15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਗੁਰੂ ਨਾਨਕ ਕਾਲਜ ਵਿਖੇ ਮੌਖਿਕ ਖੋਜ ਪੇਸ਼ਕਾਰੀ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 26-02-2026
ਸ੍ਰੀ ਮੁਕਤਸਰ ਸਾਹਿਬ, 25 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਭੌਤਿਕ ਵਿਗਿਆਨ ਦੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ਮੌਖਿਕ ਖੋਜ ਪੇਸ਼ਕਾਰੀ ਮੁਕਾਬਲਾ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਖੋਜ ਯੋਗਤਾ, ਵਿਗਿਆਨਕ ਸੁਭਾਅ ਤੇ ਪ੍ਰਭਾਵਸ਼ਾਲੀ ਸੰਚਾਰ ਹੁਨਰ ਨੂੰ ਉਤਸ਼ਾਹਿਤ ਕਰਨਾ ਸੀ | ਭਾਗੀਦਾਰਾਂ ਨੇ ਭੌਤਿਕ ਵਿਗਿਆਨ ਵਿਚ ਵੱਖ-ਵੱਖ ਉਭਰ ਰਹੇ ਵਿਸ਼ਿਆਂ 'ਤੇ ਆਪਣੇ ਖੋਜ ਕਾਰਜ ਨੂੰ ਉਤਸ਼ਾਹ ਨਾਲ ਪੇਸ਼ ਕੀਤਾ, ਜੋ ਕਿ ਮਜ਼ਬੂਤ ਸੰਕਲਪਿਕ ਸਮਝ ਤੇ ਵਿਸ਼ਲੇਸ਼ਣਾਤਮਕ ਯੋਗਤਾਵਾਂ ਨੂੰ ਦਰਸਾਉਂਦਾ ਹੈ | ਇਨ੍ਹਾਂ ਮੁਕਾਬਲਿਆਂ ਦਾ ਨਿਰਣਾ ਕਿਰਨਦੀਸ਼ ਕੌਰ ਮੁਖੀ ਰਸਾਇਣ ਵਿਗਿਆਨ ਅਤੇ ਡਾ. ਰਾਜਦੀਪ ਕੌਰ ਸਹਾਇਕ ਪ੍ਰੋਫ਼ੈਸਰ ਰਸਾਇਣ ਵਿਗਿਆਨ ਦੁਆਰਾ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਵਿਚੋਂ ਪਹਿਲਾ ਇਨਾਮ ਪ੍ਰਨੀਤ ਕੌਰ ਬੀ. ਐੱਸ. ਸੀ. ਨਾਨ-ਮੈਡੀਕਲ ਭਾਗ ਦੂਜਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਦੂਜਾ ਇਨਾਮ ਲਕਸ਼ ਬੀ.ਐੱਸ.ਸੀ. ਨਾਨ ਮੈਡੀਕਲ ਭਾਗ ਪਹਿਲਾ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ, ਤੀਜਾ ਇਨਾਮ ਕਰਨ ਸ਼ਰਮਾ ਐੱਮ. ਐੱਸ. ਸੀ. ਭੌਤਿਕ ਵਿਗਿਆਨ ਭਾਗ ਪਹਿਲਾ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ, ਹੌਂਸਲਾ ਅਫ਼ਜਾਈ ਇਨਾਮ ਹਰਮਨਪ੍ਰੀਤ ਕੌਰ ਬੀ. ਐੱਸ. ਸੀ. ਨਾਨ-ਮੈਡੀਕਲ ਭਾਗ ਪਹਿਲਾ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਹਾਸਿਲ ਕੀਤਾ | ਇਸ ਪ੍ਰੋਗਰਾਮ ਦਾ ਕੁਸ਼ਲਤਾ ਨਾਲ ਆਯੋਜਨ ਡਾ. ਪ੍ਰਭਜੀਤ ਕੌਰ ਤੇ ਰਾਜਵੀਰ ਕੌਰ ਦੁਆਰਾ ਕੀਤਾ ਗਿਆ | ਸਹਿ ਸੰਯੋਜਕ ਸੰਦੀਪ ਕੌਰ, ਗਗਨਜੋਤ ਕੌਰ ਅਤੇ ਜੀਵਨਜੋਤ ਕੌਰ ਨੇ ਵੀ ਮੁਕਾਬਲੇ ਦੇ ਸੁਚਾਰੂ ਸੰਚਾਲਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ | ਕਾਲਜ ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਨੇ ਇਸ ਸੰਬੰਧੀ ਕਿਹਾ ਕਿ ਪੀ. ਵਾਈ. ਆਰ. ਸੀ. 2026 ਇਕ ਬੌਧਿਕ ਤੌਰ 'ਤੇ ਅਜਿਹਾ ਪਲੇਟਫ਼ਾਰਮ ਹੈ, ਜੋ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿਚ ਖੋਜ ਤੇ ਨਵੀਨਤਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਗਰ ਨਿਗਮ ਮੋਗਾ 'ਚ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ 28 ਦੀ ਬਰਨਾਲਾ ਮਹਾਂ ਰੈਲੀ ਦੀ ਤਿਆਰੀ ਸੰਬੰਧੀ ਸਾਬਕਾ ਮੰਤਰੀ ਜੋਸਨ ਨੇ ਮੀਟਿੰਗ ਕੀਤੀ
Ad Position 24