਿੰਨੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ | ਜਦੋਂ ਉਸ ਨੇ ਸਵੇਰੇ ਦਫ਼ਤਰ ਜਾ ਕੇ ਪੜਤਾਲ ਕੀਤੀ ਤਾਂ ਦਫ਼ਤਰ ਵਿਚੋਂ ਉਸ ਦੀ ਚਾਂਦੀ (ਸਿਲਵਰ) ਦੀ ਇਕ ਮੁੰਦਰੀ ਚੋਰੀ ਹੋ ਗਈ ਸੀ | ਉਕਤ ਮਾਮਲੇ 'ਚ ਥਾਣਾ ਕੋਟਭਾਈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਵਿਭਾਗੀ ਮੰਤਰੀ ਦਾ ਘਿਰਾਓ ਪਹਿਲੀ ਮਾਰਚ ਨੂੰ ਅਗਲੀ ਖ਼ਬਰ ਪੁਲਿਸ ਹਿਰਾਸਤ 'ਚੋਂ ਫ਼ਰਾਰ ਕੈਦੀ 4 ਦਿਨਾਂ ਬਾਅਦ ਵੀ ਪੁਲਿਸ ਗਿ੍ਫ਼ਤ ਤੋਂ ਬਾਹਰ
Ad Position 24