14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਸਰਕਲ ਕਮੇਟੀ ਦੀ ਨਵੀਂ ਕਾਰਜਕਾਰਨੀ ਦੀ ਚੋਣ ਹੋਈ

ਸ੍ਰੀ ਮੁਕਤਸਰ ਸਾਹਿਬ, 14 ਨਵੰਬਰ (ਰਣਜੀਤ ਸਿੰਘ ਢਿੱਲੋਂ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੀ. ਐਸ.

Ad Position 21
No active advertisement
ਫੋਕ ਇੰਸਟਰੂਮੈਂਟਲ ਸਾਰੰਗੀ ਅਤੇ ਫੋਕ ਆਰਕੈਸਟਰਾਂ ’ਚ ਮੋਹਰੀ ਰਹੀਆਂ ਸੀ.ਜੀ.ਐਮ. ਕਾਲਜ ਮੋਹਲਾਂ ਦੀਆਂ ਟੀਮਾਂ। ਤਸਵੀਰ: ਪਾਟਿਲ 15-11-2026
ਸ੍ਰੀ ਮੁਕਤਸਰ ਸਾਹਿਬ, 14 ਨਵੰਬਰ (ਰਣਜੀਤ ਸਿੰਘ ਢਿੱਲੋਂ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਸਰਕਲ ਸ੍ਰੀ ਮੁਕਤਸਰ ਸਾਹਿਬ ਦੀ ਸਰਕਲ ਕਮੇਟੀ ਦੀ ਮੀਟਿੰਗ ਸਿਟੀ ਹੋਟਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਇਸ ਦੌਰਾਨ ਜਥੇਬੰਦੀ ਦੀ ਨਵੀਂ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਚੋਣ ਦੌਰਾਨ ਇੰਜ. ਰਵੀ ਕੁਮਾਰ ਜੇ.ਈ. ਨੂੰ ਸਰਕਲ ਪ੍ਰਧਾਨ, ਇੰਜ. ਰਣਵੀਰ ਸਿੰਘ ਜੇ.ਈ. ਨੂੰ ਸੀਨੀਅਰ ਮੀਤ ਪ੍ਰਧਾਨ, ਇੰਜ. ਹਰਜਿੰਦਰ ਸਿੰਘ ਜੇ.ਈ. ਨੂੰ ਮੀਤ ਪ੍ਰਧਾਨ, ਇੰਜ. ਸੁਖਪਾਲ ਸਿੰਘ ਬਰਾੜ ਏ.ਈ. ਨੂੰ ਜਨਰਲ ਸਕੱਤਰ, ਇੰਜ. ਗੁਰਰਾਜ ਸਿੰਘ ਜੇ.ਈ. ਨੂੰ ਜੁਆਇੰਟ ਸਕੱਤਰ, ਇੰਜ. ਖੇਤਪਾਲ ਏ.ਏ.ਈ. ਨੂੰ ਵਿੱਤ ਸਕੱਤਰ, ਇੰਜ. ਵਿਨੋਦ ਕੁਮਾਰ ਏ.ਏ.ਈ. ਨੂੰ ਜਥੇਬੰਦਕ ਸਕੱਤਰ ਅਤੇ ਇੰਜ. ਸਮਿੰਦਰ ਸਿੰਘ ਭੰਗਚੜੀ ਜੇ.ਈ. ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਇੰਜ. ਹਰਿੰਦਰ ਸਿੰਘ ਏ.ਈ., ਇੰਜ. ਰਾਜੇਸ਼ ਕੁਮਾਰ ਗੁਪਤਾ ਅਤੇ ਇੰਜ. ਜਤਿੰਦਰ ਖੁਰਾਣਾ ਏ.ਏ.ਈ. ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਇਹ ਚੋਣ ਇੰਜ. ਨਰਿੰਦਰਪਾਲ ਸਿੰਘ ਨਵਾਂ ਕਿਲਾ ਜ਼ੋਨਲ ਪ੍ਰਧਾਨ ਜ਼ੋਨ ਬਠਿੰਡਾ, ਇੰਜ. ਹਰਿੰਦਰ ਸਿੰਘ ਏ.ਈ. ਜ਼ੋਨਲ ਸਲਾਹਕਾਰ ਅਤੇ ਇੰਜ. ਕੁਲਦੀਪ ਸਿੰਘ ਏ.ਏ.ਈ. ਜ਼ੋਨਲ ਮੀਤ ਪ੍ਰਧਾਨ ਬਠਿੰਡਾ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹੀ। ਇਸ ਮੌਕੇ ਨਵੀਂ ਚੁਣੀ ਗਈ ਕਾਰਜਕਾਰਨੀ ਦੇ ਅਹੁਦੇਦਾਰਾਂ ਨੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ, ਜੂਨੀਅਰ ਇੰਜੀਨੀਅਰਾਂ ਤੇ ਸਮੂਹ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪੂਰੀ ਇਮਾਨਦਾਰੀ, ਤਨਦੇਹੀ ਤੇ ਇਕਜੁੱਟਤਾ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਨਵੀਂ ਕਾਰਜਕਾਰਨੀ ਨੂੰ ਵਧਾਈ ਦਿੰਦਿਆਂ ਜਥੇਬੰਦੀ ਦੀ ਏਕਤਾ ਅਤੇ ਮਜ਼ਬੂਤੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਹੋਈ ਅਗਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਮਲੋਟ ਇਕਾਈ ਦੀ ਮੀਟਿੰਗ ਹੋਈ
Ad Position 24