ਸਵੀਪ ਟੀਮ ਨੇ ਵੋਟਰ ਜਾਗਰੂਕਤਾ ਸੰਬੰਧੀ ਲੇਖ ਤੇ ਕੁਇਜ਼ ਮੁਕਾਬਲੇ ਕਰਵਾਏ
ਸ੍ਰੀ ਮੁਕਤਸਰ ਸਾਹਿਬ, 14 ਨਵੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਉਪ ਮੰਡਲ ਮੈਜਿਸਟ੍ਰੇਟ ਕਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਹਲਕਾ ਮੁਕਤਸਰ-086 ਗੁਰਕਿਰਨਦੀਪ ਸਿੰਘ ਸਿੱਧੂ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ-086 ਵਿਚ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿਚ ਸਥਾਪਤ ਚੋਣ ਸਾਖ਼ਰਤਾ ਕਲੱਬਾਂ (ਈ. ਐਲ.
ਵ
ਵੱਖ-ਵੱਖ ਸਕੂਲਾਂ, ਕਾਲਜਾਂ ਵਿਚ ਵੋਟਰ ਜਾਗਰੂਕਤਾ ਸੰਬੰਧੀ ਕਰਵਾਏ ਲੇਖ ਅਤੇ ਕੁਇਜ ਮੁਕਾਬਲਿਆਂ ਦਾ ਦ੍ਰਿਸ਼।
15-11-2026
ਸ੍ਰੀ ਮੁਕਤਸਰ ਸਾਹਿਬ, 14 ਨਵੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਉਪ ਮੰਡਲ ਮੈਜਿਸਟ੍ਰੇਟ ਕਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਹਲਕਾ ਮੁਕਤਸਰ-086 ਗੁਰਕਿਰਨਦੀਪ ਸਿੰਘ ਸਿੱਧੂ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ-086 ਵਿਚ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿਚ ਸਥਾਪਤ ਚੋਣ ਸਾਖ਼ਰਤਾ ਕਲੱਬਾਂ (ਈ.ਐਲ.ਸੀ.) ਵਲੋਂ ਲੇਖ ਤੇ ਕੁਇਜ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵੋਟ ਦੇ ਅਧਿਕਾਰ, ਲੋਕਤੰਤਰ ਵਿਚ ਵੋਟਰਾਂ ਦੀ ਭੂਮਿਕਾ ਅਤੇ ਚੋਣ ਪ੍ਰਕਿਰਿਆ ਸੰਬੰਧੀ ਆਪਣੇ ਗਿਆਨ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ, ਦਸਮੇਸ਼ ਖ਼ਾਲਸਾ ਕਾਲਜ, ਸਰਕਾਰੀ ਹਾਈ ਸਕੂਲ ਬੂੜਾ ਗੁੱਜਰ, ਬਰਕੰਦੀ, ਵੜਿੰਗ, ਸੱਕਾਂਵਾਲੀ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲ ਖੋਖਰ, ਝਬੇਲਵਾਲੀ, ਭੁੱਲਰ, ਸਕੂਲ ਆਫ਼ ਐਮੀਨੈਂਸ ਬਰੀਵਾਲਾ, ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭੰਗੇਵਾਲਾ ਅਤੇ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲਿਆਂ ਦੇ ਸਫ਼ਲ ਪ੍ਰਬੰਧ ਲਈ ਸ਼ਮਿੰਦਰ ਬੱਤਰਾ, ਪਰਵੀਨ ਸ਼ਰਮਾ, ਧੀਰਜ ਕੁਮਾਰ ਗੂੰਬਰ, ਸੰਜੀਵ ਕੁਮਾਰ ਗਰੋਵਰ, ਗੌਰਵ ਦੁੱਗਲ, ਗੁਰਦੇਵ ਸਿੰਘ ਅਤੇ ਸੰਨੀ ਮਿੱਤਲ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਸਵੀਪ ਟੀਮ ਵਲੋਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਤੇ ਨੋਡਲ ਅਫ਼ਸਰਾਂ ਦਾ ਧੰਨਵਾਦ ਵੀ ਕੀਤਾ ਗਿਆ। ਇਨ੍ਹਾਂ ਵਿਚ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਮੰਜੂ ਕਪੂਰ ਤੇ ਨੋਡਲ ਅਫ਼ਸਰ ਡਾ. ਜੋਬਨਜੀਤ ਸਿੰਘ, ਦਸਮੇਸ਼ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਉਪਲ ਤੇ ਨੋਡਲ ਅਫ਼ਸਰ ਪ੍ਰੋ. ਹਰਜਿੰਦਰ ਸਿੰਘ, ਬੂੜਾ ਗੁੱਜਰ ਸਕੂਲ ਮੁਖੀ ਪ੍ਰੀਤਮ ਸਿੰਘ, ਵੜਿੰਗ ਸਕੂਲ ਮੁਖੀ ਸੰਨੀ ਗਰਗ ਤੇ ਨੋਡਲ ਅਫ਼ਸਰ ਨੀਰਜ ਦਾਬੜਾ, ਸੱਕਾਂਵਾਲੀ ਸਕੂਲ ਮੁਖੀ ਵਰੁਣ ਖੁਰਾਣਾ ਤੇ ਨੋਡਲ ਅਫ਼ਸਰ ਰਮਿੰਦਰ ਕੌਰ, ਬਰਕੰਦੀ ਸਕੂਲ ਇੰਚਾਰਜ ਮੋਨਿਕਾ ਰਾਣੀ ਤੇ ਨੋਡਲ ਅਫ਼ਸਰ ਭੁਪਿੰਦਰ ਕੁਮਾਰ ਸ਼ਾਮਿਲ ਹਨ। ਇਸੇ ਤਰ੍ਹਾਂ ਆਦਰਸ਼ ਸਕੂਲ ਭੰਗੇਵਾਲਾ ਦੀ ਪ੍ਰਿੰਸੀਪਲ ਮਨਿੰਦਰਜੀਤ ਕੌਰ ਮਾਨ ਤੇ ਨੋਡਲ ਅਫ਼ਸਰ ਰਿਚਾ ਛਾਬੜਾ, ਸਕੂਲ ਆਫ਼ ਐਮੀਨੈਂਸ ਬਰੀਵਾਲਾ ਦੇ ਪ੍ਰਿੰਸੀਪਲ ਸਤਨਾਮ ਸਿੰਘ ਤੇ ਨੋਡਲ ਅਫ਼ਸਰ ਸਵਰਨਜੀਤ ਕੌਰ, ਖੋਖਰ ਸਕੂਲ ਮੁਖੀ ਅਸ਼ੋਕ ਭਟੇਜਾ ਤੇ ਨੋਡਲ ਅਫ਼ਸਰ ਜਗਦੇਵ ਸਿੰਘ, ਭੁੱਲਰ ਸਕੂਲ ਦੀ ਪ੍ਰਿੰਸੀਪਲ ਪੂਨਮ ਗੁਪਤਾ ਤੇ ਨੋਡਲ ਅਫ਼ਸਰ ਸ਼ਮਿੰਦਰ ਸਿੰਘ, ਝਬੇਲਵਾਲੀ ਸਕੂਲ ਦੀ ਪੂਨਮ ਗਰੋਵਰ, ਅਕਾਲ ਅਕੈਡਮੀ ਦੀ ਪ੍ਰਿੰਸੀਪਲ ਸਿੰਬਲਪ੍ਰੀਤ ਕੌਰ ਗਰੇਵਾਲ ਤੇ ਨੋਡਲ ਅਫ਼ਸਰ ਰਵਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਵੀਪ ਟੀਮ ਨੇ ਦੱਸਿਆ ਕਿ ਹਰੇਕ ਸੰਸਥਾ ਵਿਚੋਂ ਲੇਖ ਮੁਕਾਬਲੇ ਵਿਚੋਂ ਇਕ ਤੇ ਕੁਇਜ ਮੁਕਾਬਲੇ ਵਿਚੋਂ ਇਕ ਵਿਦਿਆਰਥੀ ਦੀ ਚੋਣ ਕੀਤੀ ਗਈ ਹੈ। ਇਹ ਚੁਣੇ ਹੋਏ ਵਿਦਿਆਰਥੀ 17 ਨਵੰਬਰ ਨੂੰ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੇ ਅਸੈਂਬਲੀ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈਣਗੇ। ਇਨ੍ਹਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸਵੇਰੇ 9:30 ਤੋਂ 10 ਵਜੇ ਤੱਕ ਹੋਵੇਗੀ।